ਬਰਨਾਲਾ ਚ ਵੱਡਾ ਧਮਾਕਾ,ਸਾਬਕਾ ਕੌਂਸਲਰ ਸਣੇ 50 ਪਰਿਵਾਰ ਭਾਜਪਾ 'ਚ ਸ਼ਾਮਲ

 ਬਰਨਾਲਾ ਚ ਵੱਡਾ ਧਮਾਕਾ,ਸਾਬਕਾ ਕੌਂਸਲਰ ਸਣੇ 50 ਪਰਿਵਾਰ ਭਾਜਪਾ 'ਚ ਸ਼ਾਮਲ


ਬਰਨਾਲਾ,5,ਫਰਵਰੀ,/ਕਰਨਪ੍ਰੀਤ ਕਰਨ 

ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਤੋਂ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਦੀ ਅਗਵਾਈ 'ਚ ਜ਼ਿਲ੍ਹੇ ਭਰ 'ਚ ਭਾਜਪਾ ਦਾ ਲਗਾਤਾਰ ਵਿਸਥਾਰ ਹੋ ਗਿਆ ਹੈ ਤੇ ਵੱਡੀ ਗਿਣਤੀ 'ਚ ਲੋਕ ਆਏ ਦਿਨ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਜਿਸ ਤਹਿਤ ਸ਼ੁੱਕਰਵਾਰ ਨੂੰ ਬਰਨਾਲਾ ਦੇ ਕਈ ਪਰਿਵਾਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ। ਜਿੰਨ੍ਹਾਂ 'ਚ ਸਾਬਕਾ ਕੌਂਸਲਰ ਦੀਪਾ ਰਾਣੀ, ਵਿਕਰਮ ਸਿੰਘ ਗਿੱਲ, ਰਜਿੰਦਰ ਸਿੰਘ, ਵਿਜੇ ਕੁਮਾਰ, ਹਰਪ੍ਰਰੀਤ ਹੈਪੀ, ਜੀਤ ਸਿੰਘ, ਵੇਦ ਰਾਮ, ਜੱਸੀ ਸਿੰਘ, ਪ੍ਰਸ਼ਾਂਤ ਕੁਮਾਰ ਆਦਿ ਕਰੀਬ 50 ਪਰਿਵਾਰ ਪਾਰਟੀ 'ਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੇ ਕਿਹਾ ਕਿ ਭਾਜਪਾ ਹਰ ਵਰਗ ਦੇ ਲੋਕਾਂ ਦੀ ਪਾਰਟੀ ਹੈ ਨਿਤਦੀਨ  ਭਾਜਪਾ ਨਾਲ ਜੁੜ ਰਹੇ ਕਾਫਲਿਆਂ ਸਦਕਾ ਅਗਾਮੀ 2024 ਦਾ ਭਾਜਪਾ ਦਾ ਕਿਲਾ ਤਿਆਰ ਹੋ ਚੁੱਕਿਆ ਹੈ ! ਮੰਡਲ ਪੂਰਵੀ ਬਰਨਾਲਾ ਦੇ ਪ੍ਰਧਾਨ ਸੰਦੀਪ ਜੇਠੀ ਨੇ ਕਿਹਾ ਕਿ 'ਆਪ' ਸਰਕਾਰ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾਕੇ ਸੱਤਾ 'ਚ ਆਈ ਹੈ, ਜਿਸਦਾ ਮਹਿਜ ਕੁਝ ਮਹੀਨਿਆਂ 'ਚ ਹੀ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਇਹ ਸਿਰਫ਼ ਲਿਫ਼ਾਫ਼ਾ ਸਰਕਾਰ ਹੈ। ਜਦਕਿ ਪੰਜਾਬ 'ਚ ਵਿਕਾਸ ਸਿਰਫ਼ ਭਾਜਪਾ ਹੀ ਕਰ ਸਕਦੀ ਹੈ ਤੇ ਸੂਬੇ ਨੂੰ ਮੁੜ੍ਹ ਸੋਨੇ ਦੀ ਚਿੜੀ ਬਣਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਾਮੀ 2024 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਮੁੜ੍ਹ ਭਾਜਪਾ ਦੀ ਸਰਕਾਰ ਬਣੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਿੰਦਰ ਸਿੰਘ ਸਿੱਧੂ ਤੇ ਨਰਿੰਦਰ ਗਰਗ ਨੀਟਾ, ਕਮਲ ਸ਼ਰਮਾ ਪ੍ਰਧਾਨ ਪੱਛਮੀ, ਧਰਮ ਸਿੰਘ ਫ਼ੌਜੀ ਜ਼ਿਲ੍ਹਾ ਪ੍ਰਧਾਨ ਐੱਸ.ਸੀ ਮੋਰਚਾ, ਮੀਡੀਆ ਇੰਚਾਰਜ਼ ਜਗਤਾਰ ਸਿੰਘ ਆਦਿ ਹਾਜ਼ਰ ਸਨ।

Post a Comment

0 Comments