ਕਿਸਾਨਾ ਵੱਲੋਂ ਵਿਰੋਧ ਕੀਤੇ ਜਾਣ ਤੇ ਬੋਹਾ ਨਹਿਰ ਦੀ ਮੁੜ ਉਸਾਰੀ ਦਾ ਕੰਮ ਰੁੱਕਿਆ

 ਕਿਸਾਨਾ ਵੱਲੋਂ ਵਿਰੋਧ ਕੀਤੇ ਜਾਣ ਤੇ ਬੋਹਾ ਨਹਿਰ ਦੀ ਮੁੜ ਉਸਾਰੀ ਦਾ ਕੰਮ ਰੁੱਕਿਆ

ਕਿਸਾਨਾਂ ਲਾਇਆ ਨਹਿਰ ਦੀ ਚੌੜਾਈ  ਘਟਾਉਣ ਦਾ ਦੋਸ਼ 


ਬੋਹਾ 23 ਫਰਵਰੀ ਕੱਕੜ, ਨਿਰੰਜਣ ਬੋਹਾ 

ਪੰਜਾਬ ਸਰਕਾਰ ਵੱਲੋਂ ਬੋਹਾ ਨਹਿਰ ਦੀ ਖਸਤਾਹਾਲ ਹਾਲਤ ਕਾਰਨ ਲੋਕਾਂ ਦੀ ਮੰਗ ‘ਤੇ ਨਹਿਰ ਦੀ ਮੁੜ ਉਸਾਰੀ ਲਈ 30 ਕਰੌੜ ਰੁਪਏ ਦੀ  ਗ੍ਰਾਂਟ ਦੇਣ ਦਾ ਐਲਾਣ ਕੀਤਾ ਗਿਆ ਹੈ, ਜਿਸ ਦੇ ਅਧਾਰ ਤੇ ਪਿਛਲੇ ਦਿਨੀਂ ਹਲਕਾ ਵਿਧਾਇਕ ਪ੍ਰਿੰਸਿਪਲ ਬੁੱਧ ਰਾਮ ਨੇ ਆਮ ਲੋਕਾ ਦੀ ਹਾਜਰੀ ਵਿਚ ਬੋਹਾ ਨਹਿਰ ਦੇ ਪੁੱਲ ਕੋਲ ਇਸ ਉਸਾਰੀ ਦਾ  ਨੀਂਹ ਪੱਥਰ ਰੱਖਿਆ ਗਿਆ ਸੀ ।ਇਸ ਸਦੰਰਭ  ਵਿਚ ਵਿਭਾਗ ਦੇ ਠੇਕੇਦਾਰ ਵੱਲੋਂ ਪਿੰਡ ਅਚਾਨਕ ਦੀ ਨਹਿਰੀ ਝਾਲ ਕੋਲ ਉਸਾਰੀ ਦਾ ਕੰਮ ਸ਼ੁਰੂ ਕੀਤਾ ਤਾਂ ਮੌਕੇ ਤੇ ਮੌਜੂਦ ਪਿੰਡ ਰਾਮਪੁਰ ਮੰਡੇਰ ਦੇ ਲੋਕਾਂ ਨੇ ਨਹਿਰ ਦੀ ਚੌੜਾਈ ਘੱਟ ਕਰਨ ਦਾ ਦੋਸ਼ ਲਾ ਕੇ ਉਸਾਰੀ ਕਰਨ ਦਾ ਕੰਮ ਰੋਕ ਦਿੱਤਾ । ਲੋਕਾਂ ਦਾ ਕਹਿਣਾ ਸੀ  ਠੇਕੇਦਾਰ ਵੱਲੋਂ ਨਹਿਰ ਦੀ ਚੌੜਾਈ 23 ਫੁੱਟ ਤੋਂ ਘਟਾ ਕੇ 19 ਫੁੱਟ ਕਰ ਦਿੱਤੀ ਗਈ ਹੈ । ਉਸਾਰੀ ਦਾ ਕੰਮ ਰੋਕ ਦਿੱਤੇ ਜਾਣ ‘ਤੇ ਨਹਿਰੀ ਵਿਭਾਗ ਦੇ ਉਚ ਅਧਿਕਾਰੀ ਐਸ. ਈ. ਸੁਖਜੀਤ ਸਿੰਘ ਐਕਸ਼ੀਅਨ  ਸੁਖਜੀਤ ਸਿੰਘ ਤੇ ਐਸਡੀਓ ਖੁਸ਼ਵੰਤ ਸਿੰਘ ਮੌਕੇ ‘ਤੇ ਪੁੱਜੇ । ਇਸ ਸਮੇ ਉਹਨਾਂ ਕਿਸਾਨਾ ਨਾਲ ਗੱਲ ਕਰਦਿਆ ਕਿਹਾ ਕਿ ਨਹਿਰ ਦੀ ਉਸਾਰੀ ਮੋਘਿਆਂ ਤੇ ਪੈਂਦੇ ਰਕਬੇ ਅਨੁਸਾਰ ਹੀ ਕੀਤੀ ਜਾਣੀ ਹੈ । ਉਨ੍ਹਾਂ  ਕਿਹਾ ਕਿ ਪਾਣੀ ਦੀ ਮਾਤਰਾ ਦੇ ਹਿਸਾਬ ਨਾਲ ਵਿਭਾਗ  ਦੇ ਡਿਜਾਇਨ ਵਿੰਗ  ਚੰਡੀਗੜ੍ਹ ਵੱਲੋਂ ਨਹਿਰ ਵਿੱਚੋ ਲੰਘਣ ਵਾਲੇ ਪਾਣੀ ਦੇ ਹਿਸਾਬ  ਨਾਲ ਇਸ ਦੀ ਚੌੜਾਈ  ਡਿਜ਼ਾਇਨ ਕੀਤੀ ਗਈ ਹੈ। ਉਨ੍ਹਾਂ  ਕਿਹਾ ਕਿ ਨਹਿਰ ਕੰਕਰੀਟ ਦੀ ਬਨਣ ਕਾਰਨ ਪਾਣੀ ਦੀ ਸੰਭਾਲ ਲਈ ਇਹੋ ਡਿਜ਼ਾਇਨ ਹੀ ਹੀ ਕੰਮ ਕਰੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਨਹਿਰ ਦੇ ਮੋਘਿਆ ਨਾਲ ਸਬੰਧਤ ਕਈ ਟੇਲਾਂ ਦਾ ਪਾਣੀ ਫਤਿਹਪੁਰ ਮਾਈਨਰ ਨੂੰ ਦੇ ਕੇ ਬਣਦਾ ਰਕਬਾ ਉੱਧਰ ਜੋੜ ਦਿੱਤਾ ਗਿਆ ਹੈ । ਨਹਿਰੀ ਵਿਭਾਗ ਦੇ ਅਧਿਕਾਰੀਆਂ  ਵੱਲੋਂ ਦਿੱਤੇ ਦਲੀਲਾਂ ਨਾਲ ਕਿਸਾਨਾਂ ਦੀ ਸਤੁੰਸ਼ਟੀ ਨਾ ਹੋਈ ਤੇ ਉਹਨਾਂ ਆਪਣਾ ਵਿਰੋਧ ਜਾਰੀ ਰੱਖਿਆ ਤੇ ਨਹਿਰ ਦਾ ਕੰਮ ਜਾਰੀ ਰੱਖਣ ਸਬੰਧੀ ਕਿਸਾਨਾ ਤੇ ਅਧਿਕਾਰੀਆਂ ਵਿਚਕਾਰ ਸਹਿਮਤੀ ਨਾ ਬਣੀ।ਇਸ ਸਬੰਧੀ ਵਿਧਾਇਕ ਬੁੱਧ ਰਾਮ ਨਾਲ ਗੱਲ ਕੀਤੀ ਤਾਂ ਉਨ੍ਹਾਂ  ਕਿਹਾ ਕਿ  ਸਾਰੇ ਮਾਮਲੇ ਬਾਰੇ ਤਕਨੀਕੀ ਜਾਣਕਾਰੀ ਲੈ ਕੇ ਲੋਕ ਭਾਵਨਾਵਾਂ ਅਨੁਸਾਰ ਇਸ ਮੱਸਲੇ ਦਾ ਹੱਲ ਕੀਤਾ ਜਾਵੇਗਾ । 

Post a Comment

0 Comments