ਅਮਿੱਟ ਯਾਦਾਂ ਛੱਡ ਗਈ ਐੱਸ.ਐੱਸ ਡੀ ਕਾਲਜ ਵਿਖੇ ਕਰਵਾਈ ਗਈ 15 ਵੀਂ ਸਲਾਨਾ ਅਥਲੈਟਿਕ ਮੀਟ

 ਅਮਿੱਟ ਯਾਦਾਂ ਛੱਡ ਗਈ ਐੱਸ.ਐੱਸ ਡੀ ਕਾਲਜ ਵਿਖੇ ਕਰਵਾਈ ਗਈ 15 ਵੀਂ ਸਲਾਨਾ ਅਥਲੈਟਿਕ ਮੀਟ


ਬਰਨਾਲਾ, 25,ਫਰਵਰੀ /ਕਰਨਪ੍ਰੀਤ ਕਰਨ 

  ਇਲਾਕੇ ਦੀ ਨਾਮਵਰ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ ਅਥਲੈਟਿਕ ਮੀਟ ਕਰਵਾਈ ਗਈ। ਜਿਸ ਵਿੱਚ ਹਰ ਵਾਰ ਦੀ ਤਰ੍ਹਾਂ ਵੱਖ ਵੱਖ ਪ੍ਰਤਿਯੋਗੀਆਂ ਦੁਆਰਾ ਭਾਗ ਲਿਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਭਾਰਤ ਭੂਸ਼ਣ ਵੱਲੋਂ  ਅਥਲੈਟਿਕ ਮੀਟ ਤੇ ਪੁੱਜੇ ਮੁੱਖ ਮਹਿਮਾਨ ਸ਼੍ਰੀ ਸ਼੍ਰੀ 1008 ਸੁਖਦੇਵ ਮੁਨੀ,ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਐਸ.ਡੀ ਸਭਾ ਰਜਿ ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ,ਜਨਰਲ ਸੱਕਤਰ ਸ਼੍ਰੀ ਸ਼ਿਵ ਸਿੰਗਲਾ, ਸ.ਸਤਵੀਰ ਸਿੰਘ ਡੀ.ਐਸ.ਪੀ ਬਰਨਾਲਾ ,ਸ. ਬਲਜੀਤ ਸਿੰਘ ਢਿੱਲੋਂ ਐਸ.ਐਚ ਓ ਸਿਟੀ ਬਰਨਾਲਾ,ਇੰਸ:ਰਾਜਪਾਲ ਸਿੰਘ ਬਾਜਵਾ,ਅਕਾਲੀ ਆਗੂ ਯਾਦਵਿੰਦਰ ਬਿੱਟੂ,ਪ੍ਰਿੰਸੀਪਲ ਰਾਕੇਸ਼ ਜਿੰਦਲ ਯੂਨੀਵਰਸਿਟੀ ਕਾਲਜ ਬਰਨਾਲਾ, ਅਤੇ ਹੋਰ ਪੱਤਵੰਤੇ ਸੱਜਣਾ ਦਾ ਸੁਆਗਤ ਕੀਤਾ ਤੇ ਸੁਖਦੇਵ ਮੁਨੀ  ਨੇ ਅਥਲੈਟਿਕ ਮੀਟ ਦਾ ਉਦਘਾਟਨ ਕਰਵਾਇਆ ਗਿਆ।ਝੰਡੇ ਦੀ ਰਸਮ ਗੁਰਦੀਪ ਬਾਠ ਦੁਆਰਾ ਨਿਭਾਈ ਗਈ,ਡੀ.ਐਸ.ਪੀ ਸਤਵੀਰ ਸਿੰਘ ਦੁਆਰਾ ਗੁਬਾਰਿਆਂ ਦੀ ਰਸਮ ਨੂੰ ਨਿਭਾਇਆ ਗਿਆ।ਐਸ.ਡੀ ਸਭਾ ਰਜਿ ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਵੱਲੋਂ ਦੱਸਿਆ ਕਿ ਐਸ .ਡੀ ਸਭਾ ਵਿਿਦਆ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਰਚ ਰਹੀ ਹੈ। ਕਾਲਜ ਵਿੱਚ ਵਿਿਦਆਰਥੀਆਂ ਦੇ ਲਈ ਵੱਖ-ਵੱਖ ਖੇਡਾਂ ਦੇ ਮੈਦਾਨ ਹਨ।ਜਿਸ ਵਿੱਚ ਵਿਿਦਆਰਥੀਆਂ ਦੁਆਰਾ ਕ੍ਰਿਕਟ ,ਫੁਟਬਾਲ,ਖੋ-ਖੋ,ਹਾਕੀ ਵਿੱਚ ਵੀ ਮੈਦਾਨ ਫਤਿਹ ਕੀਤੇ ਹਨ।ਇਸ ਮੌਕੇ ਉਹਨਾਂ ਦੁਆਰਾ ਜੂਨੀਅਰ ਵਿਸ਼ਵ ਕਿਕ ਬਾਕਸਿੰਗ ਦੋ ਬਾਰ ਜੈਤੂ ਇੰਦਰਬੀਰ ਸਿੰਘ ਬਰਾੜ ਨੂੰ ਸਨਮਾਨਿਤ ਕੀਤਾ ਗਿਆ ।ਐਸ.ਡੀ ਸਭਾ ਦੇ ਜਨਰਲ ਸੱਕਤਰ ਸ਼੍ਰੀ ਸ਼ਿਵ ਸਿੰਗਲਾ ਨੇ ਮੁੱਖ ਮਹਿਮਾਨਾ ਦਾ ਸੁਆਗਤ ਕਰਦੇ ਹੋਏ ਬੱਚਿਆਂ ਨੂੰ ਮੰਜੂ ਰਾਣੀ ਤੋਂ ਪ੍ਰੇਰਣਾ ਲੈਣ ਦੀ ਲੌੜ ਹੈ  ਕਿਸ ਤਰ੍ਹਾਂ ਮੰਜੂ ਰਾਣੀ ਨੇ ਆਪਣੀ ਖੇਡ ਦੇ ਸਿਰ ਤੇ ੳਲੰਪਿਕ ਵਿੱਚ ਥਾਂ ਬਣਾਈ ਹੈ।ਅਥਲੈਟਿਕ ਮੀਟ ਵੱਖ ਵੱਖ ਖੇਡਾਂ ਕਰਵਾਈਆਂ ਜਾ ਗਈਆਂ ਹਨ ਤਾਂ ਜੋ ਵਿਿਦਆਰਥੀਆਂ ਦਾ ਖੇਡਾਂ ਪ੍ਰਤੀ ਰੁਝਾਨ ਬਣਿਆ ਰਹੇ।ਕਾਲਜ ਦੇ ਵਿਿਦਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਵਿਿਦਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਈਵੈਂਟ ਵਿੱਚ ਪ੍ਰਾਪਤੀਆਂ ਤੇ ਸਨਮਾਨਿਤ ਕੀਤਾ ਗਿਆ।ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਭਾਰਤ ਭੂਸਣ ਦੁਆਰਾ ਪੱਤਵੰਤੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਕਾਲਜ ਦਾ ਬੈਸਟ ਐਥਲੀਟ ਖੁਸ਼ਪ੍ਰੀਤ ਸਿੰਘ ਬੀ.ਏ ਭਾਗ ਪਹਿਲਾ  ਅਤੇ ਕੁੜੀਆਂ ਵਿੱਚੋਂ ਬੈਸਟ ਐਥਲੀਟ ਗਗਨਦੀਪ ਕੌਰ ਬੀ.ਏ ਭਾਗ ਦੂਜਾ,ਰਨਰ ਅੱਪ ਲੜਕੇ ਵਿੱਚੋਂ ਰਾਮਦੀਨ ਅਤੇ ਲੜਕੀਆਂ ਵਿੱਚੋਂ ਸਿਮਰਨਜੀਤ ਕੌਰ ਨੂੰ ਐਲਾਣਿਆ ਗਿਆ।ਪ੍ਰਿੰਸੀਪਲ ਨੇ ਦੱਸਿਆ ਵਿਿਦਆਰਥੀਆਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਕੇ ਆਪਣੀ ਪ੍ਰਤਿਭਾ ਨੂੰ ਬਾਹਰ ਲੈ ਕੇ ਆਉਣ  ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗੀਦਾਰ ਬਣ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ।ਅਥਲੈਟਿਕ ਮੀਟ ਕਰਵਾਉਣ ਦਾ ਮੰਤਵ ਵਿਿਦਆਰਥੀਆਂ ਵਿੱਚ ਸਰੀਰਕ ਸਿੱਖਿਆਂ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਕਿ ਵਿਿਦਆਰਥੀ ਨਸ਼ਿਆਂ ਤੋਂ ਮੁਕਤ ਰਹਿ ਕੇ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਨੂੰ ਪ੍ਰਾਪਤ ਕਰ ਸਕਣ।ਕਾਲਜ ਦੇ ਵਿਿਦਆਰਥੀਆਂ ਦੁਆਰਾ ਅੰਤਰ-ਰਾਸ਼ਟਰੀ ਪੱਧਰ ਤੇ ਵੀ ਮੱਲਾਂ ਮਾਰੀਆਂ ਹਨ ਇਹ ਇਸੇ ਦਾ ਨਤੀਜਾ ਹੈ ਕਿ ਬੱਚਿਆਂ ਨੂੰ ਸਮੇਂ ਸਮੇਂ ਤੇ ਖੇਡਾਂ ਪ੍ਰਤੀ ਜਾਗਰੂਕ ਕੀਤਾ ਜਾਵੇ।ਵਿਸ਼ੇਸ਼ ਤੌਰ ਪ੍ਰੈਸ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਐਸ.ਡੀ ਸਭਾ ਰਜਿ ਬਰਨਾਲਾ ਦੇ ਪ੍ਰਧਾਨ ਭੀਮ ਸੈਨ ਗਰਗ ਅਤੇ ਸਮੂਹ ਮੈਂਬਰ ਹਾਜ਼ਰ ਸਨ ਇਸ ਸਮੇਂ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ, , ਡਾ.ਬਿਕਰਮ ਸਿੰਘ ਪੁਰਬਾ, ਪ੍ਰੋ ਕਰਨੈਲ ਸਿੰਘ, ,ਪ੍ਰੋ ਬਲਵਿੰਦਰ ਸਿੰਘ, ਪ੍ਰੋ ਪ੍ਰਿਆ,ਪ੍ਰੋ ਪਰਵਿੰਦਰ ਕੌਰ, ਪ੍ਰੋ ਸ਼ਸ਼ੀ ਬਾਲਾ ,ਪ੍ਰੋ ਸੁਨੀਤਾ ਗੋਇਲ ,ਪ੍ਰੋ ਰਾਹੁਲ ਗੁਪਤਾ,ਪ੍ਰੋ ਅਮਨਦੀਪ ਕੌਰ,ਪ੍ਰੋ ਹਰਪ੍ਰੀਤ ਕੌਰ,ਸੁਪਰਵਾਈਜ਼ਰ ਸ.ਜਗਸੀਰ ਸਿੰਘ ਸੰਧੂ, ਸੁਪਰਡੈਂਟ ਜਗਤਾਰ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

Post a Comment

0 Comments