ਜ਼ਿਲ੍ਹਾ ਜੇਲ੍ਹ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ

 ਜ਼ਿਲ੍ਹਾ ਜੇਲ੍ਹ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ


ਮਾਨਸਾ, 27 ਫਰਵਰੀ: ਗੁਰਜੰਟ ਸਿੰਘ ਬਾਜੇਵਾਲੀਆ/

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਿਵਲ ਸਰਜਨ ਅਤੇ ਜੇਲ੍ਹ ਅਧਿਕਾਰੀਆਂ ਦੇ ਸਹਿਯੋਗ ਨਾਲ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਤਹਿਤ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।

ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਮਿਸ ਸ਼ਿਲਪਾ ਨੇ ਕਿਹਾ ਦੱਸਿਆ ਕਿ ਇਸ ਮੈਡੀਕਲ ਕੈਂਪ ਦਾ ਮੁੱਖ ਉਦੇਸ਼ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਬੰਦੀਆਂ ਦੀ ਸਰੀਰਕ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਹੈ। ਇਸ ਕੈਂਪ ਵਿੱਚ ਅੱਖਾਂ, ਛਾਤੀ, ਮੈਡੀਸਨ, ਸਕਿਨ, ਦੰਦਾਂ, ਗਾਇਨੀ ਅਤੇ ਆਰਥੋ ਸਪੈਸ਼ਲਿਸਟ ਡਾਕਟਰ ਸ਼ਾਮਿਲ ਹੋਏ।

ਇਸ ਮੌਕੇ ਜੇਲ੍ਹ ਸੁਪਰਡੈਂਟ ਸ਼੍ਰੀ ਅਰਵਿੰਦਰਪਾਲ ਭੱਟੀ, ਸ਼੍ਰੀ ਕਰਨਵੀਰ ਸਿੰਘ- ਸਹਾਇਕ ਸੁਪਰਡੈਂਟ, ਡਾ. ਆਸ਼ਾ ਕਿਰਨ ਮੈਡੀਕਲ ਅਫਸਰ (ਗਾਇਨੀਕਾਲੋਜਿਸਟ) ਪੀ.ਐਚ.ਸੀ.ਖਿਆਲਾ ਕਲਾਂ, ਡਾ. ਦੀਪਕ ਗਰਗ ਮੈਡੀਕਲ ਅਫਸਰ (ਆਰਥੋ). ਐਸ.ਡੀ.ਐੱਚ. ਬੁਢਲਾਡਾ, ਡਾ. ਸੁਮਿਤ ਸ਼ਰਮਾ ਮੈਡੀਕਲ ਅਫਸਰ (ਮੈਡੀਸਨ) ਐਸ.ਡੀ.ਐੱਚ.ਬੁਢਲਾਡਾ, ਡਾ. ਹਰਮਨਦੀਪ ਸਿੰਘ ਮੈਡੀਕਲ ਅਫਸਰ (ਡੈਂਟਲ) ਪੀ.ਐ.ਸੀ.ਖਿਆਲਾ ਕਲਾਂ, ਡਾ. ਕਿਰਨਵਿੰਦਰਪ੍ਰੀਤ ਸਿੰਘ ਮੈਡੀਕਲ ਅਫਸਰ (ਈ.ਐਨ.ਟੀ) ਸਿਵਲ ਹਸਪਤਾਲ ਮਾਨਸਾ, ਡਾ. ਹਿਮਾਨੀ ਗੁਪਤਾ ਮੈਡੀਕਲ ਅਫਸਰ (ਆਈ) ਐਸ.ਡੀ.ਐਚ, ਬੁਢਲਾਡਾ ਆਦਿ ਅਤੇ ਸਮੂਹ ਜੇਲ੍ਹ ਅਧਿਕਾਰੀ ਆਦਿ ਮੌਜੂਦ ਸਨ।

Post a Comment

0 Comments