ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ 6ਵੇਂ ਦਿਨ ਚ ਦਾਖਿਲ
ਜੇਕਰ ਠੇਕੇਦਾਰ ਨੇ ਸਫਾਈ ਕਰਮਚਾਰੀਆਂ ਦਾ ਈ.ਪੀ.ਐੱਫ ਤੇ ਈ.ਐੱਸ.ਆਈ ਖਾਤਿਆਂ ਚ ਨਾ ਪੁਆਇਆ ਤਾਂ ਬਲੇਕਲਿਸ੍ਟ ਕਰਕੇ ਕਿਸੇ ਹੋਰ ਠੇਕੇਦਾਰ ਦੇ ਪ੍ਰਬੰਧ ਤਹਿਤ ਮਾਮਲਾ ਹੱਲ ਹੋਵੇਗਾ -ਐਕ੍ਸਈਅਨ ਅੰਮ੍ਰਿਤ ਪਾਲ ਸਿੰਘ
ਬਰਨਾਲਾ,28,ਫਰਵਰੀ /ਕਰਨਪ੍ਰੀਤ ਕਰਨ
-ਬਰਨਾਲਾ ਨਗਰ ਸੁਧਾਰ ਟਰੱਸਟ ਅਧੀਨ ਠੇਕੇਦਾਰੀ ਸਿਸਟਮ ਚ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੇ ਤਨਖ਼ਾਹ ਨਾ ਮਿਲਣ ਕਾਰਨ ਨਗਰ ਸੁਧਾਰ ਟਰੱਸਟ ਦੇ ਗੇਟ ਤੇ ਜੰਮ ਕੇ ਨਾਹਰੇਬਾਜੀ ਕਰਦਿਆਂ 6 ਦਿਨ ਬੀਤਣ ਉਪਰੰਤ ਕੋਈ ਮਸਲਾ ਹੱਲ ਹੁੰਦਾ ਨਾ ਦਿਖਿਆ ! ਮੀਡਿਆ ਨਾਲ ਗੱਲ ਕਰਦਿਆਂ ਸਫ਼ਾਈ ਸੇਵਕਾਂ ਕਰਮਚਾਰੀਆਂ ਚ ਅਕਸ਼ੇ ਕੁਮਾਰ ਆਸ਼ਾ ਰਾਮ ,ਅਕਾਸ਼ ਅਜੇ ਕੁਮਾਰ ਸ਼ੀਲਾ ਰਾਣੀ ਵਿੱਕੀ ਰਾਣੀ ,ਰਾਕੇਸ਼ ਕੁਮਾਰ ਸਰੋਜ ਰਾਣੀ ਨੇ ਕਿਹਾ ਕਿ ਸਾਨੂੰ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ ਅਤੇ ਨਾ ਹੀ ਅਗਸਤ 2022 ਤੋਂ ਬਣਦਾ ਪੀ ਐੱਫ ਭਰਿਆ ਗਿਆ ਹੈ ਜਿਸ ਕਾਰਨ ਸਾਡੇ ਗਰੀਬਾਂ ਦੇ ਚੁੱਲ੍ਹੇ ਠੰਡੇ ਹਨ ! ਅਧਿਕਾਰੀਆਂ ਤੇ ਠੇਕੇਦਾਰ ਦੀ ਕਸ਼ਮਕਸ਼ ਤਹਿਤ ਸਾਨੂੰ ਤਨਖਾਹ ਤੋਂ ਵਾਂਝਾ ਰਖਿਆ ਜਾ ਰਿਹਾ ਹੈ ! ਟਰੱਸਟ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਕਰੀਬ 18 ਸਫਾਈ ਸੇਵਕਾਂ ਨੂੰ ਜਨਵਰੀ ਮਹੀਨੇ ਦੀ ਤਨਖਾਹ ਜਲਦ ਤੋਂ ਜਲਦ ਪਵਾਉਣ ਦੀ ਮੰਗ ਕੀਤੀ। ਇਸ ਸੰਬੰਧੀ ਜਦੋਂ ਐਕਸੀਅਨ ਅਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮੀਡਿਆ ਨਾਲ ਗੱਲ ਕਰਦਿਆਂ ਕਿਹਾ ਕਿ ਸਫਾਈ ਸੇਵਕਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਠੇਕੇਦਾਰ ਵਲੋਂ ਉਹਨਾਂ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ ਮਾਮਲਾ ਇਹ ਹੈ ਕਿ ਠੇਕੇਦਾਰ ਵਲੋਂ ਸਫਾਈ ਕਰਮਚਾਰੀਆਂ ਦਾ ਈ.ਪੀ.ਐੱਫ ਤੇ ਈ.ਐੱਸ.ਆਈ ਖਾਤਿਆਂ ਚ ਨਹੀਂ ਪੁਆਇਆ ਗਿਆ ਤੇ ਅਜੇ ਤੱਕ ਕੋਈ ਉਸ ਰਾਸ਼ੀ ਦਾ ਨਾ ਕੋਈ ਬਿੱਲ ਆਂ ਰਸੀਦ ਟ੍ਰਸ੍ਟ ਨਹੀਂ ਜਮਾਂ ਕਾਰਵਾਈ ਗਈ ! ਉਹਨਾਂ ਕਿਹਾ ਕਿ ਭਾਵੇਂ ਲੰਬੇ ਸਮੇਤ ਤੋਂ ਟਰਸੱਟ ਦੀ ਆਰਥਿਕਤਾ ਠੰਡੀ ਚੱਲ ਰਹੀ ਹੈ ਪਰੰਤੂ ਸਫਾਈ ਸੇਵਕਾਂ ਨੂੰ ਤਨਖਾਹ ਠੇਕੇਦਾਰ ਨੇ ਦੇਣੀ ਹੈ ! ਸਰਕਾਰ ਦੀਆਂ ਹਿਦਾਇਤਾਂ ਤਹਿਤ ਠੇਕੇਦਾਰ ਨੇ ਹੀ ਸਫਾਈ ਕਰਮਚਾਰੀਆਂ ਨੂੰ ਸਾਰੇ ਵੇਨੀਫਿੱਟ ਦੇਣੇ ਹੁੰਦੇ ਹਨ ਠੇਕੇਦਾਰ ਨੂੰ ਬੁਲਾ ਕੇ ਸਰਕਾਰੀ ਹਿਦਾਇਤਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ! ਜੇਕਰ ਠੇਕੇਦਾਰ ਕੰਮ ਨਹੀਂ ਕਰੂਗਾ ਜਾਂ ਸਰਕਾਰੀ ਕੱਮ ਚ ਵਿਘਨ ਪਾਊਗਾ ਤਾਂ ਉਸ ਨੂੰ ਬਲੇਕਲਿਸ੍ਟ ਕਰਕੇ ਕਿਸੇ ਹੋਰ ਠੇਕੇਦਾਰ ਦਾ ਪ੍ਰਬੰਧ ਕਰਵਾਇਆ ਜਾਵੇਗਾ ਤਾਂ ਜੋ ਇਹਨਾਂ ਸਫਾਈ ਮਜਦੂਰਾਂ ਦਾ ਨੁਕਸਾਨ ਨਾ ਹੋਵੇ ! ਮਾਮਲਾ ਜਲਦ ਹੱਲ ਕੀਤਾ ਜਾਵੇਗਾ
0 Comments