5 ਅਪ੍ਰੈਲ ਦੇ ਜਨਤਕ ਜੱਥੇਬੰਦੀਆਂ ਦੀ ਦਿੱਲੀ ਰੈਲੀ ਨੂੰ ਮਾਕਪਾ ਦਾ ਪੂਰਨ ਸਮਰਥਨ : ਐਡਵੋਕੇਟ ਉੱਡਤ / ਬਾਜੇਵਾਲਾ
ਫਸਲ ਖਰੀਦ ਖਰਚੇ ਤੇ ਕੱਟ ਲਾਉਣ ਦੀ ਸਖਤ ਸਬਦਾ ਵਿੱਚ ਨਿੰਦਾ
ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ
ਸਥਾਨਿਕ ਬਾਬਾ ਗੱਜਣ ਸਿੰਘ ਟਾਡੀਆ ਭਵਨ ਵਿੱਖੇ ਸੀਪੀਆਈ ( ਐਮ) ਤਹਿਸੀਲ ਕਮੇਟੀ ਦੀ ਇੱਕ ਅਹਿਮ ਮੀਟਿੰਗ ਕਾਮਰੇਡ ਰਾਜਿੰਦਰ ਸਿੰਘ ਹੀਰੇਵਾਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ ਦੇਸ ਦੀਆਂ ਪ੍ਰਮੁੱਖ ਤਿੰਨ ਜਨਤਕ ਜੱਥੇਬੰਦੀਆਂ ਵੱਲੋ 5 ਅਪ੍ਰੈਲ ਨੂੰ ਦਿੱਲੀ ਵਿੱਖੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਵਿਰੁੱਧ ਕੀਤੀ ਜਾ ਰਹੀ ਰੋਸ ਰੈਲੀ ਦਾ ਪਾਰਟੀ ਪੂਰਨ ਸਮਰਥਨ ਕਰਦੀ ਹੈ ਤੇ ਪਾਰਟੀ ਦੇ ਹਰੇਕ ਮੈਬਰ ਨੂੰ ਹੁਣੇ ਤੋ 5 ਅਪ੍ਰੈਲ ਦੀ ਦਿੱਲੀ ਰੈਲੀ ਦੀ ਤਿਆਰੀ ਵਿੱਚ ਦਿਨ ਰਾਤ ਇੱਕ ਕਰ ਦੇਣਾ ਚਾਹੀਦਾ ਹੈ । ਆਗੂਆਂ ਨੇ ਕੇਦਰ ਸਰਕਾਰ ਵੱਲੋ ਫਸਲ ਖਰੀਦ ਖਰਚੇ ਤੇ ਲਾਏ ਕੱਟ ਦੀ ਸਖਤ ਸਬਦਾ ਵਿੱਚ ਨਿੰਦਾ ਕਰਦਿਆ ਕਿਹਾ ਕਿ ਇਹ ਕੱਟ ਲਾ ਕੇ ਕੇਦਰ ਦੀ ਮੋਦੀ ਹਕੂਮਤ ਨੇ ਕਿਸਾਨੀ ਤੇ ਇੱਕ ਹੋਰ ਬਦਲਾ ਲਊ ਹਮਲਾ ਕੀਤਾ ਹੈ , ਜਿਸਨੂੰ ਬਰਦਾਸਤ ਨਹੀ ਕੀਤਾ ਜਾਵੇਗਾ ।
ਇਸ ਮੌਕੇ ਤੇ ਸੀਪੀਆਈ (ਐਮ) ਦੇ ਕਾਰਜਕਾਰੀ ਤਹਿਸੀਲ ਸਕੱਤਰ ਕਾਮਰੇਡ ਕਰਨੈਲ ਸਿੰਘ ਭੀਖੀ ਨੇ ਕਿਹਾ ਕਿ ਮੈਬਰਸਿਪ ਨਵੀਨੀਕਰਨ ਚੱਲ ਰਹੀ ਤੇ ਕੁਝ ਕੁ ਦਿਨਾ ਵਿੱਚ ਮੈਬਰਸਿਪ ਨਵੀਨੀਕਰਨ ਮੁਕੰਮਲ ਕਰਕੇ ਜਿਲ੍ਹਾ ਸਕੱਤਰ ਕੋਲ ਫਾਰਮ ਤੇ ਲੈਵੀ ਫੀਸ ਜਮ੍ਹਾ ਕਰਵਾ ਦਿੱਤੀ ਜਾਵੇਗੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਰਾਜੂ ਗੋਸਵਾਮੀ , ਗੁਰਤੇਜ ਭੂਪਾਲ , ਦਰਸਨ ਧਲੇਵਾ , ਨਿਰਮਲ ਸਿੰਘ ਬੱਪੀਆਣਾ , ਜਿੰਦਰ ਸਿੰਘ ਜੋਗਾ , ਬੇਅੰਤ ਸਿੰਘ ਖੀਵਾ , ਭਰਤ ਕੁਮਾਰ ਆਦਿ ਹਾਜਰ ਸਨ ।
0 Comments