ਡੀਐੱਸਪੀ ਗਮਦੂਰ ਸਿੰਘ ਚਹਿਲ ਨੇ ਕੌਮੀ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਚ ਜਿੱਤਿਆ ਸੋਨ ਤਗਮਾ

 ਡੀਐੱਸਪੀ ਗਮਦੂਰ ਸਿੰਘ ਚਹਿਲ ਨੇ  ਕੌਮੀ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਚ ਜਿੱਤਿਆ ਸੋਨ ਤਗਮਾ


ਬਰਨਾਲਾ,22,ਫਰਵਰੀ /ਕਰਨਪ੍ਰੀਤ ਕਰਨ /-
ਕੁਰੂਕਸ਼ੇਤਰ (ਹਰਿਆਣਾ) ਵਿੱਚ ਚੌਥੀ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 2023 ਵਿਚ ਡਿਸਕਸ ਥਰੋਅ 'ਚ ਡੀ.ਐੱਸ.ਪੀ ਮਹਿਲ ਕਲਾਂ ਸ. ਗਮਦੂਰ ਸਿੰਘ ਚਹਿਲ ਨੇ ਸੋਨ ਤਗਮਾ ਜਿੱਤਿਆ। ਇਸ ਤੋਂ ਇਲਾਵਾ ਸ਼ਾਟਪੁੱਟ 'ਚ ਉਨ੍ਹਾਂ ਦੀ ਝੋਲੀ ਬਰੌੰਨਜ਼ ਮੈਡਲ ਪਿਆ ਹੈ। ਡੀ.ਐੱਸ.ਪੀ ਮਹਿਲ ਕਲਾਂ ਸ. ਗਮਦੂਰ ਸਿੰਘ ਚਹਿਲ ਦੀ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਪ੍ਰਾਪਤੀ 'ਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਦੱਸਣਯੋਗ ਹੈ ਕਿ ਡੀਐੱਸਪੀ ਗਮਦੂਰ ਸਿੰਘ ਚਹਿਲ ਨੇ ਪੰਜਾਬ ਪੁਲੀਸ ਦਾ ਮਾਣ ਵਧਾਉਂਦੇ ਹੋਏ ਪਿਛਲੇ ਸਮੇਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਰਾਜ ਪੱਧਰੀ ਮੁਕਾਬਲਿਆਂ 'ਚ ਦੋ ਤਗਮੇ ਹਾਸਿਲ ਕੀਤੇ ਸਨ। ਇਸ ਤੋਂ ਇਲਾਵਾ ਉਹ ਕਈ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ 'ਚ ਪੁਜ਼ੀਸ਼ਨਾਂ ਹਾਸਲ ਕਰ ਚੁੱਕੇ ਹਨ।

Post a Comment

0 Comments