ਕੇਂਦਰੀ ਬਜਟ ਪੂਰੀ ਤਰ੍ਹਾਂ ਲੋਕ ਵਿਰੋਧੀ-ਅਰਸ਼ੀ,

ਕੇਂਦਰੀ ਬਜਟ ਪੂਰੀ ਤਰ੍ਹਾਂ ਲੋਕ ਵਿਰੋਧੀ-ਅਰਸ਼ੀ,
ਬੁਢਲਾਡਾ ਵਿਖੇ ਬਜਟ ਵਿਰੋਧੀ ਰੋਹ ਭਰਪੂਰ ਮੁਜਾਹਰਾ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕੇਂਦਰੀ ਸਰਕਾਰ ਦੇ ਲੋਕ ਵਿਰੋਧੀ ਬਜਟ ਵਿਰੁੱਧ ਸ਼ਹਿਰ ਵਿੱਚ ਰੋਹ ਭਰਪੂਰ ਮੁਜਾਹਰਾ ਕਰਨ ਉਪਰੰਤ ਫੁਹਾਰਾ ਚੋਕ ਵਿਖੇ ਬਜਟ ਦੀ ਅਰਥੀ ਸਾੜੀ ਗਈ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਆਈ ਦੀ ਕੌਮੀ ਕੌਸਲ ਦੇ ਮੈਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਇੱਕ ਫਰਵਰੀ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਬਜਟ ਪੂਰੀ ਤਰ੍ਹਾਂ ਕਿਸਾਨਾਂ, ਮਜਦੂਰਾ ਤੇ ਆਮ ਲੋਕਾਂ ਦੇ ਵਿਰੁੱਧ ਹੈ। ਉਨ੍ਹਾਂ ਕੁਝ ਮਿਸਾਲਾਂ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਖੇਤੀ ਲਈ ਰੱਖੇ ਗਏ 135944.3 ਕਰੋੜ ਦੇ ਮੁਕਾਬਲੇ ਇਸ ਸਾਲ ਕੇਵਲ 110254 ਕਰੋੜ ਹੀ ਰੱਖੇ ਹਨ। ਖਾਦਾ ਆਦਿ ਦੀ ਸਬਸਿਡੀ ਦਾ ਬਜਟ ਪਿਛਲੇ ਸਾਲ ਦੇ 225000 ਕਰੋੜ ਤੋਂ 50000 ਕਰੋੜ ਘਟਾ ਕੇ ਕੇਵਲ 175000 ਤੱਕ ਸੀਮਤ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੀ ਰਾਸ਼ੀ ਵੀ 68000 ਤੋਂ ਘਟਾ ਕੇ 60 ਹਜ਼ਾਰ ਕਰੋੜ ਕਰ ਦਿੱਤੀ ਹੈ। ਮਗਨਰੇਗਾ ਦੀ ਰਾਸ਼ੀ 89000 ਕਰੋੜ ਤੋਂ ਘਟਾ ਕੇ ਕੇਵਲ 60 ਹਜਾਰ ਕਰੋੜ ਤੱਕ ਸੀਮਤ ਕਰ ਦਿੱਤੀ ਹੈ। 

ਕਾਮਰੇਡ ਅਰਸ਼ੀ ਨੇ ਭਾਸ਼ਨ ਦੇ ਅੰਤ ਵਿੱਚ ਕਿਹਾ ਕਿ ਫਿਰਕੂ ਤੇ ਲੋਕ ਵਿਰੋਧੀ ਭਾਜਪਾ ਸਰਕਾਰ ਨੂੰ 2024 ਦੀਆਂ ਚੋਣਾਂ ਵਿੱਚ ਸਤਾ ਤੋਂ ਪਾਸੇ ਕਰਨਾ ਜ਼ਰੂਰੀ ਹੈ। ਇਸ ਲਈ ਸਮੂਹ ਭਾਜਪਾ ਵਿਰੋਧੀ ਸ਼ਕਤੀਆਂ ਨੂੰ  ਇੱਕਠੇ ਹੋਣ ਦੀ ਲੋੜ ਹੈ। ਸੀ ਪੀ ਆਈ ਦੇ ਜਿਲ੍ਹਾਂ ਸਕੱਤਰ ਕ੍ਰਿਸ਼ਨ ਚੌਹਾਨ ਨੇ ਬੋਲਦੇ ਹੋਏ ਕਿਹਾ ਕਿ ਮਗਨਰੇਗਾ ਮਜਦੂਰਾ ਦੀ ਦਿਹਾੜੀ ਸਮਾਂ 250 ਦਿਨ ਹੋਵੇ ਤੇ ਪ੍ਰਤੀ ਦਿਨ ਦਿਹਾੜੀ 700 ਰੁਪੈ ਨਿਸ਼ਚਿਤ ਕੀਤੀ ਜਾਵੇ। 

 ਮੁਜਾਹਰੇ ਦੀ ਅਗਵਾਈ ਤਹਿਸੀਲ ਸਕੱਤਰ ਕਾਮਰੇਡ ਵੇਦ ਪ੍ਰਕਾਸ਼ ਮਨਜੀਤ ਕੌਰ ਗਾਮੀਵਾਲਾ, ਸੀਤਾ ਰਾਮ ਗੋਬਿੰਦਪੁਰਾ, ਕਾਮਰੇਡ ਰਾਈਕੇ, ਮਲਕੀਤ ਸਿੰਘ ਮੰਦਰਾ, ਗੁਰਦਾਸ ਸਿੰਘ ਟਾਹਲੀਆਂ ਵੱਲੋਂ ਕੀਤੀ ਗਈ। ਇਸ ਮੌਕੇ ਕਾ ਚਿਮਨ ਲਾਲ ਕਾਕਾ, ਮਾਸਟਰ ਰਘੂਨਾਥ, ਹਰਮੀਤ ਸਿੰਘ ਬੋੜਾਵਾਲ, ਭੁਪਿੰਦਰ ਸਿੰਘ ਗੁਰਨੇ, ਰਾਜਵਿੰਦਰ ਸਿੰਘ ਸਾਬਕਾ ਸਰਪੰਚ, ਜੱਗਾ ਸਿੰਘ ਸੇਰਖਾਵਾਲਾ, ਬੰਬੂ ਸਿੰਘ ਫੁੱਲੂਆਲਾ ਡੋਗਰਾ, ਕਰਨੈਲ ਸਿੰਘ ਦਾਤੇਵਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਵੀ ਹਾਜ਼ਰ ਸਨ।

Post a Comment

0 Comments