ਕਿਸਾਨ ਬਚਿੱਤਰ ਸਿੰਘ ਵੱਲੋਂ ਪਰਾਲੀ ਸਾੜੇ ਬਿਨ੍ਹਾਂ ਮਲਚਿੰਗ ਵਾਲੀ ਕਣਕ ਦਾ ਸਫਲ ਤਜਰਬਾ: ਮੁੱਖ ਖੇਤੀਬਾੜੀ ਅਫਸਰ

 ਕਿਸਾਨ ਬਚਿੱਤਰ ਸਿੰਘ ਵੱਲੋਂ ਪਰਾਲੀ ਸਾੜੇ ਬਿਨ੍ਹਾਂ ਮਲਚਿੰਗ ਵਾਲੀ ਕਣਕ ਦਾ ਸਫਲ ਤਜਰਬਾ: ਮੁੱਖ ਖੇਤੀਬਾੜੀ ਅਫਸਰ


ਬਰਨਾਲਾ,2,ਫਰਵਰੀ/ਕਰਨਪ੍ਰੀਤ ਕਰਨ 

-ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਆਤਮਾ ਸਕੀਮ ਤਹਿਤ ਪਿੰਡ ਪੱਤੀ ਸੇਖਵਾਂ ਵਿਖੇ ਬਿਜਵਾਏ ਗਏ ਪ੍ਰਦਰਸ਼ਨੀ ਪਲਾਟ ਦਾ ਨਿਰੀਖਣ ਕੀਤਾ । ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨੂੰ ਅੱਗ ਨਾਗਾਉਣ ਅਤੇ ਇਸ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰਦਰਸ਼ਨੀ ਪਲਾਟ ਵੀ ਲਗਵਾਏ ਗਏ।

         ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸਾਨ ਬਚਿੱਤਰ ਸਿੰਘ ਨੇ 3 ਏਕੜ ਵਿੱਚ ਪਰਾਲੀ ਨੂੰ ਖੇਤ ਵਿੱਚ ਖਿਲਾਰ ਕੇ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਕੀਤੀ ਸੀ। ਉਹਨਾਂ ਦੱਸਿਆ ਕਿ ਕਿਸਾਨ ਦੀ ਕਣਕ ਦੀ ਫਸਲ ਬਹੁਤ ਵਧੀਆ ਖੜੀ ਹੈ ਅਤੇ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਈ। ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਦਾ ਸੁਚੱਜਾ ਪ੍ਰਬੰਧਨ ਕਰਨਾ ਚਾਹੀਦਾ ਹੈ, ਜਿਵੇਂ ਕਿ ਕਿਸਾਨ ਬਚਿੱਤਰ ਸਿੰਘ ਨੇ ਕੀਤਾ ਹੈ।

ਕਿਸਾਨ ਬਚਿੱਤਰ ਸਿੰਘ ਨੇ ਦੱਸਿਆ ਕਿ ਮਲਚਿੰਗ ਵਾਲੀ ਕਣਕ ਬੀਜਣ ਲਈ ਖਰਚਾ ਬਹੁਤ ਘੱਟ ਆਇਆ ਹੈ। ਸਾਲ 2022 ਦੌਰਾਨ ਬਰਨਾਲਾ ਜ਼ਿਲ੍ਹੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਕੇ ਆਧੁਨਿਕ ਖੇਤੀ ਮਸ਼ੀਨਰੀ ਜਿਵੇਂ ਕਿ ਸਮਾਰਟ ਸੀਡਰ, ਸੁਪਰ ਸੀਡਰ, ਹੈਪੀਸੀਡਰ, ਜੀਰੋ ਟਿੱਲ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਦਾ ਰੁਝਾਨ ਆਧੁਨਿਕ ਤੇ ਵਿਗਿਆਨਕ ਖੇਤੀ ਵੱਲ ਵਧਿਆ ਹੈ।

ਇਸ ਸਮੇਂ ਉਨ੍ਹਾ ਨਾਲ ਡਾ. ਸੁਖਪਾਲ ਸਿੰਘ ਖੇਤੀਬਾੜੀ ਅਫਸਰ ਬਰਨਾਲਾ ਤੇ ਸੋਨੀ ਖਾਂ ਏਟੀਐਮ, ਕਿਸਾਨ ਪਰਮਿੰਦਰ ਸਿੰਘ ਹਾਜ਼ਰ  ਸਨ।

Post a Comment

0 Comments