*ਸੋਨੀ ਕਲੀਨਿਕ ਤੇ ਮਹੀਨਾਵਾਰ ਫਰੀ ਮੈਡੀਕਲ ਕੈਂਪ ਅਯੋਜਿਤ*
*82 ਲੋਕਾਂ ਨੇ ਫਰੀ ਮੈਡੀਕਲ ਕੈਂਪ ਦਾ ਲਿਆ ਲਾਹਾ : ਡਾ ਨੀਤੀਸ਼ ਕੁਮਾਰ*
ਮੋਗਾ : 28 ਜਨਵਰੀ ਕੈਪਟਨ ਸੁਭਾਸ਼ ਚੰਦਰ ਸ਼ਰਮਾ :=ਸੋਨੀ ਕਲੀਨਿਕ, ਨਜਦੀਕ ਗੁਰੂ ਨਾਨਕ ਮੋਦੀ ਖਾਨਾ ਮੋਗਾ ਦੇ ਡਾਕਟਰ ਨਿਤਿਸ਼ ਕੁਮਾਰ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਉਹ ਮਹੀਨੇ ਦੇ ਆਖੀਰਲੇ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ 01 ਵਜੇ ਤੱਕ ਫਰੀ ਮੈਡੀਕਲ ਚੈੱਕਅਪ ਕੈਂਪ ਅਯੋਜਿਤ ਕਰ ਰਹੇ ਹਨ। ਉਕਤ ਕੈਂਪ ਦਾ ਮੁੱਖ ਉਦੇਸ਼ ਜਰੂਰਤਮੰਦ ਲੋਕਾਂ ਨੂੰ ਮੁਫ਼ਤ ਮੈਡੀਕਲ ਸਹੂਲਤ ਦੇਣਾ ਹੈ। ਕੈਂਪ ਵਿੱਚ ਲਾਲ ਪੈਥ ਲੈਬੋਰਟਰੀ ਵਲੋਂ ਜਰੂਰੀ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਡਾਕਟਰ ਸਾਹਿਬ ਨੇ ਕੈਂਪ ਵਿੱਚ ਹਾਜ਼ਰੀਨ ਨੂੰ ਸਰਦੀ ਦੇ ਰੋਗਾਂ ਤੋਂ ਬਚਾਅ ਲਈ ਜਾਗਰੁਕ ਕਰਦਿਆਂ ਕਿਹਾ ਕਿ ਇਸ ਮੋਸਮ ਵਿੱਚ ਲਾਪਰਵਾਹੀ ਘਾਤਕ ਸਾਬਤ ਹੋ ਸਕਦੀ ਹੈ। ਬਜੁਰਗਾਂ,ਬੱਚਿਆਂ, ਦਿਲ,ਸਾਹ ਤੇ ਸ਼ੂਗਰ ਦੇ ਮਰੀਜਾਂ ਨੂੰ ਸਰਦੀ ਤੋਂ ਬਚਾਅ ਲਈ ਸੁਚੇਤ ਰਹਿਣ ਦੀ ਲੋੜ ਹੈ। ਕੋਲੇ ਵਾਲੀ ਅੰਗੀਠੀ ਦਾ ਜਿੱਥੋਂ ਤੱਕ ਹੋ ਸਕੇ ਇਸਤੇਮਾਲ ਨਾ ਕਰੋ।ਅਪਣੇ ਸ਼ਰੀਰ ਨੂੰ ਢੱਕ ਕੇ ਰੱਖੋ ਤੇ ਠੰਡੇ ਖਾਨੇ ਤੋਂ ਪ੍ਰਹੇਜ ਕਰੋ। ਜਿੱਥੋਂ ਤੱਕ ਹੋ ਸਕੇ ਗਰਮ ਚਾਹ,ਦੁੱਧ ਤੇ ਪਾਣੀ ਆਦ ਦਾ ਹੀ ਇਸਤੇਮਾਲ ਕਰੋ। ਸ਼ਰੀਰਕ ਤਕਲੀਫ ਹੋਣ ਤੇ ਡਾਕਟਰ ਨਾਲ ਸੰਪਰਕ ਕਰੋ, ਅਪਣੀ ਡਾਕਟਰੀ ਕਰਨਾ ਕਈ ਵਾਰ ਮੁਸੀਬਤ ਬਣ ਜਾਂਦਾ ਹੈ। ਡਾਕਟਰ ਸਾਹਿਬ ਕੋਲੋਂ ਦਵਾਈ ਦੀ ਖੁਰਾਕ ਲੈਣ ਬਾਰੇ ਚੰਗੀ ਤਰਾਂ ਸਮਝ ਲੈਣਾ ਅਤਿ ਜਰੂਰੀ ਹੈ। ਉਹਨਾਂ ਲਾਲ ਪੈਥ ਲੈਬੋਰਟਰੀ ਦੇ ਸਮੂਹ ਸਟਾਫ ਦਾ ਕੈਂਪ ਦੋਰਾਨ ਸਹਿਯੋਗ ਦੇਣ ਲਈ ਸ਼ਲਾਘਾ ਕਰਦਿਆਂ ਹਾਰਦਿਕ ਧੰਨਵਾਦ ਕੀਤਾ।
0 Comments