ਆਸ਼ਾ ਵਰਕਰ ਫੈਸਲਿਟੇਟਰਜ ਯੂਨੀਅਨ ਦੀ ਚੋਣ ਵਿੱਚ ਸ੍ਰੀਮਤੀ ਸੁਖਵਿੰਦਰ ਸੁੱਖੀ ਪ੍ਰਧਾਨ ਚੁਣੀ
ਮਾਨਸਾ 31 ਜਨਵਰੀ ਗੁਰਜੰਟ ਸਿੰਘ ਬਾਜੇਵਾਲੀਆ
ਅੱਜ ਆਲ ਇੰਡੀਆ ਆਸ਼ਾ ਵਰਕਰਜ ਫੈਸਲਿਟੇਟਰਜ ਯੂਨੀਅਨ ਦੀ ਜਿਲ੍ਹਾ ਮਾਨਸਾ ਦੀ ਮੀਟਿੰਗ ਸੁਖਵਿੰਦਰ ਕੌਰ ਸੁੱਖੀ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਯੂਨੀਅਨ ਦੀ ਜਿਲ੍ਹਾ ਇਕਾਈ ਦੀ ਚੋਣ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਦੀ ਮੀਟਿੰਗ ਸੂਬਾ ਕਮੇਟੀ ਵੱਲੋਂ ਅਮਰਜੀਤ ਕੌਰ ਰਣ ਸਿੰਘ ਵਾਲਾ ਸੂਬਾ ਪ੍ਰਧਾਨ ਅਤੇ ਬਲਵੀਰ ਕੌਰ ਗਿੱਲ ਸੂਬਾ ਜਨਰਲ ਸਕੱਤਰ ਉਚੇਚੇ ਤੌਰ ਤੇ ਪਹੁੰਚੇ। ਉਹਨਾਂ ਦੀ ਨਜਰਸਾਨੀ ਹੇਠ ਜਿਲ੍ਹਾ ਮਾਨਸਾ ਦੀ ਆਸ਼ਾ ਵਰਕਰਜ ਯੂਨੀਅਨ ਅਤੇ ਫੈਸਲਿਟੇਟਰਜ ਯੂਨੀਅਨ ਦੀ ਜਿਲ੍ਹਾ ਇਕਾਰੀ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ। ਮੀਟਿੰਗ ਵਿੱਚ ਸਰਵ ਸ੍ਰੀਮਤੀ ਬਲਵਿੰਦਰ ਕੌਰ ਭੈਣੀ ਬਾਘਾ ਚੇਅਰਮੈਨ, ਸੁਖਵਿੰਦਰ ਸੁੱਖੀ ਜਿਲ੍ਹਾ ਪ੍ਰਧਾਨ, ਰਾਜਵੀਰ ਸੀਨੀਅਰ ਮੀਤ ਪ੍ਰਧਾਨ, ਕਿਰਨ ਸ਼ਰਮਾ ਮੀਤ ਪ੍ਰਧਾਨ, ਕਰਮਜੀਤ ਕੌਰ ਅਕਲੀਆ ਜਿਲ੍ਹਾ ਜਨਰਲ ਸਕੱਤਰ, ਰਬਲਜੀਤ ਕੌਰ ਸਹਾਇਕ ਸਕੱਤਰ, ਹਰਜੀਤ ਕੌਰ ਖਿਆਲਾ ਕੈਸ਼ੀਅਰ, ਬਿੰਦਰ ਕੌਰ ਜਿਲ੍ਹਾ ਪ੍ਰਚਾਰ ਸਕੱਤਰ, ਹਰਜਿੰਦਰ ਕੌਰ ਪ੍ਰੈੱਸ ਸਕੱਤਰ, ਪਰਮਜੀਤ ਕੌਰ ਸਲਾਹਕਾਰ ਅਤੇ ਰਾਜਵਿੰਦਰ ਕੌਰ ਸਲਾਹਕਾਰ ਅਤੇ ਵੀਰਪਾਲ ਕੌਰ ਉੱਭਾ ਮੀਤ ਪ੍ਰਧਾਨ ਆਦਿ ਆਗੂ ਚੁਣੇ ਗਏ। ਅੱਜ ਦੀ ਮੀਟਿੰਗ ਵਿੱਚ ਪ.ਸ.ਸ.ਫ ਦੇ ਆਗੂ ਰਾਜ ਕੁਮਾਰ ਰੰਗਾ, ਹਰਪਾਲ ਮੂਲੇਵਾਲੀਆ, ਨਾਜਮ ਬੁਰਜ ਢਿੱਲਵਾਂ, ਬਲਵਿੰਦਰ ਬਹਿਮਣ ਕੋਠੀ ਆਦਿ ਆਗੂ ਹਾਜਰ ਸੀ।
0 Comments