ਪੰਜਾਬ ਦੇ ਮੁੱਖਮੰਤਰੀ ਦੇ ਮਾਤਾ ਹਰਪਾਲ ਕੌਰ ਦੇ ਕਲੋਨਾਈਜਰ ਆਸਥਾ ਇਨਕਲੇਵ ਦੇ ਐੱਮ ਡੀ ਦੀਪਕ ਸੋਨੀ ਦੇ ਦਫਤਰ ਪਹੁੰਚਣ ਨੇ ਰਾਜਨੀਤਕ ਗਲਿਆਰਿਆਂ ਚ ਨਵੀਂ ਚਰਚਾ ਛੇੜੀ
ਐੱਮ ਡੀ ਦੀਪਕ ਸੋਨੀ ਨੂੰ ਜਲਦ ਮਿਲ ਸਕਦੀ ਹੈ ਸੂਬਾ ਪੱਧਰੀ ਕੋਈ ਵੱਡੀ ਜਿੰਮੇਵਾਰੀ ਮਾਤਾ ਹਰਪਾਲ ਕੌਰ ਨੂੰ ਆਸਥਾ ਮੰਦਿਰ ਦਾ ਸਰੂਪ ਭੇਂਟ ਕੀਤਾ
ਬਰਨਾਲਾ,27,ਫਰਵਰੀ /ਕਰਨਪ੍ਰੀਤ ਕਰਨ /-ਬਰਨਾਲਾ ਚ ਬਾਅਦ ਦੁਪਹਿਰ ਪੰਜਾਬ ਦੇ ਮੁੱਖਮੰਤਰੀ ਦੀ ਮਾਤਾ ਹਰਪਾਲ ਕੌਰ ਦੇ ਅਚਾਨਕ ਕਲੋਨਾਈਜਰ ਆਸਥਾ ਇਨਕਲੇਵ ਦੇ ਐੱਮ ਡੀ ਦੀਪਕ ਸੋਨੀ ਦੇ ਦਫਤਰ ਪਹੁੰਚਣ ਨੇ ਰਾਜਨੀਤਕ ਗਲਿਆਰਿਆਂ ਚ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ ਭਾਵੇਂ ਮਾਤਾ ਹਰਪਾਲ ਕੌਰ ਤੇ ਦੀਪਕ ਸੋਨੀ ਦੇ ਸਮਰਥਕਾਂ ਵਲੋਂ ਮਾਤਾ ਦਾ ਆਸਥਾ ਇਨਕਲੇਵ ਆਉਣਾ ਮਹਿਜ ਸੁਭਾਵਿਕ ਦੱਸਿਆ ਜਾ ਰਿਹਾ ਹੈ ਕਿ ਦੀਪਕ ਸੋਨੀ ਸਾਡੇ ਕਰੀਬੀ ਹਨ ਐੱਮ ਡੀ ਦੀਪਕ ਸੋਨੀ ਨੇ ਮਾਤਾ ਹਰਪਾਲ ਕੌਰ ਨੂੰ ਆਸਥਾ ਮੰਦਿਰ ਦਾ ਸਰੂਪ ਭੇਂਟ ਕਰਦਿਆਂ ਸਨਮਾਨਿਤ ਕੀਤਾ ਪਰੰਤੂ ਇਕ ਵਾਰ ਤਾਂ ਆਪ ਪਾਰਟੀ ਵਰਕਰਾਂ ਚ ਚੁੰਜ ਚਰਚਾ ਸ਼ੁਰੂ ਕਰ ਦਿੱਤੀ ਤੇ ਕਈ ਕਿਆਸ ਅਰਾਈਆਂ ਨੂੰ ਜਨਮ ਦਿੱਤਾ ! ਮਾਤਾ ਹਰਪਾਲ ਕੌਰ ਨੇ ਵੀ ਇਸ ਫੇਰੀ ਨੂੰ ਮਹਿਜ ਇਕ ਵਿਆਹ ਸਮਾਗਮ ਚ ਸਿਰਕਤ ਕਰਨ ਉਪਰੰਤ ਆਉਣਾ ਦੱਸਿਆ ਪਰੰਤੂ ਮਾਤਾ ਹਰਪਾਲ ਕੌਰ ਦੀ ਇਸ ਫੇਰੀ ਨੇ ਰਾਜਨੀਤਕ ਗਲਿਆਰਿਆਂ ਚ ਇਕ ਨਵੀਂ ਚਰਚ ਛੇੜ ਦਿੱਤੀ ਤੇ ਅਨਿਲ ਸੋਨੀ ਦੇ ਉਦਯੋਗਿਕ ਕੱਦ ਦੇ ਨਾਲ ਨਾਲ ਮੁੱਖਮੰਤਰੀ ਭਗਵੰਤ ਮਾਨ ਦੇ ਪਰਿਵਾਰ ਨਾਲ ਨਜਦੀਕੀਆਂ ਨੂੰ ਵੀ ਪ੍ਰਤੱਖ ਕਰ ਦਿੱਤਾ 1 ਕੁਝ ਵਿਅਕਤੀਆਂ ਨੇ ਗੁਪਤ ਗੱਲ ਕਰਦਿਆਂ ਕਿਹਾ ਕਿ ਜਲਦ ਹੀ ਪੰਜਾਬ ਸਰਕਾਰ ਵਲੋਂ ਦੀਪਕ ਸੋਨੀ ਨੂੰ ਪੰਜਾਬ ਪੱਧਰ ਦੀ ਚੇਅਰਮੈਨੀ ਯਾਂ ਕਿਸੇ ਹੋਰ ਵੱਡੀ ਜਿੰਮੇਵਾਰੀ ਨਾਲ ਨਿਵਾਜਿਆ ਜਾ ਸਕਦਾ ਹੈ !
ਭਰੋਸੇਯੋਗ ਸੂਤਰਾਂ ਤਹਿਤ ਮਾਤਾ ਹਰਪਾਲ ਕੌਰ ਨੇ ਕਿਸੇ ਨਾਲ ਕੋਈ ਰਾਜਨੀਤਕ ਗੱਲ ਨਹੀਂ ਕੀਤੀ ਮਹਿਜ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਚ ਜਿਲਾ ਯੋਜਨਾ ਕਮੇਟੀ ਅਧੀਨ ਜਾਰੀ ਹੋਣ ਵਾਲੇ ਵਿਕਾਸ ਫੰਡਾਂ ਨਾਲ ਜ਼ਿਲ੍ਹੇ ਦੇ ਚਹੁੰਪੱਖੀ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾਣਗੇ ਤੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ’ਚ ਪੂਰੀਆਂ ਸਹੁੂਲਤਾਂ ਯਕੀਨੀ ਬਣਾਈਆਂ ਜਾਣਗੀਆਂ ਪੰਜਾਬ ਸਰਕਾਰ ਦੀ ਸਮੁੱਚੀ ਟੀਮ ਵੱਲੋਂ ਪੰਜਾਬ ਦੇ ਵਿਕਾਸ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਇਸ ਮੌਕੇ ਆਪ ਪਾਰਟੀ ਦੇ ਹੈਪੀ ਸਤੋਜ ,ਦੀਵਾਨ ਚੰਦ ਮਿੱਤਲ ,ਸੰਜੀਵ ਕੁਮਾਰ ਸ਼ਾਲੂ,ਮੰਜੂ ਮਿੱਤਲ,ਰਵਿੰਦਰ ਅਰੋੜਾ,ਰੇਡੀਐਂਟ ਪਲਾਜ਼ਾ ਐੱਮ.ਡੀ ਰਾਜੇਸ਼ ਕੁਮਾਰ ,ਓਮ ਪ੍ਰਕਾਸ਼ ਮਿੱਤਲ ,ਮਾਸਟਰ ਕ੍ਰਾਂਤੀਪਾਲ ਸ਼ਰਮਾ,ਮਾਸਟਰ ਭੋਲਾ ਸਿੰਘ ਸੰਘੇੜਾ,ਹਿਮਾਂਸ਼ੂ ਬਾਂਸਲ,ਰਾਕੇਸ਼ ਕੁਮਾਰ ਸਮੇਤ ਸਹਿਰੀ ਹਾਜਿਰ ਸਨ !
0 Comments