*ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਇਕਾਈ ਜਿਲਾ ਮੋਗਾ [ਕਾਰਜਕਾਰਨੀ] ਦੀ ਵਿਸ਼ੇਸ਼ ਮੀਟਿੰਗ : 11 ਫਰਵਰੀ [ ਸ਼ਨੀਵਾਰ] ਨੂੰ*

 ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਇਕਾਈ ਜਿਲਾ ਮੋਗਾ [ਕਾਰਜਕਾਰਨੀ] ਦੀ ਵਿਸ਼ੇਸ਼ ਮੀਟਿੰਗ : 11 ਫਰਵਰੀ [ ਸ਼ਨੀਵਾਰ] ਨੂੰ


ਮੋਗਾ : 09 ਫਰਵਰੀ  ਕੈਪਟਨ ਸੁਭਾਸ਼ ਚੰਦਰ ਸ਼ਰਮਾ
ਸਾਬਕਾ ਸੈਨਿਕਾਂ ਦੇ ਮੁੱਖ ਸੰਗਠਨ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜਿਲਾ ਮੋਗਾ ਦੇ ਪ੍ਰਧਾਨ ਕੈਪਟਨ ਬਿੱਕਰ ਸਿੰਘ [ਸੇਵਾਮੁਕਤ] ਨੇ ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ੳਕਤ ਸੰਗਠਨ ਗੈਰ ਰਾਜਨੀਤਕ ਹੈ ਜੋ ਕਿ ਸਾਬਕਾ ਸੈਨਿਕਾਂ ਤੇ ਸਮਾਜ ਦੀ ਭਲਾਈ ਲਈ ਵਿਸ਼ੇਸ਼ ਯੋਗਦਾਨ ਪ੍ਰਦਾਨ ਕਰ ਰਿਹਾ ਹੈ। ਸੰਗਠਨ  ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਮਿਤੀ 11 ਫਰਵਰੀ  ਦਿਨ ਸ਼ਨੀਵਾਰ ਸਵੇਰੇ 09: 30 ਵਜੇ ਸਥਾਨਕ ਨੇਚਰ ਪਾਰਕ [ਸੀਨੀਅਰ ਸਿਟੀਜਨ ਕੈਬਿਨ] ਵਿਖੇ ਹੋਵੇਗੀ। ਮੀਟਿੰਗ ਵਿੱਚ ਸਾਬਕਾ ਸੈਨਿਕਾਂ ਨੂੰ  ਆ ਰਹੀਆਂ ਪ੍ਰੇਸ਼ਾਨੀਆਂ ਦੇ ਸਮਾਧਾਨ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇੱਕ ਰੈਂਕ ਇੱਕ ਪੈਨਸ਼ਨ-2 ਦੇ ਟੇਬਲ ਮੁਤਾਬਕ ਖਾਮੀਆਂ ਨੂੰ ਸਹੀ ਕਰਵਾਉਣ ਸੰਬੰਧੀ ਅਗਲੀ ਰਣਨੀਤੀ ਤੇ ਵਿਚਾਰਾਂ ਹੋਣਗੀਆਂ। ਕਾਰਜਕਾਰਨੀ ਮੈਂਬਰਾਂਨ ਨੂੰ ਅਪੀਲ ਹੈ ਕਿ ਸਮੇਂ ਸਿਰ ਮੀਟਿੰਗ ਵਿੱਚ ਪਹੰਚ ਕੇ ਅਪਣੀ ਹਾਜਰੀ ਦਰਜ ਕਰਵਾਉ।

Post a Comment

0 Comments