ਲੋਕ ਗੀਤ ਐਂਟਰਟੇਨਮੈਂਟ ਅਤੇ ਭੱਟੀ ਭੜੀਵਾਲਾ ਦੀ ਮਾਣਮੱਤੀ ਪੇਸ਼ਕਸ਼ *ਗਰਾਰਾ* ਗੀਤ ਲੈ ਕੇ ਜਲਦ ਪੇਸ਼ ਹੋਵੇਗੀ ਲੋਕ ਗਾਇਕਾ *ਰਾਖੀ ਹੁੰਦਲ*

 ਲੋਕ ਗੀਤ ਐਂਟਰਟੇਨਮੈਂਟ ਅਤੇ ਭੱਟੀ ਭੜੀਵਾਲਾ ਦੀ ਮਾਣਮੱਤੀ ਪੇਸ਼ਕਸ਼ *ਗਰਾਰਾ* ਗੀਤ ਲੈ ਕੇ ਜਲਦ ਪੇਸ਼ ਹੋਵੇਗੀ ਲੋਕ ਗਾਇਕਾ *ਰਾਖੀ ਹੁੰਦਲ*


ਬਰਨਾਲਾ,4,ਫਰਵਰੀ,/ਕਰਨਪ੍ਰੀਤ ਕਰਨ

 ਅਜੋਕੇ ਦੌਰ ਵਿੱਚ ਜਦੋਂ ਲੱਚਰਤਾ ਨੰਗੇਜਵਾਦ ਅਸ਼ਲੀਲਤਾ, ਨਸ਼ਿਆ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲੇ ਗੀਤਾਂ ਦੀ ਹਨੇਰੀ ਵਗ ਰਹੀ ਹੈ ਅਜਿਹੇ ਸੰਸਾਰ ਪਰਸ਼ਿਦ ਕਲਮ ਦੇ ਧਨੀ ਗੀਤਕਾਰ ਤੇ ਪੇਸ਼ਕਾਰ ਜਨਾਬ ਭੱਟੀ ਭੜੀਵਾਲਾ ਲੋਕ ਗੀਤ ਐਂਟਰਟੇਨਮੈਂਟ ਦੀ ਸ਼ਾਨਦਾਰ ਪੇਸਕਾਰੀ ਤਹਿਤ ਪੰਜਾਬੀ ਫਿਲਮੀ ਅਦਾਕਾਰਾ ਅਤੇ ਲੋਕ ਗਾਇਕਾ ਰਾਖੀ ਹੁੰਦਲ (ਚੰਡੀਗੜ੍ਹ)  ਬਹੁਤ ਜਲਦੀ ਆਪਣੀ ਸੁਰੀਲੀ ਅਤੇ ਦਿਲਕਸ਼ ਅਵਾਜ ਅਤੇ ਵੱਖਰੇ ਅੰਦਾਜ ਵਿੱਚ ਆਪਣਾ ਗੀਤ ਗਰਾਰਾ ਲੈਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜਰ ਹੋ ਰਹੀ ਹੈ। ਇਸ ਦੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਰਿਕਾਰਡ ਕੀਤਾ ਹੈ ! ਗੀਤ ਨੂੰ ਪ੍ਰਸਿੱਧ ਪੰਜਾਬੀ ਗੀਤਕਾਰ ਭੱਟੀ ਭੜੀਵਾਲਾ ਨੇ ਕਲਮਬੱਧ ਕੀਤਾ ਹੈ ਅਤੇ ਸੰਗੀਤ ਦਿੱਤਾ ਹੈ ਕੌਮੀ ਸਿੰਘ ਨੇ। ਇਸ ਗੀਤ ਦੀਆਂ ਵੀਡੀਓ ਤਿਆਰ ਕੀਤੀ ਹੈ ਬੌਬੀ ਬਾਜਵਾ ਨੇ ਅਤੇ ਇਸ ਗਰਾਰਾ ਗੀਤ ਦੇ ਫੀਚਰਿੰਗ ਰਾਜ ਧਾਲੀਵਾਲ ਹਨ।

         ਜਿਕਰਯੋਗ ਹੈ ਕਿ ਲੋਕ ਗੀਤ ਐਂਟਰਟੇਨਮੈਂਟ ਵੱਲੋਂ ਉੱਘੇ ਤੇ ਚਰਚਿਤ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਾਰੀ ਹੇਠ ਪਹਿਲਾਂ ਸੈਂਕੜੇ ਹਿੱਟ ਗੀਤਾਂ ਰਾਹੀਂ ਦੇਸ਼ ਵਿਦੇਸ਼ ਚ ਨਾਮਣਾ ਖੱਟ ਚੁੱਕੀ ਵਿਸ਼ਵ ਪ੍ਰਸਿਧ ਗਾਇਕਾ ਸੁਨੀਤਾ ਭੱਟੀ ਨੇ " ਸਾਰੀ ਰਾਤ ਸੋਹਣਿਆਂ ਵੇ,ਨੀਂਦ ਨਾ ਆਉਂਦੀ, ਨੀਂਦ ਨਾ ਆਉਂਦੀ. "ਟਾਈਮ ਟਾਈਮ ਦੀ ਗੱਲ, ਸਮੇਤ ਅਨੇਕਾਂ ਗੀਤ ਗਏ ਸੁਰੀਲੇ ਗਾਇਕ ਗਾਇਕਾਂਵਾਂ ਨੂੰ ਐਂਟਰਟੇਨਮੈਂਟ ਵੱਲੋਂ ਯੂ ਟਿਊਬ, ਇੰਸਟਾਗ੍ਰਾਮ, ਟਵਿੱਟਰ, ਅਤੇ ਹੋਰ ਸੋਸ਼ਲ ਮੀਡਿਆ ਚੈਨਲਜ਼ ਤੇ ਰਿਲੀਜ ਕੀਤਾ ਗਿਆ

      ਨਵੇਂ ਉਭਰਦੇ ਗਾਇਕਾਂ ਲਈ ਲੋਕਗੀਤ ਐਂਟਰਟੇਨਮੇੰਟ ਵੱਲੋਂ ਵਿਸ਼ਵ ਭਰ ਚ ਵਸਦੇ ਸਾਰੇ ਹੀ ਗਾਇਕਾਂ, ਗੀਤਕਾਰਾਂ, ਸੰਗੀਤਕਾਰਾਂ ਤੇ ਲੇਖਕਾਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਐਲਾਨ ਕੀਤਾ ਹੋਇਆ ਹੈ ਕਿ  ਜੇ ਕਿਸੇ ਕੋਲ ਕੋਈ ਵੀ ਫ਼ੋਕ, ਸੱਭਿਆਚਾਰਕ ਜਾਂ ਪਰਿਵਾਰਕ ਗੀਤ ਲਿਖਿਆ,ਰਿਕਾਰਡ ਕੀਤਾ ਜਾਂ ਵੀਡੀਓ ਬਣਿਆ ਹੋਇਆ ਹੈ ਜਾਂ ਕੋਈ ਆਪਣੀ ਆਵਾਜ਼ ਚ ਅਜਿਹੇ ਗੀਤ ਰਿਕਾਰਡ ਕਰਵਾਉਣਾ ਚਾਹੁੰਦਾ ਹੈ ਤਾਂ ਆਪਣੇ ਗੀਤ,ਵੀਡੀਓ ਜਾਂ ਆਪਣੀ ਆਵਾਜ਼ ਚ ਗਾ ਕੇ ਸਾਨੂੰ  ਵਹਾੱਟਸ ਐੱਪ ਕਰੋ ! ਅਸੀਂ ਤੁਹਾਡੇ ਗੀਤਾਂ ਨੂੰ ਵਰਲਡ ਵਾਈਡ ਪ੍ਰੋਮੋਟ ਕਰਾਂਗੇ ਇਕ ਵੱਡੀ ਫਰਾਖਦਿਲੀ ਤੇ ਜਿਗਰੇ ਵਾਲਾ ਰਾਹ ਦਸੇਰਾ ਹੈ !

Post a Comment

0 Comments