ਟ੍ਰਾਈਡੈਂਟ ਕੰਪਲੈਕਸ ,ਧੋਲਾ ਵਿਖੇ ਦੋ ਦਿਨਾ ਸੇਫਟੀ ਟਰੇਨਿੰਗ ਪ੍ਰੋਗਰਾਮ ਸਮਾਪਤ ਹੋਇਆ

 ਟ੍ਰਾਈਡੈਂਟ ਕੰਪਲੈਕਸ ,ਧੋਲਾ ਵਿਖੇ ਦੋ ਦਿਨਾ ਸੇਫਟੀ ਟਰੇਨਿੰਗ ਪ੍ਰੋਗਰਾਮ ਸਮਾਪਤ ਹੋਇਆ


ਬਰਨਾਲਾ,23,ਫਰਵਰੀ /ਕਰਨਪ੍ਰੀਤ ਕਰਨ 

-ਟ੍ਰਾਈਡੈਂਟ ਕੰਪਲੈਕਸ ਮਾਨਸਾ ਰੋਡ, ਪਿੰਡ ਧੌਲਾ, ਬਰਨਾਲਾ ਵਿਖੇ ਸ੍ਰੀ ਤੇਜਪ੍ਰਤਾਪ ਸਿੰਘ ਫੂਲਕਾ, ਕਿਰਤ ਕਮਿਸ਼ਨਰ, ਪੰਜਾਬ, ਮੋਹਾਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼, ਸੰਗਰੂਰ ਸ੍ਰੀ ਵਿਸ਼ਾਲ ਸਿੰਗਲਾ ਵੱਲੋਂ, ਦੋ ਰੋਜਾ ਸੇਫਟੀ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਰੁਪਿੰਦਰ ਗੁਪਤਾ ਆਕੂਪਾਇਰ ਮੈਸ. ਲੋਟਸ ਟੈਕਸਟਾਇਲ ਪ੍ਰਾਈ, ਲਿਮ, ਧੋਲਾ, ਬਰਨਾਲਾ ਵੱਲੋਂ ਮੁੱਖ ਮਹਿਮਾਨਾਂ ਦਾ ਨਿੱਘਾ ਸੁਵਾਗਤ ਕੀਤਾ ਗਿਆ। ਸ੍ਰੀ ਵਿਸ਼ਾਲ ਸਿੰਗਲਾ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼, ਸੰਗਰੂਰ ਵੱਲੋੰ ਕਾਮਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੰਮ ਕਰਦੇ ਸਮੇਂ ਸੇਫਟੀ ਬਹੁਤ ਜਰੂਰੀ ਹੈ ਖਾਸ ਕਰਕੇ ਕਲੋਰੀਨ ਦੇ ਕੰਮ ਵਿੱਚ ਸੇਫਟੀ ਬਹੁਤ ਜਰੂਰੀ ਹੈ। ਪੰਜਾਬ ਸਰਕਾਰ ਵੱਲੋੰ ਸਮੇਂ ਸਮੇਂ ਸਿਰ ਕਾਮਿਆਂ ਲਈ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਟ੍ਰੇਨਿੰਗ ਪ੍ਰੋਗਰਾਮ ਕਾਮਿਆਂ ਅਤੇ ਅਦਾਰਿਆਂ ਲਈ ਬਹੁਤ ਲਾਭਕਾਰੀ ਹਨ। ਉਹਨਾਂ ਨੇ ਕਿਹਾ ਕਿ ਟ੍ਰੇਨਿੰਗ ਲੈ ਕੇ ਕਾਮੇ ਆਪਣਾ ਕੰਮ ਬਹੁਤ ਵਧੀਆ ਢੰਗ ਕਰ ਸਕਦੇ ਹਨ। ਵਿਸ਼ਾਲ ਸਿੰਗਲਾ, ਡਿਪਟੀ ਡਾਇਰੈਕਟਰ ਫੈਕਟਰੀਜ਼, ਸੰਗਰੂਰ  ਵੱਲੋ ਟ੍ਰਾਈਡੈਟ  ਗਰੁੱਪ ਦੇ ਮੈਬਰਾਂ ਵੱਲੋਂ ਸੇਫਟੀ ਸਬੰਧੀ  ਕੀਤੇ ਕੰਮ ਦੀ ਸ਼ਲਾਘਾ ਕੀਤੀ ਗਈ। ਅੰਤ ਵਿੱਚ ਰੁਪਿੰਦਰ ਗੁਪਤਾ ਜੀ ਵੱਲੋੰ ਡਿਪਟੀ ਡਾਇਰੈਕਟਰ ਫੈਕਟਰੀਜ਼, ਸੰਗਰੂਰ  ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਪੁਲ ਸ਼ੁਕਲਾ ਗੁਰੂ ਗੋਬਿੰਦ ਸਿੰਘ ਰਿਵਾਇਨਰੀ, ਬਠਿੰਡਾ, ਡਾ. ਦਲੀਪ ਪਰਜਾਪਤੀ, ਗੁਰੂ ਗੋਬਿੰਦ ਸਿੰਘ ਰਿਵਾਇਨਰੀ, ਬਠਿੰਡਾ, ਸ੍ਰੀ ਪੰਕਜ ਸ਼ੁਕੰਲਾ, ਮੈਸ ਇੰਡੀਅਨ ਐਕਰੈਲਿਕਸ ਲਿਮ, ਸੰਗਰੂਰ, ਸ੍ਰੀ ਵਰੁਨ , ਆਈ. ਓ. ਐਲ. ਬਰਨਾਲਾ, ਸ੍ਰੀ ਅਨੀਲ ਸ਼ਰਮਾ, ਮੈਸ. ਨੈਸ਼ਨਲ ਫਾਈਟੀਲੈਜਰ ਲਿਮ,  ਬਠਿੰਡਾ, ਨਰਿੰਦਰ ਕੁਮਾਰ ਬੱਸੀ, ਸਿਵਲ ਡਿਫੈਸ, ਬੰਠਿਡਾ, ਅਤੇ ਸ੍ਰੀ ਸਾਹਿਲ ਗੋਇਲ, ਡਿਪਟੀ ਡਾਇਰੈਕਟਰ ਫੈਕਟਰੀਜ਼, ਲੁਧਿਆਣਾ,  ਵੱਲੋੰ ਸਿਖਿਆਰਥੀਆਂ ਨੂੰ ਸੇਫਟੀ ਦੇ ਵੱਖ-ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀ ਵਿਸ਼ਾਲ ਸਿੰਗਲਾ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼, ਸੰਗਰੂਰ ਅਤੇ ਸ੍ਰੀ ਸਾਹਿਲ ਗੋਇਲ , ਡਿਪਟੀ ਡਾਇਰੈਕਟਰ ਆਫ ਫੈਕਟਰੀਜ਼, ਲੁਧਿਆਣਾ ਵੱਲੋਂ ਸਿਖਿਆਰਥੀਆਂ ਨੂੰ ਸਰਟਿਫਿਕੇਟ ਵੰਡੇ ਗਏ। ਇਸ ਮੌਕੇ ਤੇ ਸ੍ਰੀ ਸੰਜੀਵ ਕੁਮਾਰ, ਐਗਜੀਕਿਊਟਿਵ ਅਫਸਰ, ਪੰਜਾਬ, ਇੰਡਸਟ੍ਰੀਅਲ ਕੌਸ਼ਲ, ਅਤੇ  ਸ੍ਰੀ ਓਮ ਸਿੰਘ, ਸੇਫਟੀ ਅਫਸਰ, ਟ੍ਰਾਈਡੈਂਟ ਗਰੁੱਪ, ਬਰਨਾਲਾ ਵਿਸ਼ੇਸ ਤੌਰ ਤੇ ਹਾਜਰ ਰਹੇ।

Post a Comment

0 Comments