ਕੈਬਨਿਟ ਮੰਤਰੀ ਮੀਤ ਹੇਅਰ ਨੇ ਧਨੌਲਾ 'ਚ 1.80 ਕਰੋਡ਼ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

 ਕੈਬਨਿਟ ਮੰਤਰੀ ਮੀਤ ਹੇਅਰ ਨੇ ਧਨੌਲਾ 'ਚ 1.80 ਕਰੋਡ਼ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

*ਕਿਹਾ ਹੋਰ ਵੀ ਪ੍ਰਾਜੈਕਟ ਛੇਤੀ ਸਿਰੇ ਚੜਾਏ ਜਾਣਗੇ

*ਟੀਬੀ ਮਰੀਜ਼ਾਂ ਨੂੰ ਹਰੇਕ ਮਹੀਨੇ ਨਿਊਟ੍ਰੀਸ਼ਨ ਕਿੱਟਾਂ ਦੇਣ ਦੀ ਸ਼ੁਰੂਆਤ


ਬਰਨਾਲਾ,2, ਫਰਵਰੀ,/ਕਰਨਪ੍ਰੀਤ ਕਰਨ 

-ਸੂਬਾ ਵਾਸੀਆਂ ਨੂੰ ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਾਉਣਾ ਸਰਕਾਰ ਦੀ ਤਰਜੀਹ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਟੀਬੀ ਮਰੀਜ਼ਾਂ ਲਈ ਨਿਊਟ੍ਰੀਸ਼ਨ ਕਿੱਟਾਂ ਵੰਡਣ ਮੌਕੇ ਕੀਤਾ।


 ਇਸ ਮੌਕੇ 40 ਦੇ ਕਰੀਬ ਟੀਬੀ ਮਰੀਜ਼ਾਂ ਦੇ ਅਟੈਂਡੈਂਟਾਂ ਨੂੰ ਨਿਊਟ੍ਰੀਸ਼ਨ ਕਿੱਟਾਂ ਦਿੱਤੀਆਂ ਗਈਆਂ, ਜਿਸ ਵਿਚ ਅਨਾਜ, ਦਾਲਾਂ, ਚੌਲ ਤੇ ਹੋਰ ਖਾਧ ਪਦਾਰਥ ਸ਼ਾਮਲ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਹ ਕਿੱਟਾਂ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਤਿਆਰ ਕਰਵਾਈਆਂ ਗਈਆਂ ਹਨ, ਜਿਸ ’ਚ ਮਹੀਨੇ ਦਾ ਰਾਸ਼ਨ ਹੈ ਅਤੇ ਇਹ ਕਿੱਟਾਂ ਹਰ ਮਹੀਨੇ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਨਿਊਟ੍ਰੀਸ਼ਨ ਪ੍ਰੋਗਰਾਮ ’ਚ ਟ੍ਰਾਈਡੈਂਟ ਗਰੁੱਪ ਅਤੇ ਆਈਓਐੱਲ ਦਾ ਵੀ ਸਹਿਯੋਗ ਰਿਹਾ ਹੈੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰੰਘ ਪੰਡੋਰੀ ਤੇ ਹੋਰ ਅਧਿਕਾਰੀ ਹਾਜ਼ਰ ਸਨ। 

   ਇਸ ਤੋਂ ਇਲਾਵਾ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਅਨਾਜ ਮੰਡੀ ਧਨੌਲਾ ਵਿਖੇ ਚਾਰਦੀਵਾਰੀ ਤੇ ਗੇਟਾਂ ਦੀ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ, ਜਿਸ ਦੀ ਲਾਗਤ 94.29 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 85.87 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡ ਦੀ ਉਸਾਰੀ ਕਰਾਈ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਕੰਮ ਕਰੀਬ 3 ਮਹੀਨਿਆਂ 'ਚ ਮੁਕੰਮਲ ਹੋ ਜਾਵੇਗਾ ਤੇ ਹੋਰ ਵੀ ਪ੍ਰਾਜੈਕਟ ਛੇਤੀ ਪੂਰ ਚੜਾਏ ਜਾਣਗੇ।ਇਸ ਮੌਕੇ ਐੱਸਡੀਐਮ ਗੋਪਾਲ ਸਿੰਘ, ਜ਼ਿਲ੍ਹਾ ਮੰਡੀ ਅਫਸਰ ਅਸਲਮ ਮੁਹੰਮਦ ਤੇ ਮਾਰਕੀਟ ਕਮੇਟੀ ਅਧਿਕਾਰੀ ਹਾਜ਼ਰ ਸਨ

Post a Comment

0 Comments