ਅਤੁਲਿਆ ਪ੍ਰਯਾਸ ਚੈਰੀਟੇਬਲ ਸੁਸਾਇਟੀ ਤੇ ਬਾਲ ਸਿੱਖਿਆ ਫੁੱਲਵਾੜੀ ਵੈਲਫੇਅਰ ਸੁਸਾਇਟੀ ਵਲੋਂ ਸਾਂਝੇ ਉਪਰਾਲੇ ਤਹਿਤ ਗਰੀਨ ਵਾਈਟ ਬੋਰਡ, ਮਾਰਕਰ, ਚਾਕ ਤੇ ਡਸਟਰਾਂ ਦੀ ਸੇਵਾ ਕੀਤੀ
ਚੰਡੀਗੜ੍ਹ ਬਰਨਾਲਾ 25 ਫਰਵਰੀ /ਕਰਨਪ੍ਰੀਤ ਕਰਨ ਅਤੁਲਿਆ ਪ੍ਰਯਾਸ ਚੈਰੀਟੇਬਲ ਸੁਸਾਇਟੀ ਤੇ ਬਾਲ ਸਿੱਖਿਆ ਫੁੱਲਵਾੜੀ ਵੈਲਫੇਅਰ ਸੁਸਾਇਟੀ ਵਲੋਂ ਦੋਵੇਂ ਸੰਸਥਾਵਾਂ ਵਲੋ ਮਿਲ ਕੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਾਜ਼ੀਗਰ ਬਸਤੀ ਵਿਚ ਪ੍ਰੋਗਰਾਮ ਕੀਤਾ ਗਿਆ ਜਿਸ ਵਿਚ ਸਕੂਲ ਦੀ ਵਿੱਦਿਅਕ ਜ਼ਰੂਰਤ ਨੂੰ ਪੂਰਾ ਕਰਨ ਲਈ ਹਮੇਸ਼ਾਂ ਦੀ ਤਰ੍ਹਾਂ ਸਾਂਝੇ ਉਪਰਾਲੇ ਤਹਿਤ ਗਰੀਨ ਵਾਈਟ ਬੋਰਡ, ਮਾਰਕਰ, ਚਾਕ ਤੇ ਡਸਟਰਾਂ ਦੀ ਸੇਵਾ ਕੀਤੀ ।
ਇਸ ਮੌਕੇ ਤੇ ਬਾਲ ਸਿੱਖਿਆ ਫੁੱਲਵਾੜੀ ਦੀ ਪ੍ਰਧਾਨ ਸ੍ਰੀਮਤੀ ਮੋਨਿਕਾ ਰਾਏ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਓਹਨਾ ਦੀ ਸੰਸਥਾ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕੰਮ ਕਰਦਿਆਂ ਤੱਤਪਰ ਹੈ, ਲੋੜਵੰਦ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਚ ਸਕੂਲਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਹੈ ਨਾਲ ਹੀ ਸਕੂਲ ਦੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਲਈ ਲਗਾਏ ਗਏ ਸੈਸ਼ਨ ਵਿੱਚ ਬਚਿਆਂ ਨੂੰ ਭਾਵਨਾਤਮਕ ਸਾਖਰਤਾ ਬਾਰੇ ਜਾਗਰੂਕ ਕੀਤਾ ਗਿਆ । ਸੈਸ਼ਨ ਦੀ ਵਾਗਡੋਰ ਸੰਸਥਾ ਦੇ ਯੂਥ ਵਿੰਗ ਦੇ ਹੱਥ ਵਿਚ ਸੀ,ਲਵਨਿਆ ਸ਼ਰਮਾਂ, ਤਨੂੰਸ਼੍ਰੀ ਰਾਇ , ਅਕਸ਼ਤ ਕਸ਼ਿਅਪ ਅਤੇ ਪ੍ਰਾਚੀ ਨੇ ਮਿਲ ਕੇ ਸੈਸ਼ਨ ਦੇ ਵਖ ਵਖ ਮੁੱਦਿਆਂ ਦੇ ਵਿਦਿਆਰਥੀਆਂ ਨਾਲ ਗੱਲ ਕੀਤੀ ਅਤੇ ਓਹਨਾ ਨੂ ਭਾਵਨਾਤਮਕ ਸਾਖਰਤਾ ਬਾਰੇ ਜਾਗਰੂਕ ਕੀਤਾ। ਉਹਨਾਂ ਕਿਹਾ ਕਿ । ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਦੋਨੋ ਸੰਸਥਾਵਾਂ ਮਿਲ ਕੇ ਕਰਦੀਆਂ ਰਹਿਣਗੀਆਂ ਜਲਦੀ ਹੀ ਵਿਦਿਆਰਥੀਆਂ ਦੀ ਚੰਗੀ ਸਿਹਤ ਲਈ ਇਕ ਨਵਾਂ ਉਪਰਾਲਾ ਕੀਤਾ ਜਾਵੇਗਾ ਜਿਸ ਦਾ ਨਾਮ "ਸਵੱਸਥ ਵਿਦਿਆਰਥੀ" ਹੋਊਗਾ। ਜਿਸ ਵਿਚ ਬਾਲ ਸਿੱਖਿਆ ਫੁੱਲਵਾੜੀ ਦੀ ਸਰਪ੍ਰਸਤ ਪੋਸ਼ਣ ਵਿਗਿਆਨੀ ਸ੍ਰੀਮਤੀ ਸੁਨੀਤਾ ਖੁਰਾਣਾ ਬਚਿਆਂ ਦੀ ਚੰਗੀ ਸਿਹਤ ਬਣਾਈ ਰੱਖਣ ਦੇ ਅਨੁਭਵ ਸਾਂਝਾ ਕਰਨਗੇ।ਓਹਨਾ ਨੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਮਨਜੀਤ ਕੌਰ ਦੁਆਰਾ ਸਕੂਲ ਅਤੇ ਬਚਿਆਂ ਲਈ ਕੀਤੇ ਉਪਰਾਲਿਆਂ ਵਾਸਤੇ ਸ਼ਲਾਘਾ ਕੀਤੀ। ਇਸ ਮੌਕੇ ਤੇ ਦੋਨਾਂ ਸੰਸਥਾਵਾਂ ਦੇ ਮੈਂਬਰਾਨ ਮੈਡਮ ਰਮਣੀਕ ਸ਼ਰਮਾ(ਅਤੁਲਿਆ ਪ੍ਰਯਾਸ ਸੰਸਥਾ ਦੀ ਪ੍ਰਧਾਨ), ਮਨਦੀਪ ਸਿੰਘ, ਰਾਜੀਵ ਮਨੋਚਾ , ਰਾਜਨ ਗੋਇਲ , ਰੋਹਿਤ ਧੂਵਨ, ਵਿਨੀ ਸੇਢਾ,ਸੌਰਭ ਅਰੋੜਾ ਮੌਜੂਦ ਸਨ। ਸੈਸ਼ਨ ਦੀ ਸਮਾਪਤੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਗਾਣੇ ਤੇ ਖ਼ੂਬਸੂਰਤ ਡਾਂਸ ਕਰ ਕੇ ਕੀਤੀ। ਪੰਜਾਬ ਦੇ ਸਰਕਾਰੀ ਸਕੂਲ ਦੇ ਅਧਿਆਪਕ ਓਹਨਾ ਦੁਆਰਾ ਕਿਤੇ ਗਏ ਬਚਿਆਂ ਦੇ ਸਰਬਪੱਖੀ ਵਿਕਾਸ ਲਈ ਵਧਾਈ ਦੇ ਪਾਤਰ ਹਨ।
0 Comments