12 ਫਰਵਰੀ ਨੂੰ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਨੋਜਵਾਨ ਸਮੂਲੀਅਤ ਕਰਨਗੇ/ ਭਾਈ ਅਤਲਾ, ਜੋਗਾ, ਅਕਲੀਆ

 12 ਫਰਵਰੀ ਨੂੰ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਨੋਜਵਾਨ ਸਮੂਲੀਅਤ ਕਰਨਗੇ/ ਭਾਈ ਅਤਲਾ, ਜੋਗਾ, ਅਕਲੀਆ 

 


ਜੋਗਾ, ਬੁਢਲਾਡਾ ਦਵਿੰਦਰ ਸਿੰਘ ਕੋਹਲੀ 

 ਸਿੱਖ ਕੌਮ ਆਪਣੇ ਸੰਪੂਰਨ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਲਈ ਜੱਦੋ-ਜ਼ਹਿਦ ਕਰ ਰਹੀ ਹੈ ਇਸ ਲਈ ਆਪਣੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਅਤੇ ਹੋ ਰਹੀਆ ਬੇਇਨਸਾਫ਼ੀਆਂ ਦੇ ਖਾਤਮੇ ਲਈ ਪੂਰੇ ਜਾਹੋ-ਜਲਾਲ ਅਤੇ ਕੇਸਰੀ ਖ਼ਾਲਸਾਈ ਨਿਸ਼ਾਨਾਂ ਨਾਲ 12 ਫਰਵਰੀ ਨੂੰ ਸਮੁੱਚੀ ਸਿੱਖ ਕੌਮ ਫਤਹਿਗੜ੍ਹ ਸਾਹਿਬ ਵਿਖੇ ਪਹੁੰਚੇ ।” ਅੱਜ ਕਸਬਾ ਜੋਗਾ ਵਿਖੇ ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਜੱਥੇਬੰਦਕ ਸਕੱਤਰ ਲਵਨਦੀਪ ਸਿੰਘ ਜੋਗਾ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਲਵਪ੍ਰੀਤ ਸਿੰਘ ਅਕਾਲੀਆਂ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਕਰਨਪ੍ਰੀਤ ਸਿੰਘ ਜੋਗਾ ਨੇ ਪੰਜਾਬ ਵਿੱਚ ਵੱਸਣ ਵਾਲੇ ਅਤੇ ਬਾਹਰਲੇ ਸੂਬਿਆਂ ਵਿੱਚ ਵੱਸਣ ਵਾਲੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ 12 ਫਰਵਰੀ ਦੇ ਦਿਹਾੜੇ ਉਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਸ਼ਹੀਦੀ ਧਰਤੀ ਉਤੇ ਪਹੁੰਚਣ ਦਾ ਸੰਜ਼ੀਦਗੀ ਭਰਿਆ ਖੁੱਲ੍ਹਾ ਸੱਦਾ ਦਿੰਦੇ ਹੋਏ ਕਿਹਾ ਕਿ 12 ਫਰਵਰੀ ਦੇ ਦਿਹਾੜੇ ਨੂੰ ਕੇਵਲ ਪੰਜਾਬ ਸੂਬੇ ਵਿਚ ਹੀ ਨਹੀ ਬਲਕਿ ਬਾਹਰਲੇ ਮੁਲਕਾਂ ਵਿਚ ਵੀ ਉਥੋ ਦੇ ਸਿੱਖ ਇਕੱਤਰ ਹੋ ਕੇ ਇਸ ਦਿਹਾੜੇ ਨੂੰ ਪੂਰੀ ਸਾਨੋ-ਸੌਂਕਤ ਤੇ ਵਿਲੱਖਣਤਾ ਨਾਲ ਮਨਾਉਣ ਦੇ ਫਰਜ ਅਦਾ ਕਰਨ, ਉਥੇ ਅਸੀ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ 12 ਫਰਵਰੀ ਵਾਲੇ ਦਿਨ ਆਪੋ-ਆਪਣੇ ਸਾਧਨਾਂ ਰਾਹੀ ਸੰਗਤਾਂ ਨੂੰ ਨਾਲ ਲੈਕੇ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 76ਵੇਂ ਜਨਮ ਦਿਹਾੜੇ ਨੂੰ ਪੂਰਨ ਸਰਧਾ ਅਤੇ ਸਤਿਕਾਰ ਸਹਿਤ ਮਨਾਉਣ ਹਿੱਤ ਖੁੱਲ੍ਹਾ ਦਿੰਦੇ ਹੋਏ ਸਾਮਿਲ ਹੋਣ ਦੀ ਅਪੀਲ ਕੀਤੀ । ਤਾਂ ਕਿ ਸਮੁੱਚੀ ਸਿੱਖ ਕੌਮ ਉਸ ਦਿਨ ਵੀ ਹੱਥਾਂ ਵਿਚ ਅਤੇ ਆਪਣੀਆ ਗੱਡੀਆ, ਕਾਰਾਂ ਉਤੇ ਕੇਸਰੀ ਨਿਸਾਨ ਸਾਹਿਬ ਝੁਲਾਕੇ ਇਸ ਜਨਮ ਦਿਹਾੜੇ ਦੇ ਸਮਾਗਮ ਵਿਚ ਕੀਤੀ ਜਾਣ ਵਾਲੀ ਅਰਦਾਸ ਵਿਚ ਪਹੁੰਚਕੇ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਦ੍ਰਿੜ ਹੋਣ ਇਸ ਮੌਕੇ ਉਹਨਾਂ ਨਾਲ ਡਾ ਜਸਵੀਰ ਸਿੰਘ ਸੀਰਾ ਜੋਗਾ,ਲਾਡੀ ਜੋਗਾ ਗੱਗੀ ਅਕਲੀਆਂ ਜੀਮਾਂ ਅਕਲੀਆਂ ਧੰਨਾ ਅਕਲੀਆਂ ਬਿੱਲਾ ਅਕਲੀਆ ਹਰਵਿੰਦਰ ਸਿੰਘ ਵਿੱਕੀ ਜੋਗਾ ਆਦਿ ਹਾਜ਼ਰ ਸਨ

Post a Comment

0 Comments