*ਮਾਲ ਮਹਿਕਮੇ ਦੇ ਅਧਿਕਾਰੀ ਬੇਰੰਗ ਪਰਤੇ*

 *ਮਾਲ ਮਹਿਕਮੇ ਦੇ ਅਧਿਕਾਰੀ ਬੇਰੰਗ ਪਰਤੇ* 

 


ਮਾਨਸਾ 8 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਪਿੰਡ ਦੇ ਦੇਹ ਸਾਮਲਾਟ, ਜੋ ਸਾਰੇ ਪਿੰਡ ਦੇ ਰਕਬੇ ਨਾਲ ਅਟੈਚ ਕੀਤੀ ਹੋਈ ਹੈ, ਜਿਸ ਨੂੰ ਕਿ ਨਾ ਹੀ ਕੋਈ ਰਸਤਾ ਹੈ ਨਾ ਹੀ ਪਾਣੀ ਵਾਸਤੇ ਕੋਈ ਅਲੱਗ ਖਾਲ ਹੈ, ਉਹ ਸਾਰੇ ਪਿੰਡ ਦੇ ਰਕਬੇ ਮੁਤਾਬਕ ਮਾਲਕੀ ਰਕਬੇ ਵਿੱਚ ਸ਼ਾਮਲ ਹੈ। ਕੁੱਝ ਕਿਸਾਨ ਜਿੰਨ੍ਹਾਂ ਨੂੰ ਇਹ ਜ਼ਮੀਨ ਮਾਲਕੀ ਰਕਬੇ ਦੇ ਨਾਲ ਸ਼ਾਮਲ ਹੈ ਜੋ ਕਿ ਉਨ੍ਹਾਂ ਕਿਸਾਨਾਂ ਨੂੰ ਮਜਬੂਰੀ ਕਾਰਨ ਆਪਣੀਆਂ ਜਮੀਨਾ ਵੇਚਣੀਆਂ ਪਈਆ ਉਸ ਦੇ ਨਾਲ ਹੀ ਜੋ ਦੇਹ ਸਾਮਲਾਟ ਵੈਅ ਹੋ ਚੁੱਕੀਆਂ ਹਨ ਪਰ ਸਰਕਾਰਾਂ ਦੀ ਬੇਇਮਾਨੀ ਕਰਕੇ ਉਨ੍ਹਾਂ ਦੇਹ ਸਾਮਲਾਟਾ ਦਾ ਬਕਾਇਆ ਇੰਤਕਾਲ ਹੋਏ ਹਨ ਜੋ ਮਹਿਕਮੇ ਨੇ ਅਮਲ ਦੇ ਵਿੱਚ ਲਿਆ ਕੇ ਕਿਸਾਨਾਂ ਦੀ ਮਾਲਕੀ ਦੇ ਵਿੱਚ ਸਾਮਿਲ ਨਹੀਂ ਕੀਤਾ। ਜੋ ਦੇਹ ਸਾਮਲਾਟ ਜ਼ਮੀਨ ਦੀਆਂ ਵੈਅ ਦੀਆਂ ਰਜਿਸਟਰੀਆਂ ਹੋਈਆਂ ਹਨ ਉਸਦਾ ਅਸ਼ਟਾਮ ਡਿਊਟੀ ਦਾ ਖਰਚਾ ਸਰਕਾਰੀ ਖਜ਼ਾਨੇ ਦੇ ਵਿੱਚ ਜਮਾਂ ਹੋਇਆ ਹੈ। ਇਸ ਦੇਹ ਸਾਮਲਾਟ ਦੇ ਵਿੱਚੋਂ 70 ਸਾਲ ਦੀਆਂ ਗਰਦਾਵਰੀਆ ਪਿੱਛੇ ਪਿਓ ਦਾਦਿਆ ਦੇ ਨਾਂ ਹੁੰਦੀਆਂ ਸਨ ਅੱਗੇ ਸਰਕਾਰਾਂ ਨੇ ਇਸ ਜ਼ਮੀਨ ਨੂੰ ਹੜੱਪਣ ਦੀ ਖਾਤਿਰ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਇਸ ਜ਼ਮੀਨ 'ਤੇ ਨਾ ਹੀ ਕੋਈ ਕਰਜਾ ਲੈ ਸਕਦਾ ਹੈ ਅਤੇ ਨਾ ਹੀ ਕਿਸੇ ਨੂੰ ਵੈਅ ਦੀ ਰਜਿਸਟਰੀ ਕਰਵਾ ਸਕਦਾ ਹੈ। ਇਹ ਜ਼ਮੀਨ ਜੋ ਪਿਓ ਦਾਦਿਆ ਦੀ ਗਿਰਦਾਵਰੀ ਹੁੰਦੀ ਆ ਰਹੀ ਹੈ ਇਸ ਦੀ ਨਿਸਾਨ ਦੇਹੀ ਮਹਿਕਮੇ ਵੱਲੋਂ ਨਿਸਾਨ ਦੇਹੀ ਕਰਨੀ ਸੀ ਜਿਸ ਦਾ ਉਗਰਾਹਾਂ ਜਥੇਬੰਦੀ ਅਤੇ ਪਿੰਡ ਦੇ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕਰਨ ਕਾਰਨ ਮਾਲ ਮਹਿਕਮੇ ਨੂੰ ਖਾਲੀ ਹੱਥ ਮੁੜਨਾ ਪਿਆ। ਇਸ ਸਮੇਂ ਜ਼ਿਲਾ ਆਗੂ ਉੱਤਮ ਸਿੰਘ ਰਾਮਾਨੰਦੀ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ ਮਨਜੀਤ ਸਿੰਘ ਖਾਲਸਾ, ਭੁਪਿੰਦਰ ਸਿੰਘ, ਰਾਜਵਿੰਦਰ ਸਿੰਘ, ਸੁਖਜੀਤ ਕੌਰ, ਪਰਮਜੀਤ ਕੌਰ ਆਦਿ ਸਨ

Post a Comment

0 Comments