ਥਾਣਾ ਸਿਟੀ -2 ਦਾ ਸਬ ਇੰਸਪੈਕਟਰ ਗੁਰਮੇਲ ਸਿੰਘ ਨੇ ਅਹੁਦਾ ਸੰਭਾਲਿਆ

 ਥਾਣਾ ਸਿਟੀ -2 ਦਾ ਸਬ ਇੰਸਪੈਕਟਰ ਗੁਰਮੇਲ ਸਿੰਘ ਨੇ ਅਹੁਦਾ  ਸੰਭਾਲਿਆ



ਬਰਨਾਲਾ ਕਰਨਪ੍ਰੀਤ ਕਰਨ 

 ਨਸ਼ਿਆਂ ਦੇ ਸੌਦਾਗਰਾਂ ਤੇ ਵਾਹਨਾਂ ਦੀ ਬੇਲੋੜੀ ਕਾਵਾਂ ਰੋਲੀ ਨੂੰ ਠੱਲ ਪਾਉਣ ਵਾਲੇ ਧੱਕੜ ਥਾਣੇਦਾਰ ਵਲੋਂ ਜਾਣੇ ਜਾਂਦੇ ਗੁਰਮੇਲ ਸਿੰਘ ਵੱਲੋਂ ਬਤੌਰ ਐਸ.ਐਚ.ਓ. ਅਹੁਦਾ ਸੰਭਾਲ ਲਿਆ ਗਿਆ ਹੈ।ਉਹ ਇਸ ਤੋਂ ਪਹਿਲਾਂ ਉਹ ਬਰਨਾਲਾ ਦੇ ਵੱਖ ਵੱਖ ਥਾਣਿਆਂ ਚ ਰਹਿੰਦੀਆਂ ਆਪਣੀ ਡੀਓਟੀ ਤਨਦੇਹੀ ਨਾਲ ਨਿਭਾਉਂਦਿਆਂ ਮੁਜਰਮਾਂ ਨੂੰ ਭਾਜੜਾ ਪਾ ਚੁੱਕੇ ਹਨ ਹਨ ਇਸ ਮੌਕੇ ਗੱਲਬਾਤ ਕਰਦਿਆਂ ਐਸ.ਐਚ.ਓ. ਗੁਰਮੇਲ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਐਥੇ ਸੇਵਾ ਨਿਭਾ ਚੁੱਕੇ ਹਨ ਤੇ ਹੁਣ ਵੀ ਪੁਲਿਸ ਪਬਲਿਕ ਸੰਪਰਕ ਨੀਤੀ ਤਹਿਤ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਰ ਵਿਅਕਤੀ ਦੀ ਸ਼ਿਕਾਇਤ ਦਾ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਖੇਤਰ ਅੰਦਰੋਂ ਸਮਾਜਿਕ ਬੁਰਾਈਆਂ, ਨਸ਼ਿਆਂ ਖ਼ਿਲਾਫ਼ ਪੁਲਿਸ ਸਖਤੀ ਨਾਲ ਪਹਿਰਾ ਦੇਵੇਗੀ ਤੇ ਕਿਸੇ ਨੂੰ ਕਾਨੂੰਨੀ ਵਿਵਸਥਾ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ| ਉਹਨਾਂ  ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।

Post a Comment

0 Comments