ਔਰਤ ਸਸ਼ਕਤੀਕਰਨ ਵੱਲ 'ਦਿਸ਼ਾ ਰੁਜ਼ਗਾਰ ਮੁਹਿੰਮ' ਦੇ ਵੱਧਦੇ ਕਦਮ

 ਔਰਤ ਸਸ਼ਕਤੀਕਰਨ ਵੱਲ 'ਦਿਸ਼ਾ ਰੁਜ਼ਗਾਰ ਮੁਹਿੰਮ' ਦੇ ਵੱਧਦੇ ਕਦਮ

ਦੋ ਔਰਤਾਂ ਨੂੰ ਵਰਦਾਨ ਆਯੁਰਵੈਦਾ ਵਿੱਚ ਮਿਲੀਆਂ ਨੌਕਰੀਆਂ

ਆਪਣੀ ਹੱਥੀਂ ਕਮਾਉਣ ਵਾਲੀ ਔਰਤ ਮਾਨਸਿਕ ਤੌਰ ਤੇ ਹੁੰਦੀ ਹੈ ਮਜ਼ਬੂਤ- ਹਰਦੀਪ ਕੌਰ 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) 

ਔਰਤਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਦਿਸ਼ਾ ਵੋਮੈਨ ਵੈਲਫੇਅਰ ਟਰੱਸਟ ਵੱਲੋਂ ਚਲਾਈ ਜਾ ਰਹੀ"ਦਿਸ਼ਾ ਰੁਜ਼ਗਾਰ ਮੁਹਿੰਮ" ਦੇ ਔਰਤ ਸਸ਼ਕਤੀਕਰਨ ਵੱਲ ਵੱਧਦੇ ਕਦਮ ਸ਼ਲਾਘਾਯੋਗ ਹਨ । ਗੌਰਤਲਬ ਹੈ ਕਿ ਦੀ ਦਿਸ਼ਾ ਰੁਜਗਾਰ ਮੁਹਿੰਮ ਦੇ ਚਲਦੇ ਹੋਏ ਅੱਜ ਵਰਦਾਨ ਆਯੁਰਵੈਦਾ ਵਿੱਚ ਦੋ ਔਰਤਾਂ ਨੂੰ ਨੌਕਰੀਆਂ ਮਿਲੀਆਂ । ਸੁਸ਼ਮਾ ਅਤੇ ਰੇਨੂੰ ਨਾਮਕ ਇਹ ਦੋਨੋਂ ਔਰਤਾਂ ਮੁਹਾਲੀ ਅਤੇ ਚੰਡੀਗੜ੍ਹ ਤੋਂ ਹਨ । ਇਹਨਾਂ ਦੋਹਾਂ ਔਰਤਾਂ ਨੂੰ ਕੰਪਨੀ ਦੇ ਵਿਚ ਬਤੌਰ ਹਾਊਸ ਕੀਪਰ ਨਿਯੁਕਤ ਕੀਤਾ ਗਿਆ ਹੈ । ਇਨ੍ਹਾਂ ਦੋਹਾਂ ਔਰਤਾਂ ਨੇ ਸੋਸ਼ਲ ਮੀਡੀਆ ਤੋਂ ਨੰਬਰ ਪ੍ਰਾਪਤ ਕਰਕੇ ਦਿਸ਼ਾ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਨਾਲ ਸੰਪਰਕ ਕੀਤਾ ਸੀ । ਜਿਸ ਤੋਂ ਬਾਅਦ ਟਰੱਸਟ ਵੱਲੋਂ ਇਨ੍ਹਾਂ ਦੀਆਂ ਅਰਜ਼ੀਆਂ ਪ੍ਰਾਪਤ ਕਰਕੇ ਇਨ੍ਹਾਂ ਦੇ ਬਾਇਓਡਾਟਾ 3 ਵੱਖ ਵੱਖ ਕੰਪਨੀਆਂ ਵਿਚ ਭੇਜੇ ਗਏ , ਅਤੇ ਇਨ੍ਹਾਂ ਦੀ ਚੋਣ ਵਰਦਾਨ ਆਯੁਰਵੈਦਾ ਵਿੱਚ ਹੋ ਗਈ । 

ਜਿਸਦੇ ਚੱਲਦੇ ਹੋਏ ਅੱਜ ਇੱਥੇ ਵਰਦਾਨ ਆਯੂਰਵੇਦਾ ਦੇ ਦਫ਼ਤਰ ਵਿਖੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ , ਦਿਸ਼ਾ ਟਰੱਸਟ ਪ੍ਰਧਾਨ ਹਰਦੀਪ ਕੌਰ , ਸਪੋਕਸਪਰਸਨ ਆਰ ਦੀਪ ਰਮਨ ਵੱਲੋਂ ਸੁਸ਼ਮਾ ਅਤੇ ਰੇਨੂੰ ਨੂੰ ਨਿਯੁਕਤੀ ਪੱਤਰ ਦਿੱਤੇ ਗਏ । ਉਪਰੰਤ ਦਿਸ਼ਾ ਟਰੱਸਟ ਦੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਵਰਦਾਨ ਆਯੁਰਵੈਦਾ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਨੇ ਕਿਹਾ ਕਿ ਔਰਤਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਕਰ ਕੇ ਦਿਸ਼ਾ ਟਰੱਸਟ ਵੱਡੇ ਪੁੰਨ ਦਾ ਕੰਮ ਕਰ ਰਿਹਾ ਹੈ । ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਟਰੱਸਟ ਦੇ ਇਸ ਨੇਕ ਕੰਮ ਵਿਚ ਟਰੱਸਟ ਦਾ ਸਾਥ ਦਿੱਤਾ ਜਾਵੇ । 

ਇਨ੍ਹਾਂ ਦੋਨਾਂ ਔਰਤਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਲੋਕਾਂ ਨੂੰ ਮੀਡੀਆ ਰਾਹੀਂ ਅਪੀਲ ਕਰਦੇ ਹੋਏ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਨੇ ਕਿਹਾ ਕਿ ਆਪਣੀ ਹੱਥੀਂ ਕਮਾਉਣ ਵਾਲੀ ਔਰਤ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੀ ਹੈ । ਉਨ੍ਹਾਂ ਕਿਹਾ ਕਿ ਸਮਾਜ ਵਿਚ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦੇਣ ਦੀ ਲਈ ਸਮਾਜ ਦੇ ਲੋਕ ਆਪ ਅੱਗੇ ਆਉਣ ਅਤੇ ਦਿਸ਼ਾ ਰੁਜ਼ਗਾਰ ਮੁਹਿੰਮ ਨੂੰ ਅਪਨਾਉਣ । ਉਨ੍ਹਾਂ ਕਿਹਾ ਕਿ ਜੇਕਰ ਕਾਰਪੋਰੇਟ ਕੰਪਨੀਆਂ, ਵਿੱਦਿਅਕ ਅਦਾਰੇ ਹਸਪਤਾਲ ਅਤੇ ਹੋਰ ਪ੍ਰਾਈਵੇਟ ਕੰਪਨੀਆਂ ਟਰੱਸਟ ਦੀ ਇਸ ਮੁਹਿੰਮ ਨੂੰ ਅਪਣਾ ਲੈਣ ਤਾਂ ਸਮਾਜ ਵਿਚ ਵਧੇਰੇ ਔਰਤਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਸਕੇਗਾ । ਉਨ੍ਹਾਂ ਨੇ ਕਿਹਾ ਕਿ ਦਿਸ਼ਾ ਟਰੱਸਟ ਨੌਕਰੀਆਂ ਲੈਣ ਵਾਲਿਆਂ ਅਤੇ ਨੌਕਰੀਆਂ ਦੇਣ ਵਾਲਿਆਂ ਵਿੱਚ ਇੱਕ ਕੜੀ ਦੀ ਤਰ੍ਹਾਂ ਕੰਮ ਕਰੇਗਾ । ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ 1 ਮਾਰਚ ਤੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਔਰਤਾਂ ਲਈ ਰੁਜਗਾਰ ਮੇਲੇ ਲਾਏ ਜਾਣਗੇ ।

Post a Comment

0 Comments