ਪਿੰਡ ਧਾਲੀਵਾਲ ਸ਼੍ਰੀ ਵਿਸ਼ਵਕਰਮਾ ਜਯੰਤੀ ਮਹਾਂ ਉਤਸਵ ਬਹੁਤ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ

 ਪਿੰਡ ਧਾਲੀਵਾਲ  ਸ਼੍ਰੀ ਵਿਸ਼ਵਕਰਮਾ ਜਯੰਤੀ ਮਹਾਂ ਉਤਸਵ ਬਹੁਤ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ


ਹੁਸ਼ਿਆਰਪੁਰ - 26 ਫ਼ਰਵਰੀ ( ਹਰਪ੍ਰੀਤ ਬੇਗਮਪੁਰੀ, ਬਿਕਰਮ ਸਿੰਘ ਢਿੱਲੋਂ )
ਹਰਿਆਣਾ ਤੋਂ ਸ਼ਾਮ ਚੌਰਾਸੀ ਰੋਡ ਪਿੰਡ ਧਾਲੀਵਾਲ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ ਸ਼੍ਰੀ ਵਿਸ਼ਵਕਰਮਾ ਜਯੰਤੀ ਮਹਾਂ ਉਤਸਵ ਬਹੁਤ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ,ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਧਾਲੀਵਾਲ ਸ਼੍ਰੀ ਵਿਸ਼ਵਕਰਮਾਂ ਮੰਦਿਰ  ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪਨੇਸਰ ਨੇ ਦਸਿਆ ਸਮੂਹ ਕਾਰੀਗਰ ਠੇਕੇਦਾਰ ਦੁਕਾਨਦਾਰ ਵੀਰ ਨਗਰ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਪਿੰਡ ਧਾਲੀਵਾਲ ਦੇ ਸਹਿਯੋਗ ਨਾਲ ਇਹ ਸ਼੍ਰੀ ਵਿਸ਼ਵਕਰਮਾ ਜਯੰਤੀ ਮਹਾਂ ਉਤਸਵ ਮਨਾਇਆ ਗਿਆ। ਉਨ੍ਹਾਂ ਦੱਸਿਆ ਸੁਵੇਰੇ 9 ਵਜੇ ਸ਼੍ਰੀ ਵਿਸ਼ਵਕਰਮਾ ਪੂਜਾ ਕੀਤੀ ਗਈ,ਸ਼੍ਰੀ ਵਿਸ਼ਵਕਰਮਾ ਪਨੇਸਰ ਸਭਾ ਸਮੂਹ ਕਮੇਟੀ ਮੈਂਬਰ ਅਤੇ ਪ੍ਰਧਾਨ ਬਲਵੰਤ ਰਾਏ ਧੀਮਾਨ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਅਤੇ ਸਮੂਹ ਕਮੇਟੀ ਮੈਂਬਰ ਫਗਵਾੜੇ ਵਾਲਿਆਂ ਵਲੋਂ  ਸੁਵੇਰੇ 10 ਵਜੇ ਝੰਡੇ ਦੀ ਰਸਮ ਅਦਾ ਕੀਤੀ ਗਈ,  ਉਪਰੰਤ 10:30

 ਵਜੇ ਲੜਕੀਆਂ ਦੁਆਰਾ ਝੰਡੇ ਦਾ ਗੀਤ ਗਾਇਆ ਗਿਆ, ਉਸ ਤੋਂ ਉਪਰੰਤ ਗਾਇਕ ਮਲਕੀਤ ਬੁੱਲਾ ਅਤੇ ਉਨ੍ਹਾਂ ਦੀ ਬੇਟੀ ਸਿੰਮੀ ਸੋਤਲਾ, ਅਤੇ ਬਾਬਾ ਸੋਹਣ ਲਾਲ ਦੁਰਗਾ ਭਜਨ ਮੰਡਲੀ ਮਿਰਜ਼ਾਪੁਰ ਵਾਲਿਆਂ ਵਲੋਂ ਪਰਮਿੰਦਰ ਸਿੰਘ ਪਨੇਸਰ ਦੀ ਕਲਮ ਤੋਂ ਲਿਖੀਆਂ ਸ਼੍ਰੀ ਵਿਸ਼ਵਕਰਮਾ ਜੀ ਦੀਆਂ ਭੇਟਾਂ ਦਾ ਗੁਣ ਗਾਇਨ ਕੀਤਾ ਗਿਆ।ਸਟੇਜ ਸਕੱਤਰ ਦੀ ਸੇਵਾ ਬਖ਼ਸ਼ੀਸ਼ ਸਿੰਘ ਡਡਿਆਣਾ ਅਤੇ ਗੁਰਜਿੰਦਰ ਸਿੰਘ ਵੱਡੂ ਸ਼ਾਹ ਵਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ। ਆਈਆਂ ਹੋਈਆਂ ਸੰਗਤਾਂ ਵਾਸਤੇ ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਉਨ੍ਹਾਂ ਦਸਿਆ ਇਲਾਕੇ ਦੇ ਵੱਖ ਵੱਖ ਧਾਰਮਿਕ ਅਸਥਾਨਾਂ ਤੋਂ ਸੰਤਾਂ ਮਹਾਂਪੁਰਸ਼ਾ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਸ਼੍ਰੀ ਵਿਸ਼ਵਕਰਮਾ ਜੀ ਦੇ ਨਾਮ ਨਾਲ ਜੋੜਿਆ, ਇਸ ਮੌਕੇ  ਮੰਦਿਰ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪਨੇਸਰ, ਸੈਕਟਰੀ ਸੂਬੇਦਾਰ ਰਣਜੀਤ ਸਿੰਘ,ਉਪ ਸੈਕਟਰੀ ਸ੍ਰ ਬਖ਼ਸ਼ੀਸ਼ ਸਿੰਘ, ਕੈਸ਼ੀਅਰ ਰੇਸ਼ਮ ਸਿੰਘ ਬੰਗੜ, ਉਪ ਕੈਸ਼ੀਅਰ ਅਵਤਾਰ ਸਿੰਘ ਪਨੇਸਰ,ਸੰਜੀਵ ਵਰਮਾ, ਇੰਦਰਜੀਤ ਸਿੰਘ ਪਨੇਸਰ, ਜਸਵਿੰਦਰ ਸਿੰਘ,ਮਾਸਟਰ ਹਰਜਿੰਦਰ ਸਿੰਘ, ਮਲਕੀਤ ਸਿੰਘ ਮਰਵਾਹਾ, ਉਂਕਾਰ ਸਿੰਘ ਧਾਮੀ,ਪਰਮਜੀਤ ਸਿੰਘ ਧੀਮਾਨ ਵਿਸ਼ਵਕਰਮਾਂ ਮੰਦਿਰ ਸੰਗਰੂਰ ਵਾਲੇ, ਗੁਰਮੀਤ ਸਿੰਘ ਕੋਟ ਭਾਈ ਵਿਸ਼ਵਕਰਮਾਂ ਮੰਦਿਰ ਵਾਲੇ, ਦਵਿੰਦਰ ਸਿੰਘ ਬੂਰੇ ਜੱਟਾਂ,ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਬਲਵੀਰ ਸਿੰਘ , ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਅਤੇ ਧੰਨਵਾਦ ਕੀਤਾ ਗਿਆ

Post a Comment

0 Comments