ਸ਼੍ਰੀ ਮਾਨ 108 ਸੰਤ ਬਾਬਾ ਗੁਪਾਲ ਸਿੰਘ ਜੀ ਦਾ ਸਲਾਨਾ 88ਵਾਂ ਬਰਸੀ ਸਮਾਗਮ ਅਤੇ ਮਹਾਨ ਸੰਤ ਸਮਾਗਮ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ

 ਸ਼੍ਰੀ ਮਾਨ 108 ਸੰਤ ਬਾਬਾ ਗੁਪਾਲ ਸਿੰਘ ਜੀ   ਦਾ ਸਲਾਨਾ 88ਵਾਂ ਬਰਸੀ ਸਮਾਗਮ  ਅਤੇ  ਮਹਾਨ ਸੰਤ ਸਮਾਗਮ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ


ਜਲੰਧਰ-  8 ਫਰਵਰੀ (ਹਰਪ੍ਰੀਤ ਬੇਗਮਪੁਰੀ )   ਸ਼੍ਰੀ
ਮਾਨ 108 ਸੰਤ ਬਾਬਾ ਗੁਪਾਲ ਸਿੰਘ ਜੀ   ਦਾ ਸਲਾਨਾ 88ਵਾਂ ਬਰਸੀ ਸਮਾਗਮ  ਅਤੇ  ਮਹਾਨ ਸੰਤ ਸਮਾਗਮ ਰਾਮਾ ਮੰਡੀ ਨੇੜੇ ਪਿੰਡ ਜੋਹਲ ਡਾਕ ਬੋਲੀਨਾ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ  ਡੇਰੇ ਦੇ ਮੁੱਖ ਸੇਵਾਦਾਰ 108 ਸੰਤ ਬਾਬਾ ਸੰਤੋਖ ਸਿੰਘ ਜੀ ਨੇ ਦੱਸਿਆ,  4 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਹੈ ਉਪਰੰਤ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿਚ ਵੱਖ-ਵੱਖ ਕੀਰਤਨੀ ਜਥੇ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਅਤੇ ਵੱਖ ਵੱਖ  ਡੇਰਿਆਂ ਤੋਂ ਸੰਤ ਮਹਾਂਪੁਰਸ਼ ਵੀ ਹਾਜ਼ਰ ਹੋਏ, ਅਤੁਟ ਲੰਗਰ ਵਰਤਾਏ ਗਏ, ਉਨ੍ਹਾਂ ਦੱਸਿਆ ਕਿ ਇਹ ਸਮਾਗਮ ਇਲਾਕਾ ਨਿਵਾਸੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਗੁਰਦੀਪ ਸਿੰਘ, ਸੇਵਾ ਸਿੰਘ, ਬਲਵੀਰ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਬਾਬਾ ਤੀਰਥ ਸਿੰਘ,ਬਾਬਾ ਜੀਤਾ ਸਿੰਘ, ਅਤੇ ਹੋਰ ਬਹੁਤ ਸੰਗਤਾਂ ਹਾਜਰ ਸਨ

Post a Comment

0 Comments