ਸਦਰ ਬਾਜ਼ਾਰ ਬਰਨਾਲਾ ਚ ਆਮਦਨ ਕਰ ਵਿਭਾਗ ਵਲੋਂ ਕੀਤੀ ਛਾਪੇਮਾਰੀ ਤੋਂ 30 ਲੱਖ ਰੁਪਏ ਬਰਾਮਦ ਹੋਣ ਤੋਂ ਬਾਅਦ ਹੋਰ ਵਪਾਰੀਆਂ ਦੀ ਚੈਕਿੰਗ ਦੇ ਅੰਦੇਸ਼ੇ
ਬਰਨਾਲਾ,26,ਫਰਵਰੀ /ਕਰਨਪ੍ਰੀਤ ਕਰਨ
-ਬੀਤੇ ਕੱਲ ਸਦਰ ਬਾਜ਼ਾਰ ਬਰਨਾਲਾ ਵਿਖੇ ਸਥਿਤ ਇਕ ਦੁਕਾਨ 'ਤੇ ਦੂਸਰੇ ਜ਼ਿਲਿ੍ਹਆਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਵਲੋਂ ਕਈ ਘੰਟੇ ਚੈਕਿੰਗ ਕਰਨ ਤੋਂ ਬਾਅਦ ਦੁਕਾਨਦਾਰ ਤੋਂ ਲਗਭਗ 30 ਲੱਖ ਰੁਪਏ ਬਰਾਮਦ ਹੋਣ ਤੋਂ ਬਾਅਦ ਹੋਰ ਵਪਾਰੀਆਂ ਦੀ ਚੈਕਿੰਗ ਦੇ ਅੰਦੇਸ਼ੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੂਸਰੇ ਜ਼ਿਲ੍ਹੇ ਦੀ ਪੁਲਿਸ ਅਤੇ ਆਮਦਨ ਕਰ ਵਿਭਾਗ ਵਲੋਂ ਇਕ ਘੜੀਆਂ ਵਾਲੀ ਦੁਕਾਨ ਜੋ ਕਿ ਵੱਡੇ ਪੱਧਰ 'ਤੇ ਡਾਲਰਾਂ ਦੇ ਲੈਣ ਦੇਣ ਅਤੇ ਕਮੇਟੀਆਂ ਦਾ ਕੰਮ ਕਰਦਾ ਸੀ ਉਪਰ ਕਈ ਘੰਟੇ ਚੈਕਿੰਗ ਕੀਤੀ ਗਈ | ਚੈਕਿੰਗ ਤੋਂ ਬਾਅਦ ਸਬੰਧਿਤ ਅਧਿਕਾਰੀਆਂ ਵਲੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ, ਕਾਗ਼ਜ਼ਾਤ ਤੇ ਪਰਚੀਆਂ, ਚਿੱਟੇ ਕੱਪੜੇ ਵਿਚ ਸੀਲ ਕਰ ਕੇ ਕਬਜ਼ੇ ਵਿਚ ਲੈ ਲਈਆਂ | ਬਾਅਦ ਵਿਚ ਲੁਧਿਆਣਾ ਤੋਂ ਆਈ ਸਰਕਾਰੀ ਇਨੋਵਾ ਗੱਡੀ ਜਿਸ ਵਿਚ ਆਮਦਨ ਕਰ ਵਿਭਾਗ ਦੇ ਉੱਚ ਅਧਿਕਾਰੀ ਸਨ ਜੋ ਸਿੱਧਾ ਥਾਣਾ ਸਿਟੀ ਬਰਨਾਲਾ ਵਿਖੇ ਗਏ ਤੇ ਦੁਕਾਨਦਾਰ ਨੂੰ ਵੀ ਰਾਊਾਡਅਪ ਕਰ ਕੇ ਪੁਛਗਿੱਛ ਲਈ ਥਾਣਾ ਸਿਟੀ ਬਰਨਾਲਾ ਵਿਖੇ ਲਿਜਾਇਆ ਗਿਆ | ਜਿੱਥੇ ਉਨ੍ਹਾਂ ਵਲੋਂ ਦੁਕਾਨਦਾਰ ਤੋਂ ਬਰਾਮਦ ਲਗਭਗ 30 ਲੱਖ ਰੁਪਏ ਡੀ.ਡੀ.ਆਰ. ਰਾਹੀਂ ਥਾਣਾ ਸਿਟੀ ਵਿਖੇ ਜਮ੍ਹਾ ਕਰਵਾ ਦਿੱਤੇ ਗਏ | ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਬਰਨਾਲਾ ਦੇ ਕਈ ਹੋਰ ਵਿਅਕਤੀ ਜੋ ਕਿ ਇਸ ਦੁਕਾਨਦਾਰ ਨਾਲ ਕਮੇਟੀਆਂ ਦਾ ਲੈਣ ਦੇਣ ਦਾ ਕੰਮ ਕਰਦੇ ਸਨ ਵੀ ਇਸ ਜਾਂਚ ਦਾ ਹਿੱਸਾ ਬਣ ਸਕਦੇ ਹਨ | ਪ੍ਰਸ਼ਾਸਨ ਵਲੋਂ ਭਾਵੇਂ ਇਸ ਚੈਕਿੰਗ ਸਬੰਧੀ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਪਰੰਤੂ ਵਪਾਰੀਆਂ ਵਿਚ ਸਹਿਮ ਦਾ ਮਾਹੌਲ ਹੈ ! |
0 Comments