ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਫਰੀ ਮੈਡੀਕਲ ਕੈਂਪ 5 ਨੂੰ।

 ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਫਰੀ ਮੈਡੀਕਲ ਕੈਂਪ 5 ਨੂੰ।


ਬੁਢਲਾਡਾ 4 ਫਰਵਰੀ ਦਵਿੰਦਰ ਸਿੰਘ ਕੋਹਲੀ 

ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 5 ਫਰਵਰੀ ਨੂੰ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸ਼ਿਵ ਕਾਂਸਲ ਨੇ  ਦੱਸਿਆ ਕਿ ਇਸ ਕੈਂਪ ਵਿੱਚ ਹੱਡੀਆਂ, ਦਿਲ, ਦਿਮਾਗ, ਪੇਟ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਪਹੁੰਚ ਰਹੇ ਹਨ। ਇਸ ਕੈਂਪ ਦੀ ਰਜਿਸ਼ਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ।   ਸੈਕਟਰੀ ਐਡਵੋਕੇਟ ਸੁਨੀਲ ਕੁਮਾਰ ,ਵਾਈਸ ਪ੍ਰਧਾਨ ਅਮਿਤ ਜਿੰਦਲ ਨੇ  ਦੱਸਿਆ ਇਸ ਮੈਡੀਕਲ ਕੈਂਪ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਲੈਣ ਚਾਹੀਦਾ ਹੈ। ਸੰਸਥਾ ਦੇ ਕੈਸ਼ੀਅਰ ਸਤੀਸ਼ ਕੁਮਾਰ ਨੇ ਕਿਹਾ ਕਿ ਇਹ ਕੈਂਪ ਮੂਨ ਲਾਈਟ ਸਕੂਲ ਵਿੱਚ ਲੱਗੇਗਾ। ਸੰਸਥਾ ਪਹਿਲਾਂ ਵੀ ਕਈ ਕੈਂਪ ਲਗਾ ਚੁੱਕੀ ਹੈ।

Post a Comment

0 Comments