ਨਾਨਕਸਰ ਗੁਰਨੇ ਕਲਾਂ ਵਿਖੇ ਮਾਘ ਮਹੀਨੇ ਦਾ ਜਪ ਤਪ ਸਮਾਗਮ ਸਮਾਪਤ

 ਨਾਨਕਸਰ ਗੁਰਨੇ ਕਲਾਂ ਵਿਖੇ ਮਾਘ ਮਹੀਨੇ ਦਾ ਜਪ ਤਪ ਸਮਾਗਮ ਸਮਾਪਤ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
14 ਜਨਵਰੀ ਤੋ (ਕਿਸਾਨੀ ਮੋਰਚੇ ਦੇ ਸਮੂਹ ਸ਼ਹੀਦਾਂ ਅਤੇ ਅਮਰ ਸ਼ਹੀਦਾਂ ਸੰਤ ਬਾਬਾ ਰਾਮ ਸਿੰਘ ਜੀ ਦੀ ਯਾਦ ਵਿੱਚ, ਸਰਬੱਤ ਦੇ ਭਲੇ ਲਈ, ਪੰਥ ਖਾਲਸੇ ਦੀ ਚੜਦੀ ਕਲਾ ਲਈ, ਅਖੰਡ ਪਾਠ ਸਾਹਿਬ ਜੀ ਦੀ ਇਕੋਤਰੀ ਚੱਲ ਰਹੀ ਸੀ, ਜਿੰਨਾ ਦੀ ਸਮਾਪਤੀ 12 ਫਰਵਰੀ ਨੂੰ ਹੋਈ,,, ਅਤੇ ਮਹਾਨ ਸੰਤ ਸਮਾਗਮ ਹੋਇਆ,, ਜਿਸ ਵਿੱਚ ਸੰਤ ਬਾਬਾ ਗਗਨਦੀਪ ਸਿੰਘ ਜੀ ਸੀਂਗੜਾ, ਸੰਤ ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ, ਮੁਸਲਿਮ ਫਰੰਟ ਦੇ ਸੂਬਾ ਪ੍ ਧਾਨ H R ਮੋਫਰ, ਸ਼ੋ੍ਮਣੀ ਅਕਾਲੀ ਦਲ ਦੇ ਆਗੂ ਸ:ਬੱਲਮ ਸਿੰਘ ਜੀ ਕਲੀਪੁਰ, ਮਾਸਟਰ ਕੁਲਵੰਤ ਸਿੰਘ ਜੀ (ਮਾਤਾ ਗੁਜਰੀ ਭਲਾਈ ਕੇਂਦਰ ਬੁਢਲਾਡਾ) ਅਤੇ ਬੇਅੰਤ ਸੰਗਤਾ ਹਾਜਰ ਸਨ,, 

ਇਸ ਮੌਕੇ ਬਾਬਾ ਜਗਜੀਤ ਸਿੰਘ ਜੀ ਵਲੋ ਲੋੜਵੰਦ ਬੱਚਿਆਂ ਦੀਆਂ ਸਕੂਲੀ ਫੀਸਾਂ ਦੇਣ ਵਾਲੀ ਸੰਸਥਾ(ਐਜੂਕੇਟ ਪੰਜਾਬ ਪੋ੍ਜੈਕਟ) ਦੀ ਸਟਾਲ ਵੀ  ਲਗਾਈ ਗਈ

ਬਾਬਾ ਜਗਜੀਤ ਸਿੰਘ ਜੀ (ਨਾਨਕਸਰ ਗੁਰਨੇ ਕਲਾਂ ਬੁਢਲਾਡਾ) ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ,,,

Post a Comment

0 Comments