ਨਗਰ ਪੰਚਾਇਤ ਸਰਦੂਲਗੜ ਵਲੋਂ ਚਾਲੂ ਸਾਲ ਦੌਰਾਨ 23.50 ਲੱਖ ਰੁਪਏ ਬਿਲਡਿੰਗ ਫੀਸ ਤੋਂ ਵਸੂਲ ਕੀਤੇ
ਗੁਰਜੀਤ ਸ਼ੀਂਹ, ਸਰਦੂਲਗੜ 20 ਫਰਵਰੀ
ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਮੈਡਮ ਪੂਨਮ ਸਿੰਘ ਦੀ ਯੋਗ ਅਗਵਾਈ ਹੇਠ ਕਾਰਜ ਸਾਧਕ ਅਫਸਰ, ਨਗਰ ਪੰਚਾਇਤ ਸਰਦੂਲਗੜ੍ਹ ਜੀ ਦੇ ਆਦੇਸ਼ਾਂ ਤੇ ਨਗਰ
ਪੰਚਾਇਤ ਸਰਦੂਲਗੜ੍ਹ ਵਲੋ ਸ੍ਰੀ ਸੁਰਿੰਦਰ ਪਾਲ ਜੂਨੀਅਰ ਇੰਜੀਨੀਅਰ ਦੀ ਅਗੁਵਾਈ ਹੇਠ ਸ਼ਹਿਰ ਵਿਚ ਬਣ ਰਹੀਆਂ
ਬਿਲਡਿੰਗਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਜਿਸ ਤਹਿਤ ਨਗਰ ਪੰਚਾਇਤ ਦੀ ਟੀਮ ਵਲੋਂ ਚੈਕਿੰਗ ਕਰਕੇ 5 ਬਿਲਡਿਗਾਂ ਨਜਾਇਜ਼ ਢੰਗ ਨਾਲ ਬਿਨਾਂ ਨਗਰ ਪੰਚਾਇਤ ਤੋਂ ਨਕਸ਼ਾ ਪਾਸ ਕਰਵਾਏ ਉਸਾਰੀ ਅਧੀਨ ਪਾਈਆ ਗਈਆ, ਜਿਹਨਾਂ ਨੂੰ ਇਸ ਦਫਤਰ ਵਲੋ ਪੰਜਾਬ ਮਿਉਸਪਲ ਐਕਟ 1911 ਦੀ ਧਾਰਾ 195, 195ਏ ਤਹਿਤ ਨੋਟਿਸ ਜਾਰੀ
ਕੀਤੇ ਗਏ ਹਨ ।ਉਪ ਮੰਡਲ ਮੈਜਿਸਟਰੇਟ,ਸਰਦੂਲਗੜ੍ਹ ਜੀ ਵਲੋ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਨਾਂ ਨਕਸ਼ਾ ਪਾਸ ਕਰਵਾਏ ਉਸਾਰੀਆਂ ਜਾ ਰਹੀਆਂ ਬਿਲਡਿੰਗਾਂ ਨੂੰ ਉਕਤ ਧਾਰਾ ਅਧੀਨ ਭਾਰੀ ਜੁਰਮਾਨਾ ਹੋਵੇਗਾ, ਇਸ
ਲਈ ਆਪਣੀਆਂ ਬਿਲਡਿੰਗ ਦਾ ਨਕਸ਼ਾ ਪਾਸ ਕਰਵਾਇਆ ਜਾਵੇ ਤਾਂ ਜੋ ਜੁਰਮਾਨੇ ਅਤੇ ਕਾਨੂੰਨੀ ਅੜਚਨਾਂ ਤੋ ਬਚਿਆ ਜਾ ਸਕੇ ।ਨਗਰ ਪੰਚਾਇਤ ਸਰਦੂਲਗੜ੍ਹ ਵਲੋਂ ਚਾਲੂ ਸਾਲ ਦੌਰਾਨ 23.50 ਲੱਖ ਰੁ ਬਿਲਡਿੰਗ ਫੀਸ ਤੋ ਵਸੂਲ ਕੀਤੇ ਗਏ, ਜੋ ਕਿ ਸ਼ਹਿਰ ਦੇ ਵਿਕਾਸ ਲਈ ਖਰਚ ਕੀਤੇ ਜਾਣਗੇ ।ਇਸ ਸਬੰਧੀ ਨਗਰ ਪੰਚਾਇਤ ਦੀ ਟੀਮ ਵਲੋਂ ਸਹਿਰ ਵਿਚ ਨਜ਼ਾਇਜ਼ ਬਣ ਰਹੀਆਂ ਬਿਲਡਿੰਗਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
0 Comments