*ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜਿਲਾ ਮੋਗਾ [ਕਾਰਜਕਾਰਨੀ ਕਮੇਟੀ] ਦੀ ਹੋਈ ਵਿਸ਼ੇਸ਼ ਮੀਟਿੰਗ*

 *ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜਿਲਾ ਮੋਗਾ [ਕਾਰਜਕਾਰਨੀ ਕਮੇਟੀ] ਦੀ ਹੋਈ ਵਿਸ਼ੇਸ਼ ਮੀਟਿੰਗ*


ਮੋਗਾ : 13 ਫਰਵਰੀ ਕੈਪਟਨ ਸੁਭਾਸ਼ ਚੰਦਰ ਸ਼ਰਮਾ
  ਸੂਬੇਦਾਰ ਮੇਜਰ ਤਰਸੇਮ ਸਿੰਘ [ਸੇਵਾਮੁਕਤ] ਸਕੱਤਰ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜਿਲਾ ਮੋਗਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ  ਮੀਟਿੰਗ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਉਕਤ ਆਰਗੇਨਾਈਜ਼ੇਸ਼ਨ [ਕਾਰਜਕਾਰਨੀ ਕਮੇਟੀ] ਮੈਂਬਰਾਂਨ ਦੀ ਵਿਸ਼ੇਸ਼ ਮੀਟਿੰਗ ਕੈਪਟਨ ਬਿੱਕਰ ਸਿੰਘ [ਸੇਵਾਮੁਕਤ] ਦੀ ਪ੍ਰਧਾਨਗੀ ਹੇਠ ਹੋਈ। ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਗਈ। ਡਿਫੈਂਸ ਪੈਨਸ਼ਨਰਾਂ ਨੂੰ ਆ ਰਹੀਆਂ ਸਮਸਿਆਵਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ। ਇੱਕ ਰੈਂਕ ਇੱਕ ਪੈਨਸ਼ਨ-2 ਦੀਆਂ ਖਾਮੀਆਂ,ਅਫਸਰ, ਜੇ ਸੀ ਓ ਤੇ ਜਵਾਨਾਂ ਦੀ ਪੈਨਸ਼ਨ ਵੜੋਤਰੀ ਵਿੱਚ ਕਾਫੀ ਫਰਕ ਹੈ,ਉਕਤ ਖਾਮੀਆਂ ਦੇ ਹੱਲ ਲਈ ਸਰਕਾਰ ਦੇ ਖਿਲਾਫ ਸਾਬਕਾ ਸੈਨਿਕਾਂ ਵਲੋਂ ਜੋ ਧਰਨੇ-ਪ੍ਰਦਰਸ਼ਨ ਦਿੱਲੀ 20 ਫਰਵਰੀ ਤੇ 12 ਮਾਰਚ ਤੋਂ ਸ਼ੁਰੂਆਤ ਹੋ ਰਹੇ ਹਨ ਉਹਨਾਂ ਧਰਨੇ-ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਵੱਖ ਵੱਖ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ। ਸੰਗਠਨ ਦੇ ਪ੍ਰਧਾਨ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਾਂਨ ਦਾ ਧੰਨਵਾਦ ਕਰਦਿਆਂ ਮੀਟਿੰਗ ਦੀ ਸਮਾਪਤੀ ਕੀਤੀ। ਮੀਟਿੰਗ ਵਿੱਚ ਕੈਪਟਨ:= ਬਿੱਕਰ ਸਿੰਘ,ਬਲਵਿੰਦਰ ਸਿੰਘ, ਸੁਖਦੇਵ ਸਿੰਘ, ਮੁਖਤਿਆਰ ਸਿੰਘ, ਲੈਫਟੀਨੈਂਟ: ਜਗਰਾਜ ਸਿੰਘ,ਸੂਬੇਦਾਰ ਮੇਜਰ ਤਰਸੇਮ ਸਿੰਘ, ਸੂਬੇਦਾਰ ਕੇਵਲ ਮਸੀਹ ਤੇ ਐਸ ਪੀ ਆਰ ਜਸਪਾਲ ਸਿੰਘ ਆਦ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਮੈਂਬਰਾਂਨ ਨੇ ਲਾਈਟ ਰਿਫਰੈਸ਼ਮੈਂਟ ਦਾ ਅਨੰਦ ਮਾਣਿਆ।

Post a Comment

0 Comments