ਟਰੈਫਿਕ ਪੁਲਿਸ ਦੀ ਮਦਦ ਨਾਲ ਸਰਬੱਤ ਦਾ ਭਲਾ ਟਰੱਸਟ ਨੇ ਵਾਹਨਾਂ ਤੇ ਰਫਲੈਕਟਰ ਲਗਾਏ - ਇੰਜ,ਸਿੱਧੂ
ਬਰਨਾਲਾ 12 ,ਫਰਵਰੀ /ਕਰਨਪ੍ਰੀਤ ਕਰਨ
ਸਥਾਨਕ ਕਚਹਿਰੀ ਚੌਂਕ ਵਿਖੇ ਸਰਬੱਤ ਦਾ ਭਲਾ ਟਰੱਸਟ ਵੱਲੋ ਜ਼ਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਮੂਹ ਮੈਬਰਾਂ ਅਤੇ ਜ਼ਿਲ੍ਹਾ ਟਰੈਫਿਕ ਪੁਲਿਸ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਮਦਦ ਨਾਲ ਆਉਣ ਜਾਣ ਵਾਲੇ ਇਕ ਸੋ ਤੋ ਵਧ ਵਾਹਨਾਂ ਨੂੰ ਰੋਕ ਕੇ ਰਫਲੇਕਟਰ ਲਗਾਏ ਇਸ ਮੌਕੇ ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋ ਸਾਡੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਮਾਜ ਵਿੱਚ ਦਬੇ ਕੁਚਲੇ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਹਾੜੀ ਦੀ ਫ਼ਸਲ ਮੌਕੇ ਦਾਣਾ ਮੰਡੀ ਵਿੱਚ ਵੱਡੇ ਪੱਧਰ ਤੇ ਕਣਕ ਲੈ ਕੇ ਆਉਣ ਵਾਲੇ ਵਾਹਨਾਂ ਦੇ ਰਫਲੇਕਟਰ ਲਗਾਏ ਜਾਣਗੇ ਕਿਉਕਿ ਕਿਸਾਨ ਭਰਾਵਾਂ ਦੇ ਵਾਹਨਾਂ ਤੇ ਖੇਤਾਂ ਵਿੱਚ ਰਫਲੇਕਟਰ ਖਰਾਬ ਹੋ ਜਾਂਦੇ ਹਨ ਇਸ ਮੌਕੇ ਟਰੈਫਿਕ ਮੁਲਾਜਮਾਂ ਤੋ ਇਲਾਵਾ ਸੰਸਥਾ ਦੇ ਮੈਬਰ ਕੁਲਵਿੰਦਰ ਸਿੰਘ ਕਾਲਾ ਗੁਰਮੀਤ ਸਿੰਘ ਧੌਲਾ ਸਰਪੰਚ ਗੁਰਜੰਟ ਸਿੰਘ ਸੋਨਾ ਸੁਖਬੀਰ ਸਿੰਘ ਗਿੱਲ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਸੁਬੇਦਾਰ ਗੁਰਜੰਟ ਸਿੰਘ ਅਵਤਾਰ ਸਿੰਘ ਸੁਬੇਦਾਰ ਸੁਖਦੇਵ ਸਿੰਘ ਮੱਲੀ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਜਗਤਾਰ ਸਿੰਘ ਹੌਲਦਾਰ ਜਗੀਰ ਸਿੰਘ ਗੁਰਦੇਵ ਸਿੰਘ ਮੱਕੜ ਬਲਵੀਰ ਸਿੰਘ ਧੌਲਾ ਆਦਿ ਮੈਬਰ ਹਾਜਰ ਸਨ
0 Comments