90 ਵਰ੍ਹਿਆਂ ਦੀ ਮਾਤਾ ਕਰਤਾਰ ਕੌਰ ਇੰਸਾ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ

 90 ਵਰ੍ਹਿਆਂ ਦੀ ਮਾਤਾ ਕਰਤਾਰ ਕੌਰ ਇੰਸਾ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ    


ਸਰਦੂਲਗੜ੍ਹ 14 ਫਰਵਰੀ ਗੁਰਜੀਤ ਸ਼ੀਂਹ 

  ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਤੇ ਅਮਲ ਕਰਦਿਆਂ ਬਲਾਕ  ਸਰਦੂਲਗਡ਼੍ਹ ਦੇ ਵਾਰਡ ਨੰ.4 ਦੀ  ਡੇਰਾ ਸ਼ਰਧਾਲੂ ਸੇਵਾਦਾਰ ਮਾਤਾ ਕਰਤਾਰ ਕੌਰ ਇੰਸਾਂ ਦੇ ਦੇਹਾਂਤ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ


ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ।ਮਾਤਾ ਕਰਤਾਰ ਕੌਰ ਇੰਸਾਂ (90)ਪਤਨੀ ਤਿਰਲੋਕ ਸਿੰਘ ਇੰਸਾਂ ਦੀ ਅਚਨਚੇਤ ਬਜ਼ੁਰਗ ਅਵਸਥਾ ਚ ਸੋਮਵਾਰ ਨੂੰ ਸਵੇਰੇ ਮੌਤ ਹੋ ਗਈ , ਉਨ੍ਹਾਂ ਦੇ ਜਿਊਂਦੇ ਜੀਅ ਕੀਤੇ ਸਰੀਰਦਾਨ ਦੇ ਪ੍ਰਣ ਦੀ  ਅੰਤਿਮ ਇੱਛਾ ਪੂਰੀ ਕਰਦਿਆਂ ਉਨ੍ਹਾਂ ਦੇ ਬੇਟੇ ਬਾਜ ਸਿੰਘ ਅਤੇ ਪੋਤਰੇ ਗੁਰਵਿੰਦਰ ਸਿੰਘ ਨੇ  ਮ੍ਰਿਤਕ ਸਰੀਰ ਅੱਜ ਰਾਮਾ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਹਾਪੁਰ,ਯੂ ਪੀ(201015)ਨੂੰ  ਮੈਡੀਕਲ ਖੋਜਾਂ ਲਈ ਦਾਨ ਕੀਤਾ ।ਕਰਤਾਰ ਕੌਰ ਇੰਸਾਂ ਦੀ ਦੇਹ ਨੂੰ ਉਨ੍ਹਾਂ ਦੀਆਂ ਨੂੰਹਾਂ ,ਧੀਆਂ  ਨੇ ਅਰਥੀ ਨੂੰ ਮੋਢਾ ਲਾਇਆ ।ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ  ਦੀ ਅਗਵਾਈ ਚ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਐਸ ਐਮ ਓ ਡਾ ਵੇਦ ਪ੍ਰਕਾਸ਼ ਸੰਧੂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।ਇਸ ਮੌਕੇ ਵੱਡੀ ਗਿਣਤੀ ਚ ਡੇਰਾ ਸਰਧਾਲੂਆਂ ਰਿਸ਼ਤੇਦਾਰਾਂ ਸਾਕ ਸਬੰਧੀਆਂ ਨੇ ਇੱਕ ਕਾਫ਼ਲੇ ਦੇ ਰੂਪ ਚ ਕਰਤਾਰ ਕੌਰ ਇੰਸਾਂ ਅਮਰ ਰਹੇ ,ਕਰਤਾਰ ਕੌਰ ਇੰਸਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਆਦਿ ਦੇ ਨਾਅਰਿਆਂ ਨਾਲ  ਘਰ ਤੋਂ ਬੱਸ ਸਟੈਂਡ ਤਕ ਰਵਾਨਾ ਕੀਤਾ lਬਲਾਕ ਦੇ ਭੰਗੀਦਾਸ ਗੁਰਦੇਵ ਇੰਸਾਂ ਨੇ ਦੱਸਿਆ  ਕਿ ਬਲਾਕ ਦੇ ਵੱਖ ਵੱਖ ਪਿੰਡਾਂ ਚੋ 57 ਸਰੀਰ ਦਾਨ ਕੀਤੇ ਗਏ ਹਨ ਜਦਕਿ ਇਹ 58 ਵਾ ਸਰੀਰ ਦਾਨ ਹੋਇਆ ਹੈ  ।ਇਸ ਮੌਕੇ   25 ਮੈਂਬਰ ਮਿੱਠੂ ਰਾਮ ,ਬਲਾਕ ਭੰਗੀਦਾਸ ਗੁਰਦੇਵ ਸਿੰਘ ,15 ਹੇਮਰਾਜ   ,15 ਸੰਦੀਪ ਸਿੰਘ  ਸੀਪਾ ,15 ਬਿਸ਼ਨੂੰ ਰਾਮ,15 ਮੈਂਬਰ ਪ੍ਰਦੀਪ ਪੇਂਟਰ ,15 ਮੈਂਬਰ ਗੁਰਚਰਨ ਕੁਸਲਾ ,ਜਗਤ ਰਾਮ ਇੰਸਾਂ, ਕਾਲਾ ਗਾਮੀਵਾਲਾ, ਬੰਤ ਇੰਸਾਂ, ਮੁਨਸ਼ੀ ਰਾਮ ,ਸੁਖਵੰਤ ਇੰਸਾਂ ,ਅਸ਼ੋਕ ਕੁਮਾਰ (ਮੇਸ਼ੀ)  ਸੋਨੀ ,ਲਭੀ,ਭੈਣ ਸ਼ਿਮਲਾ ਇੰਸਾਂ ਸਰਦੂਲਗੜ੍ਹ ,  ਰਾਜਵਿੰਦਰ ਕੌਰ ਇੰਸਾਂ ਆਦਿ ਇਸ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ  ਹਾਜ਼ਰ ਸਨ ।ਇਸ ਮੌਕੇ  ਬੀ ਜੇ ਪੀ ਪੰਜਾਬ ਦੇ ਬੁਲਾਰੇ ਜਗਜੀਤ ਸਿੰਘ ਮਿਲਖਾ ਨੇ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਤਾਰ ਕੌਰ ਇੰਸਾ  ਨੇ ਜਿੱਥੇ ਜਿਊਂਦੇ ਜੀ ਮਨੁੱਖਤਾ ਦੀ ਸੇਵਾ ਕੀਤੀ ਮਰਨ ਉਪਰੰਤ ਸਰੀਰ ਦਾਨ ਕਰ ਦਾਨ ਕੀਤਾ ਹੈ ,ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ,  ਮਾਤਾ ਕਰਤਾਰ ਕੌਰ   ਇੰਸਾ  ਵਰਗੇ ਇਨਸਾਨਾਂ ਤੋਂ ਸਾਨੂੰ  ਸਿੱਖਿਆ ਲੈਣ ਦੀ ਲੋੜ ਹੈ।ਇਸ ਮੌਕੇ ਐਸ ਐਮ ਓ ਡਾ .ਵੇਦ ਪ੍ਰਕਾਸ਼ ਸੰਧੂ ਨੇ  ਸਰੀਰ ਦਾਨ ਕਰਨ ਤੇ ਕਰਤਾਰ ਕੌਰ ਇੰਸਾ ਨੂੰ ਸਲੂਟ ਕਰਦਿਆਂ ਕਿਹਾ ਕਿ ਮਾਤਾ ਦੇ ਜਿਊਂਦੇ ਜੀਅ ਕੀਤੇ ਪਰਨ ਉਸਦੇ ਪਰਿਵਾਰਕ ਮੈਂਬਰਾਂ ਪ੍ਰਤੀ ਇਸ ਉੱਤਮ ਦਾਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਥੋੜ੍ਹੀ ਹੈ,ਸਮਾਜ ਦੇ ਲੋਕਾਂ ਲਈ ਇਹ ਇਕ ਚੰਗਾ ਮੈਸੇਜ ਹੈ।


Post a Comment

0 Comments