ਅੱਗਰਵਾਲ ਸਭਾ ਵੱਲੋਂ ਮੇਲੇ ਮੌਕੇ ਖੂਨਦਾਨ ਕੈਂਪ 28 ਫਰਵਰੀ ਨੂੰ

 ਅੱਗਰਵਾਲ ਸਭਾ ਵੱਲੋਂ ਮੇਲੇ ਮੌਕੇ ਖੂਨਦਾਨ ਕੈਂਪ 28 ਫਰਵਰੀ ਨੂੰ 

 


ਮਾਨਸਾ 23 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ ਅੱਗਰਵਾਲ ਸਭਾ ਸਰਦੂਲਗੜ੍ਹ ਵੱਲੋਂ 28 ਫਰਵਰੀ ਦਿਨ ਮੰਗਲਵਾਰ ਨੂੰ ਡੇਰੇ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ। ਸਿੱਧ ਡੇਰਾ ਬਾਬਾ ਹੱਕਤਾਲਾ ਦੇ ਸੰਚਾਲਕ ਮਹੰਤ ਕੇਵਲ ਦਾਸ ਨੇ ਦੱਸਿਆ ਕਿ ਡੇਰਾ ਧਾਰਮਿਕ ਸਤਿਕਾਰਾਂ ਦੇ ਨਾਲ-ਨਾਲ ਸਮਾਜਿਕ ਕਾਰਜਾਂ ਵਿਚ ਵੀ ਯਕੀਨ ਰੱਖਦਾ ਹੈ। ਇਸ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 59ਵੇਂ ਜੋੜ ਮੇਲੇ ਅਖੀਰਲੇ ਦਿਨ ਸਮਾਜ ਸੇਵੀ ਮੁਨੀਸ਼ ਗਰਗ ਦੀ ਅਗਵਾਈ 'ਚ ਅਗਰਵਾਲ ਸਭਾ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿਚ ਸ਼ਿਵ ਸ਼ਕਤੀ ਬਲੱਡ ਬੈਂਕ ਸਿਰਸਾ ਦੀ ਟੀਮ ਡਾਕਟਰ ਆਰ. ਐਮ. ਅਰੋੜਾ ਦੀ ਦੇਖਰੇਖ ਹੇਠ ਸਵੈ-ਇੱਛਕ ਖੂਨਦਾਨੀਆਂ ਤੋਂ ਬਲੱਡ ਯੂਨਿਟ ਇੱਕਤਰ ਕਰੇਗੀ। ਇਸ ਤੋਂ ਇਲਾਵਾ ਫ਼ਰੀ ਮੈਡੀਕਲ ਚੈਕ-ਅੱਪ, ਦੰਦਾਂ ਦੀ ਜਾਂਚ ਅਤੇ ਬਲੱਡ ਟੇਸਟ ਦੇ ਕੈਂਪ ਵੀ ਲਗਾਏ ਜਾਣਗੇ।

Post a Comment

0 Comments