ਸਰਬੱਤ ਦਾ ਭਲਾ ਟਰੱਸਟ ਵੱਲੋਂ ਸ਼ਰਾਬ ਫੈਕਟਰੀ ਮਨਸ਼ੂਰਵਾਲ ਸਾਹਮਣੇ ਸਾਂਝਾ ਮੋਰਚਾ ਤੇ ਮੈਡੀਕਲ ਸੇਵਾਵਾਂ ਲਗਾਤਾਰ ਜਾਰੀ ।

 ਸਰਬੱਤ ਦਾ ਭਲਾ ਟਰੱਸਟ ਵੱਲੋਂ ਸ਼ਰਾਬ ਫੈਕਟਰੀ ਮਨਸ਼ੂਰਵਾਲ ਸਾਹਮਣੇ ਸਾਂਝਾ ਮੋਰਚਾ ਤੇ ਮੈਡੀਕਲ ਸੇਵਾਵਾਂ ਲਗਾਤਾਰ ਜਾਰੀ ।


ਤਲਵੰਡੀ ਭਾਈ 4 ਫਰਵਰੀ ਹਰਜਿੰਦਰ ਸਿੰਘ ਕਤਨਾ-
ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੇ ਦਿਸ਼ਾਂ ਨਿਰਦੇਸ਼ ਤਹਿਤ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਤਹਿਤ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ਼ਰਾਬ ਫੈਕਟਰੀ ਮਨਸ਼ੂਰਵਾਲ ਸਾਹਮਣੇ ਸੰਘਰਸ਼ ਕਰ ਰਹੇ ਲੋਕਾਂ ਦੀ ਚੰਗੀ ਸੇਹਤ ਲਈ ਮੁਫਤ ਮੈਡੀਕਲ ਸੇਵਾਵਾਂ ਲਗਾਤਾਰ ਜਾਰੀ ਹਨ। ਟਰੱਸਟ ਵੱਲੋਂ ਲਗਾਏ ਮੁਫਤ ਕੈਂਪ ਵਿੱਚ ਮਾਹਿਰ ਮੈਡੀਕਲ ਟੀਮ ਵੱਲੋਂ ਮੁਫਤ ਦਵਾਈਆਂ ਦਾ ਵੀ ਇੰਤਜਾਮ ਕੀਤਾ ਗਿਆ ਹੈ । ਵੱਡੀ ਗਿਣਤੀ ਵਿੱਚ ਕਿਸਾਨ ਇਸ ਮੈਡੀਕਲ ਕੈਂਪ ਦਾ ਲਾਭ ਲੈ ਰਹੇ ਹਨ। ਸਾਂਝਾ ਮੋਰਚਾ ਦੇ ਸੰਚਾਲਕਾਂ ਵੱਲੋਂ ਟਰੱਸਟ ਨੂੰ ਪੂਰਾ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ। ਕਿਸਾਨ ਇਸ ਨੇਕ ਕਾਰਜ ਲਈ ਡਾ ਐਸ ਪੀ ਸਿੰਘ ਓਬਰਾਏ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਵੀ ਕਰ ਰਹੇ ਹਨ। ਇਸ ਮੌਕੇ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ , ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ , ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ  ਨੇ ਦੱਸਿਆ ਕਿ ਜਿਸ ਤਰ੍ਹਾਂ ਦਿੱਲੀ ਕਿਸਾਨ ਮੋਰਚੇ ਤੇ ਟਰੱਸਟ ਨੇ ਵੱਖ ਵੱਖ ਕੈਂਪ ਲਗਾ ਕੇ ਸ਼ੰਘਰਸ਼ੀ ਲੋਕਾਂ ਦੀ ਸੇਵਾ ਕੀਤੀ ਉਸੇ ਤਰਜ ਤੇ ਮਨਸ਼ੂਰ ਵਾਲ ਵਿੱਚ ਟਰੱਸਟ ਹਵਾ ਪਾਣੀ ਅਤੇ ਨਸਲਾਂ ਅਤੇ ਫਸਲਾਂ ਦੇ ਬਚਾਅ ਲਈ ਸ਼ੰਘਰਸ਼ ਕਰ ਰਹੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਸ਼ੰਘਰਸ਼ ਦੀ ਸਮਾਪਤੀ ਤੱਕ ਇਹ ਸੇਵਾ ਜਾਰੀ ਰਹੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਰਣਜੀਤ ਸਿੰਘ ਰਾਏ ਪ੍ਰਧਾਨ ਜੀਰਾ, ਬਲਵਿੰਦਰ ਕੌਰ ਲੋਹਕੇ ਕਲਾਂ , ਜਗਸੀਰ ਸਿੰਘ ਜੀਰਾ ਅਤੇ ਪੱਤਰਕਾਰ ਨਵਜੋਤ ਨੀਲੇਵਾਲਾ ਸਮੇਤ ਕਈ ਹੋਰ ਸ਼ੰਘਰਸ਼ੀ ਲੋਕ ਵੀ ਸ਼ਾਮਿਲ ਸਨ।

Post a Comment

0 Comments