ਸੰਸਥਾ ਵਲੋਂ ਲੋੜਵੰਦ ਬੱਚਿਆਂ ਨੂੰ ਬੂਟ ਜੁਰਾਬਾਂ ਵੰਡੀਆਂ

 ਸੰਸਥਾ ਵਲੋਂ ਲੋੜਵੰਦ ਬੱਚਿਆਂ ਨੂੰ  ਬੂਟ ਜੁਰਾਬਾਂ ਵੰਡੀਆਂ


ਮਾਨਸਾ/ਬੁਢਲਾਡਾ(ਕੱਕੜ)

ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਹਰ ਸਾਲ ਦੀ ਤਰ੍ਹਾਂ ਲੋੜਵੰਦ ਬੱਚਿਆਂ ਨੂੰ ਕੋਟੀਆਂ ਬੂਟ ਜੁਰਾਬਾਂ ਆਦਿ ਸੇਵਾ ਦੀ ਮੁਹਿੰਮ ਸ਼ੁਰੂ ਕੀਤੀ ਗਈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਸੰਸਥਾ ਦੇ ਸਤਿਕਾਰ ਯੋਗ ਹਾਂਗਕਾਂਗ ਫੰਡ ਮੈਂਬਰ ਸ੍ਰ ਗੁਰਪਿਆਰ ਸਿੰਘ ਦਰੀਆਪੁਰ ਵਾਲੇ ਪਿਛਲੇ ਦਿਨੀਂ ਆਪਣੇ ਪਿੰਡ ਆਏ ਹੋਏ ਸਨ। ਉਹਨਾਂ ਨੇ ਅੱਜ ਬਾਜ਼ੀਗਰ ਬਸਤੀ ਦੇ ਪ੍ਰਾਇਮਰੀ ਸਕੂਲ ਦੇ ਛੋਟੇ ਬੱਚਿਆਂ ਨੂੰ ਬੂਟ ਜੁਰਾਬਾਂ ਵੰਡੇ । ਇਸ ਸਮੇਂ ਸਕੂਲ਼ ਦਾ ਸਟਾਫ਼ ਅਤੇ  ਸੰਸਥਾ ਮੈਂਬਰ ਮਾਸਟਰ ਕੁਲਵੰਤ ਸਿੰਘ, ਸ੍ਰ ਕੁਲਦੀਪ ਸਿੰਘ ਅਨੇਜਾ,ਸ੍ਰ ਕੁਲਵਿੰਦਰ ਸਿੰਘ ਈ ਓ, ਸ੍ਰ ਚਰਨਜੀਤ ਸਿੰਘ ਜੀ ਝਲਬੂਟੀ , ਸ੍ਰ ਗੁਰਤੇਜ ਸਿੰਘ ਕੈਂਥ, ਮਿਸਤਰੀ ਜਰਨੈਲ ਸਿੰਘ, ਸ੍ਰ ਨੱਥਾ ਸਿੰਘ, ਬਾਬਾ ਸਰੂਪ ਸਿੰਘ ,ਬਲ਼ਦੇਵ ਕੱਕੜ ਆਦਿ ਹਾਜ਼ਰ ਸਨ

Post a Comment

0 Comments