*ਬਲਵਿੰਦਰ ਸਿੰਘ ਬੈਂਸ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੋਗਾ ਨਿਯੁਕਤ*
*ਅਧਿਆਪਕ ਵਰਗ ਤੇ ਸਮਾਜ ਵੱਲੋਂ ਨਿਯੁਕਤੀ ਦਾ ਭਰਵਾਂ ਸਵਾਗਤ*
ਮੋਗਾ: 14 ਫਰਵਰੀ ( ਕੈਪਟਨ ਸੁਭਾਸ਼ ਚੰਦਰ ਸ਼ਰਮਾ) :=ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਖੇਡ ਪ੍ਰਬੰਧਾਂ ਨੂੰ ਹੋਰ ਵਧੀਆ ਬਣਾਉਣ ਲਈ ਅਤੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਕੇ ਖੇਡਾਂ ਰਾਹੀਂ ਜਿੰਦਗੀ ਸਫ਼ਲ ਬਣਾਉਣ ਲਈ ਸੂਬੇ ਭਰ ਦੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਪੋਸਟ ਸਮੇਤ ਤਰੱਕੀ ਰਾਹੀਂ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਿਸਦੇ ਮੱਦੇਨਜ਼ਰ ਸਕਰੂਟਨੀ ਕਰਕੇ ਸੰਬੰਧਤ ਅਫ਼ਸਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ।
ਉੱਕਤ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਮੋਗਾ ਵਿਖੇ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਰ ਬਲਵਿੰਦਰ ਸਿੰਘ ਬੈਂਸ ਨੂੰ ਮੈਰਿਟ ਦੇ ਆਧਾਰ 'ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਤੇ ਪਿਛਲੇ ਦਿਨੀਂ ਉਨ੍ਹਾਂ ਨੇ ਅਧਿਆਪਕਾਂ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਆਪਣਾ ਅਹੁੱਦਾ ਸੰਭਾਲਿਆ। ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਮੋਗਾ ਵਿਖੇ ਅਹੁੱਦਾ ਸੰਭਾਲਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬੈਂਸ ਨੇ ਕਿਹਾ ਕਿ ਉਹ ਆਪਣੇ ਅਹੁੱਦੇ ਦੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ, ਖੇਡਾਂ ਦੇ ਖੇਤਰ ਵਿੱਚ ਮੋਗਾ ਜ਼ਿਲ੍ਹੇ ਨੂੰ ਮੋਹਰੀ ਬਣਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਸਿਹਤ ਲਈ ਬਹੁਤ ਜਰੂਰੀ ਹਨ ਉੱਥੇ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਵੀ ਬਹੁਤ ਸਹਾਇਕ ਹਨ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਗੇ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਹਾਜਰ ਵੱਖ ਵੱਖ ਸ਼ਖਸੀਅਤਾਂ ਨੇ ਕਿਹਾ ਕਿ ਸ਼੍ਰੀ ਬੈਂਸ ਦੀ ਨਿਯੁਕਤੀ ਦਾ ਸਿੱਖਿਆ ਖੇਤਰ ਤੇ ਹੋਰ ਹਲਕਿਆਂ ਵਿੱਚ ਭਰਵਾਂ ਸਵਾਗਤ ਹੋਇਆ ਹੈ। ਜ਼ਿਲ੍ਹਾ ਮੋਗਾ ਦੇ ਸਰਕਾਰੀ ਸਕੂਲ ਉਨ੍ਹਾਂ ਦੀ ਰਹਿਨੁਮਾਈ ਵਿੱਚ ਖੇਡਾਂ 'ਚ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨਗੇ।
ਇਸ ਮੌਕੇ ਬਲਵਿੰਦਰ ਸਿੰਘ ਬੈਂਸ ਨੂੰ ਜੁਆਇੰਨ ਕਰਵਾਉਣ ਸਮੇਂ ਡੀ.ਈ.ਓ. (ਸੈਕੰ:ਸਿੱ:) ਮੋਗਾ ਸ਼੍ਰੀ ਚਮਕੌਰ ਸਿੰਘ ਸਰਾਂ, ਡਿਪਟੀ ਡੀ.ਈ.ਓ. (ਸੈਕੰ:ਸਿੱ:) ਮੋਗਾ ਸ਼੍ਰੀ ਰਾਕੇਸ਼ ਮੱਕੜ,ਡਿਪਟੀ ਡੀ.ਈ.ਓ.(ਐਲੀ:ਸਿੱ: ੱ) ਸ਼੍ਰੀ ਨਿਸ਼ਾਨ ਸਿੰਘ, ਲੈਕਚਰਾਰ ਯੂਨੀਅਨ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਦਿਲਬਾਗ ਸਿੰਘ ਬਰਾੜ, ਇੰਦਰਪਾਲ ਸਿੰਘ ਢਿੱਲੋਂ ਡੀ. ਐੱਮ. ਸਪੋਰਟਸ ਮੋਗਾ, ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਸਕੱਤਰ ਜਸਵੰਤ ਸਿੰਘ ਬੈਂਸ, ਜ਼ਿਲ੍ਹਾ ਪ੍ਰਧਾਨ (ਡਾ:ਵਿੰਗ) ਬਿੰਦਰ ਦੀਨਾ, ਜੀਵਨ ਸਿੰਘ ਬਲਾਕ ਪ੍ਰਧਾਨ, ਪਰਮਜੀਤ ਸਿੰਘ ਬਲਾਕ ਪ੍ਰਧਾਨ ਸਮੇਤ ਲੈਕਚਰਾਰ ਦਵਿੰਦਰਪਾਲ ਸਿੰਘ ਬੁਰਜ ਹਮੀਰਾ, ਗੁਰਮੀਤ ਸਿੰਘ, ਹਰਪ੍ਰਤਾਪ ਸਿੰਘ, ਜਗਮੀਤ ਸਿੰਘ, ਨਿਰਮਲ ਸਿੰਘ, ਜਸਵਿੰਦਰ ਸਿੱਧੂ ਬੁਰਜ ਹਮੀਰਾ, ਲਖਵੀਰ ਸਿੰਘ, ਅਮਨਦੀਪ ਸਿੰਘ, ਸਰਬਣ ਸਿੰਘ, ਗੁਲਾਬ ਸਿੰਘ, ਅਰਵਿੰਦਰ ਸਿੰਘ, ਜਸਕਰਨ ਸਿੰਘ ਭੁੱਲਰ, ਹਰਪ੍ਰੀਤ ਸਿੰਘ, ਇਕਬਾਲ ਸਿੰਘ, ਪਰਮਜੀਤ ਸਿੰਘ, ਕਰਮਜੀਤ ਸਿੰਘ ਦੀਨਾ, ਕਮਲਜੀਤ ਸਿੰਘ, ਨਛੱਤਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
0 Comments