ਕੈਮਿਸਟ ਐਸੋਸੀਏਸ਼ਨ ਬੁਢਲਾਡਾ ਦੇ ਅਸ਼ੋਕ ਰਸਵੰਤਾ ਬਣੇ ਪ੍ਰਧਾਨ
ਬੁਢਲਾਡਾ, 6 ਫਰਵਰੀ (ਕੱਕੜ)-
ਸਥਾਨਕ ਸ਼ਹਿਰਬੁਢਲਾਡਾ ਦੀ ਕੈਮਿਸਟ ਐਸੋਸੀਏਸ਼ਨ ਦੀ ਚੋਣ ਪਹਿਲੀ ਵਾਰ ਵੋਟਿੰਗ ਰਾਹੀਂ ਹੋਈ, ਜਿਸ ਵਿਚ ਚੋਣ ਅਧਿਕਾਰੀ ਰਜਿੰਦਰ ਬਿੱਟੂ ਚੌਧਰੀ, ਦੀਵਾਨ ਚੰਦ ਬਾਂਸਲ ਦੀ ਨਿਗਰਾਨੀ ਹੇਠ ਹੋਈ, ਜਿਸ ਵਿਚ 46 ਕੈਮਿਸਟ ਵੋਟਰਾਂ ਨੇ ਹਿੱਸਾ ਲਿਆ।
ਇਸ ਚੋਣ ਵਿਚ ਪ੍ਰਧਾਨਗੀ ਲਈ ਅਸ਼ੋਕ ਕੁਮਾਰ ਰਸਵੰਤਾ ਅਤੇ ਗੁਰਿੰਦਰ ਸਿੰਗਲਾ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿਚ
ਚੋਣ ਅਧਿਕਾਰੀ ਬਿੱਟੂ ਚੌਧਰੀ ਨੇ ਦੱਸਿਆ ਅਸ਼ੋਕ ਰਸਵੰਤਾ ਨੂੰ 26 ਵੋਟਾਂ ਅਤੇ ਗੁਰਿੰਦਰ ਸਿੰਗਲਾ ਨੂੰ 20 ਵੋਟਾਂ ਪ੍ਰਾਪਤ ਹੋਇਆ।
ਅਸ਼ੋਕ ਰਸਵੰਤਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰਧਾਨ ਅਸ਼ੋਕ ਰਸਵੰਤਾ ਨੇ ਸਮੂਹ . ਕੈਮਿਸਟ ਭਰਾਵਾਂ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਦੀ ਮਜਬੂਤੀ ਲਈ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਬਾਕੀ ਕਾਰਜਕਾਰਨੀ ਦਾ ਐਲਾਨ ਆਉਂਦੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ
0 Comments