ਸ੍ਰੀ ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਅੱਖਾਂ ਦੇ ਕੈੰਪ ਵਿੱਚ 317 ਮਰੀਜਾਂ ਦਾ ਚੇਕ ਅਪ ਕੀਤਾ ਗਿਆ
ਬੁਢਲਾਡਾ 4 ਫ਼ਰਵਰੀ ਬਲ਼ਦੇਵ ਕੱਕੜ)
ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਲੋਕ ਭਲਾਈ ਵੈੱਲਫੇਅਰ ਕਲੱਬ ਤੋਗਾਵਾਲ,ਗਰਾਮ ਪੰਚਾਇਤ ਸਮੂਹ ਨਗਰ ਨਿਵਾਸੀਆ ਵੱਲੋਂ ਆਸਰਾ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਪਹਿਲਾ ਅੱਖਾਂ ਦਾ ਮੁਫਤ ਚੈੱਕਅਪ ਅਤੇ ਉਪਰੇਸ਼ਨ ਕੈਂਪ ਲਾਇਨਜ਼ ਆਈ ਕੇਅਰ ਸੈਂਟਰ ਜੈਤੋਂ ਵੱਲੋਂ ਡਾਕਟਰ ਪਰਇੰਕਾ ਯਾਦਵ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਭਾਈ ਰਵਿਦਾਸ ਜੀ ਪਿੰਡ ਤੋਗਾਵਾਲ ਵਿਖੇ ਲਗਾਇਆ ਗਿਆ ਜਿਸ ਵਿੱਚ 317 ਮਰੀਜ ਚੈੱਕ ਕਰਕੇ 29 ਲੋੜਵੰਦ ਫਰੀ ਲੈਂਜ ਪਵਾਉਣ ਲਈ ਸਿਲੈਕਟ ਕੀਤੇ ਗਏ ਜਿਹਨਾ ਦੀਆਂ ਜਰੂਰੀ ਰਿਪੋਰਟਾਂ ਕਰਕੇ ਫਰੀ ਲੈਂਜ ਪਵਾਉਣ ਲਈ ਜੈਤੋਂ ਲਿਜਾਇਆ ਗਿਆ ਆਏ ਹੋਏ ਮਰੀਜਾਂ ਨੂੰ ਡਾਕਟਰ ਹਰਮੇਸ਼ ਸਿੰਘ,ਡਾਕਟਰ ਸੁਖਵਿੰਦਰ ਸਿੰਘ ਅਤੇ ਰਘਵੀਰ ਸਿੰਘ ਵੱਲੋਂ ਅੱਖਾਂ ਦੀ ਸਾਂਭ ਸੰਭਾਲ ਅਤੇ ਬਿਮਾਰੀਆਂ ਵਾਰੇ ਵਿਸਥਾਰ ਪੂਰਵਕ ਸਮਝਾਇਆ ਗਿਆ ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਆਏ ਬਿੱਟੂ ਸਿੰਘ ਬੀਰ ਕਲਾਂ (ਸਮਾਜ ਸੇਵੀ)ਨੇ ਕਲੱਬ ਵੱਲੋਂ ਕੀਤੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਸਾਨੂੰ ਆਪਣੇ ਇਹਨਾ ਨੌਜਵਾਨ ਮੁਡਿਆਂ ਉਤੇ ਪੂਰਾ ਮਾਣ ਹੈ ਆਪਣੇ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਵਾਰੇ ਵੀ ਕਿਹਾ ਗਿਆ ਇਸ ਕੈਂਪ ਵਿੱਚ ਵਿਸੇਸ਼ ਤੌਰ ਉਤੇ ਪਹੁੰਚੀਆਂ ਸਤਿਕਾਰਯੋਗ ਹਸਤੀ ਆਂ ਮਨਪ੍ਰੀਤ ਬਾਂਸਲ (ਆਪ),ਮੈਡਮ ਸਿਮਰਤ ਕੌਰ ਖੰਗੂੜਾ (ਕਾਂਗਰਸ),ਜਤਿੰਦਰ ਸਿੰਘ ਧੀਮਾਨ (ਕਾਂਗਰਸ) ਨੇ ਵੀ ਸਾਰੇ ਪਰਬੰਧਕਾ ਨੂੰ ਇਸ ਨੇਕ ਉਪਰਾਲੇ ਦੀ ਵਧਾਈ ਦਿੱਤੀ ਮੌਕੇ ਤੇ ਜਗਤਾਰ ਸਿੰਘ ਸਰਪੰਚ,ਸੁਰਜੀਤ ਸਿੰਘ ਸਾਬਕਾ ਸਰਪੰਚ,ਗੁਰਪ੍ਰੀਤ ਸਿੰਘ,ਰਾਜਵਿੰਦਰ ਸਿੰਘ ,ਸੀਪਾ ਸਿੰਘ,ਮੰਗੀ ਸਿੰਘ ਬਲਵਿੰਦਰ ਸਿੰਘ,ਸੁਰਜੀਤ ਸਿੰਘ , ਭੀਮਾ ਸਿੰਘ,ਗੋਬਿੰਦ ਸਿੰਘ,ਗੋਰਾ ਸਿੰਘ ,ਗੋਲਡੀ ਖਾਂ ,ਜੀਵਨ ਟੈਂਟ ,ਗ੍ਰਾਮ ਪੰਚਾਇਤ,ਗੁਰਦੁਆਰਾ ਪ੍ਰਬੰਧਕ ਕਮੇਟੀ,ਇਲਾਕੇ ਦੇ ਮੋਹਤਬਰਾ,ਸਮੂਹ ਨਗਰ ਨਿਵਾਸੀਆ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ
0 Comments