ਕੇਂਦਰੀ ਬਜਟ ਇਤਿਹਾਸਿਕ ਬਜਟ ਹਰੇਕ ਵਰਗ ਲਈ ਲਾਹੇਵੰਦ,ਗ੍ਰੀਨ ਵਿਕਾਸ ਸੁਖਾਲਾ ਕਾਰੋਬਾਰ-ਕੇਵਲ ਢਿੱਲੋਂ

 ਕੇਂਦਰੀ ਬਜਟ ਇਤਿਹਾਸਿਕ ਬਜਟ ਹਰੇਕ ਵਰਗ ਲਈ ਲਾਹੇਵੰਦ,ਗ੍ਰੀਨ ਵਿਕਾਸ ਸੁਖਾਲਾ ਕਾਰੋਬਾਰ-ਕੇਵਲ ਢਿੱਲੋਂ ,


ਬਰਨਾਲਾ,5,ਫਰਵਰੀ,/ਕਰਨਪ੍ਰੀਤ ਕਰਨ 

 ਕੇਂਦਰ ਦੀ ਭਾਰਤੀਆਂ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਤੇ ਸੀਨੀਅਰ ਆਗੂ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਜਟ ਵਿਚ ਹਰ ਵਰਗ ਦਾ ਖਿਆਲ ਰੱਖਿਆ ਗਿਆ ਕਿਸਾਨਾਂ,ਨੌਜਵਾਨਾਂ ਤੇ ਮੁਲਾਜ਼ਮ ਪੱਖੀ ਦੱਸਦੇ ਹੋਏ ਕਿਹਾ ਕਿ ਬਜਟ ਤੋਂ ਹਰ ਵਰਗ ਦੇ ਲੋਕ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਕੋਰੋਨਾ ਕਰਕੇ ਦੁਨੀਆਂ ਦੇ ਮੁਲਕਾਂ ਵਿਚ ਮੰਦੀ ਛਾਈ ਹੋਈ ਹੈ ਤੇ ਦੂਸਰੇ ਪਾਸੇ ਭਾਰਤ ਦੀ ਅਰਥ ਵਿਵਸਥਾ ਪਹਿਲਾਂ ਨਾਲੋਂ ਮਜ਼ਬੂਤ ਹੋਈ ਹੈ। ਉਨ੍ਹਾਂ ਇਤਿਹਾਸ ਬਜਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਵਧਾਈ ਦਿੱਤੀ ।

       ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਗ੍ਰੀਨ ਵਿਕਾਸ ਚ ਨਿਵੇਸ਼ ਦੇ ਲਈ 35 ਹਜ਼ਾਰ ਕਰੋੜ ਦਾ ਬਜਟ ਰੱਖਿਆ। ਸਰਕਾਰ ਦਾ ਮਕਸਦ ਵਾਤਾਵਰਨ ਪੌਖੀ ਜੀਵਨ ਜਾਂਚ ਪ੍ਰਤੀ ਜਾਗਰੂਕਤਾ ਪੈਦਾ ਕਰਦਿਆਂ ਸਾਲ 2070 ਤੱਕ ਕਾਰਬਾਨ ਨਿਕਾਸੀ ਦੇ ਟੀਚੇ ਨੂੰ ਹਾਸਿਲ ਕਰਨਾ ਹੈ। ਇਸ ਬਜਟ `ਚ ਦਿੱਤੇ ਗਏ 35 ਹਜ਼ਾਰ ਕਰੋੜ ਦੇ ਬਜਟ 'ਚ ਊਰਜਾ ਦੇ ਖੇਤਰ 'ਚ ਬਦਲਾਅ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਲੋਂ ਊਰਜਾ ਸੁਰੱਖਿਆ ਆਦਿ ਤਰਜੀਹੀ ਖੇਤਰਾਂ 'ਚ ਪੂੰਜੀ ਨਿਵੇਸ਼ ਕਰਨਾ ਹੈ। ਕੇਂਦਰ ਸਰਕਾਰ ਦੇ ਪੈਨ ਕਾਰਡ ਨੂੰ ਸਰਕਾਰੀ ਏਜੰਸੀਆਂ ਵਲੋਂ ਪਛਾਣ-ਪੱਤਰ ਮੰਨਿਆ ਜਾਵੇਗਾ। ਆਮਦਨ ਕਰ ਵਿਭਾਗ ਵਲੋਂ ਜਾਰੀ ਕੀਤੇ 10 ਅੰਕਾਂ ਦੇ ਨੰਬਰ ਨੂੰ ਸਾਰੇ ਸਰਕਾਰੀ ਅਦਾਰਿਆਂ 'ਚ ਵਰਤਿਆ ਜਾ ਸਕੇਗਾ। ਕਾਰੋਬਾਰ ਨੂੰ ਸੁਖਾਲਾ ਕਰਨ ਲਈ ਹੁਣ ਤੱਕ 39 ਹਜ਼ਾਰ ਤੋਂ ਵੱਧ ਅਮਲ ਘੱਟ ਕਰਦਿਆਂ 3400 ਤੋਂ ਜ਼ਿਆਦਾ ਕਾਨੂੰਨੀ ਧਾਰਾਵਾਂ ਨੂੰ ਜੁਰਮ ਦੇ ਘੇਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ

            ਕਿਸਾਨਾਂ ਲਈ ਕੀਤੇ ਐਲਾਨਾਂ 'ਚ ਅਗਲੇ 3 ਸਾਲਾਂ 'ਚ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਲਈ 10 ਹਜ਼ਾਰ ਖੋਜ ਕੇਂਦਰ ਸਥਾਪਿਤ ਕੀਤੇ ਜਾਣਗੇ। ਬਜਟ 'ਚ ਕ੍ਰਿਸ਼ੀ ਕ੍ਰੈਡਿਟ ਯੋਜਨਾ ਤੋਂ ਇਲਾਵਾ ਕਿਸਾਨਾਂ ਦੀ ਵਿੱਤੀ ਮਜ਼ਬੂਤੀ ਲਈ ਸਹਿਕਾਰੀ ਸੁਸਾਇਟੀਆਂ ਨੂੰ ਵੀ ਮਜ਼ਬੂਤ ਕਰਨ ਦਾ ਐਲਾਨ ਕੀਤਾ ਗਿਆ। ‘ਸਹਿਕਾਰ ਸੇ ਸਮਰਿਧੀ’ ਨਾਂਅ ਦੇ ਪ੍ਰੋਗਰਾਮ ਤਹਿਤ ਤਕਰੀਬਨ 63 ਹਜ਼ਾਰ ਖੇਤੀਬਾੜੀ ਸੁਸਾਇਟੀਆਂ ਦਾ ਕੰਪਿਊਟਰੀਕਰਨ ਕੀਤਾ ਜਾਵੇਗਾ

    ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ 90 ਪੈਸੇ ਦਾ ਹੋਰ ਸ਼ੈਸ਼ ਲਗਾ ਕੇ ਕੀਮਤਾਂ ਵਧਾਉਣ ਦੇ ਫੈਸਲੇ ਦੀ ਬੀ ਜੇ ਪੀ ਨਿੰਦਾ ਕਰਦਾ ਹੈ । ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ ਦਿਨੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦੀ ਵੱਡੀ ਕਟੋਤੀ ਕਰਕੇ ਦੇਸ਼ ਦੀ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦਿੱਤੀ ਸੀ,ਪਰ ਝੂਠ ਦੀ ਬੁਨਿਆਦ ਤੇ ਸੱਤਾ ਵਿੱਚ ਆਈ ਆਪ  ਪਾਰਟੀ ਸਰਕਾਰ ਨੇ ਲੋਕਾਂ ਨੂੰ ਮਹਿੰਗਾਈ ਤੋ ਰਾਹਤ ਦੇਣ ਦੀ ਥਾਂ ਲੋਕਾਂ ਤੇ ਮਹਿੰਗਾਈ ਦਾ ਹੋਰ ਬੋਝ ਪਾ ਦਿੱਤਾ ਹੈ,

Post a Comment

0 Comments