ਕਾਰ ਚੋਂ ਪੰਜਾਬ ਪੁਲਿਸ ਦੇ ਏ ਐਸ ਆਈ ਦੀ ਲਾਸ਼ ਮਿਲੀ, ਡੀ ਐਸ ਪੀ ਕਰਦਾ ਸੀ ਤੰਗ -ਮ੍ਰਿਤਕ ਦੇ ਭਰਾ ਦੇ ਦੋਸ਼

 ਕਾਰ ਚੋਂ ਪੰਜਾਬ ਪੁਲਿਸ ਦੇ ਏ ਐਸ ਆਈ ਦੀ ਲਾਸ਼ ਮਿਲੀ, ਡੀ ਐਸ ਪੀ ਕਰਦਾ ਸੀ ਤੰਗ -ਮ੍ਰਿਤਕ ਦੇ ਭਰਾ ਦੇ ਦੋਸ਼


ਤਲਵੰਡੀ ਭਾਈ, 1 ਫਰਵਰੀ ਹਰਜਿੰਦਰ ਸਿੰਘ ਕਤਨਾ
ਤਲਵੰਡੀ ਭਾਈ ਦੀ ਦਾਣਾ ਮੰਡੀ ਅੰਦਰ ਖੜੀ ਕਾਰ ਚੋਂ ਪੰਜਾਬ ਪੁਲਿਸ ਦੇ ਏ ਐਸ ਆਈ ਦੀ ਲਾਸ਼ ਮਿਲੀ ਹੈ। ਮਿਰਤਕ ਦੀ ਗਰਦਨ ਤੇ ਗੋਲੀ ਲੱਗਣ ਦਾ ਨਿਸ਼ਾਨ ਹੈ।ਜਦਕਿ ਉਸਦਾ ਸਰਵਿਸ ਪਿਸਟਲ ਵੀ ਕਰ ਵਿਚੋਂ ਮਿਲਿਆ ਹੈ। ਮ੍ਰਿਤਕ ਦੀ।ਪਛਾਣ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸ਼ਕਤੀ ਨਗਰ ਤਲਵੰਡੀ ਭਾਈ ਵਜੋਂ ਹੋਈ ਹੈ। ਜੋਕਿ ਮੋਗਾ ਵਿਖੇ ਤਾਇਨਾਤ ਸੀ। ਮੋਕੇ ਤੇ ਪੁਲਿਸ ਨੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਤੇ ਲਾਸ਼ ਦਾ ਪੋਸਟਮਾਰਮ ਲਈ ਫਿਰੋਜਪੁਰ ਸਿਵਲ ਹਸਪਤਾਲ ਭੇਜ ਦਿੱਤੀ। ਮੋਕੇ ਤੇ ਮੋਜੂਦ ਮ੍ਰਿਤਕ ਚਰਨਜੀਤ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਉਨ੍ਹਾਂ ਨੂੰ ਕਿਸੇ ਜਾਣਕਾਰ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਕਾਰ ਨਵੀ ਅਨਾਜਮੰਡੀ ਵਿੱਚ ਖੜੀ ਹੋਰੀ ਹੈ ਜਦੋਂ ਉਹ ਮੋਕੇ ਤੇ ਪੁੱਜੇ ਤਾਂ ਕਾਰ ਵਿੱਚ ਉਸ ਦੇ ਭਰਾ ਚਰਨਜੀਤ ਦੀ ਲਾਸ਼ ਪਈ ਸੀ । ਉਨ੍ਹਾਂ ਮੋਕੇ ਤੇ ਹੀ ਪੁਲਸ ਨੂੰ ਸੂਚਤ ਕੀਤਾ ਸੀ। ਮ੍ਰਿਤਕ ਚਰਨਜੀਤ ਦੇ ਭਰਾ ਸੰਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫਰੀਦਕੋਟ ਪੁਲਸ ਦਾ ਇੱਕ ਡੀ ਐਸ ਪੀ ਚਰਨਜੀਤ ਨੂੰ ਬਹੁਤ ਪਰੇਸ਼ਾਨ ਕਰਦਾ ਸੀ ਤੇ ਅਕਸਰ ਉਸਨੂੰ ਧਮਕੀਆਂ ਦਿੰਦਾ ਰਹਿੰਦਾ ਸੀ ਉਸਨੇ ਕਈ ਵਾਰ ਆਪਣੇ ਭਰਾ ਨੂੰ ਫੋਨ ਤੇ ਵੀ ਡੀਐਸ ਪੀ ਨਾਲ ਤਕਰਾਰ ਬਾਜੀ ਕਰਦੇ ਦੇਖਿਆ ਸੀ। ਸੰਦੀਪ ਸਿੰਘ ਮੁਤਾਬਕ ਮਿਰਤਕ ਚਰਨਜੀਤ ਸਿੰਘ ਨੇ ਇੱਕ ਖੁਦਕਸ਼ੀ ਨੋਟ ਵੀ ਲਿਖਿਆ ਸੀ ਜੋ ਪੁਲਸ ਨੇ ਆਪਣੇ ਕਬਜੇ ਵਿੱਚ ਲੈ ਲਿਆ ਹੈ। ਉਨ੍ਹਾਂ ਉਚ ਅਧਿਕਾਰੀਆਂ ਤੇ ਸੁਨਵਾਈ ਨਾ ਕਰਨ ਦੇ ਦੋਸ਼ ਵੀ ਲਗਾਏ ਹਨ

ਬਾਈਟ ਸੰਦੀਪ ਸਿੰਘ ਮਿਰਤਕ ਦਾ ਭਰਾ

ਦੂਸਰੇ ਪਾਸੇ ਪੁਲਸ ਦੇ ਡੀ ਐਸ ਪੀ ਡੀ ਫਤਿਹ ਸਿੰਘ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਕੋਈ ਤੱਥ ਸਾਹਮਣੇ ਆਏ ਉਸ ਮੁਤਾਬਕ ਕਾਵਾਈ ਕੀਤੀ ਜਾਵੇਗੀ।

Post a Comment

0 Comments