ਪੰਜਾਬੀਆ ਦੀਆਂ ਉਮੀਦਾਂ ‘ਤੇ ਖਰਾ ਉੱਤਰੇਗੀ ਤੇ ਪੰਜਾਬ ਨੂੰ ਖੁਸ਼ਹਾਲ ਬਣਾਏਗੀ ਭਾਜਪਾ : ਕੀਰਤ ਬੇਦੀ

 ਪੰਜਾਬੀਆ ਦੀਆਂ ਉਮੀਦਾਂ ‘ਤੇ ਖਰਾ ਉੱਤਰੇਗੀ ਤੇ ਪੰਜਾਬ ਨੂੰ ਖੁਸ਼ਹਾਲ ਬਣਾਏਗੀ ਭਾਜਪਾ : ਕੀਰਤ ਬੇਦੀ 


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)- ਭਾਜਪਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ, ਨਸ਼ਾ ਮੁਕਤ, ਭੈ ਮੁਕਤ, ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਏਗੀ। ਇਹਨਾਂ ਗੱਲਾ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਨੋਜਵਾਨ ਆਗੂ ਕੀਰਤ ਬੇਦੀ ਨੇ ਜਾਰੀ ਆਪਣੇ ਪਰਸ ਨੋਟ ਰਾਹੀੰ ਕੀਤਾ। ਉਹਨਾਂ ਕਿਹਾ ਕਿ ਭਾਜਪਾ ਪੰਜਾਬੀਆ ਦੀਆਂ ਉਮੀਦਾਂ 'ਤੇ ਖਰਾ ਉਤਰੇਗੀ। ਉਹਨਾਂ ਪੰਜ ਤਖਤਾਂ ਤੇ ਗੁਰਦੁਆਰਿਆਂ ਸਾਹਿਬਾਂ ਦੇ ਦਰਸ਼ਨਾਂ ਲਈ “ਗੁਰੂ ਕਿਰਪਾ ਰੇਲ ਗੱਡੀ “ਚਲਾਉਣ ਦਾ ਐਲਾਨ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਦਾ ਕੋਟਿ ਕੋਟਿ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਤੇ ਸਿਰਫ ਪੰਜਾਬੀਆ ਦਾ ਹੱਕ ਹੈ, ਪੰਜਾਬੀ ਪੜਨ ਲਿਖਣ ‘ਤੋਂ ਅਣਜਾਣ ਬਾਹਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਜੋਰ ਵਿਭਾਗਾਂ ਦਾ ਚੇਅਰਮੈਨ ਲਗਾਉਣਾ ਬੜਾ ਨਿੰਦਨਯੋਗ ਹੈI ਕੀਰਤ ਬੇਦੀ ਨੇ ਕਿਹਾ ਪੰਜਾਬੀ ਆਉਣ ਵਾਲੀਆਂ ਪੰਜਾਬ ਦੀਆਂ ਸਥਾਨਿਕ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ।

 ਰਾਜੇਸ਼ ਬਾਘਾ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਪੰਜਾਬ 'ਚ ਭਾਜਪਾ ਦਾ ਜਨਾਧਾਰ ਵਧ ਰਿਹਾ ਹੈ, ਉਸਨੂੰ ਦੇਖ ਕੇ ਵਿਰੋਧੀ ਧਿਰਾਂ ਬੌਖਲਾਈਆਂ ਹੋਈਆਂ ਹਨ। ਅੱਜ ਪਿੰਡਾਂ ਦੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਪੱਖੀ ਨੀਤੀਆ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ। ਕਿਉਂਕਿ ਪੰਜਾਬੀ ਜਾਣ ਚੁੱਕੇ ਹਨ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ, ਉਹੀ ਕਰਦੀ ਹੈ। ਲੋਕਾਂ ਨੂੰ ਭਾਜਪਾ ਦੇ ਹੱਥਾਂ ਵਿੱਚ ਆਪਣਾ ਭਵਿੱਖ ਮਜ਼ਬੂਤ ਅਤੇ ਉੱਜਵਲ ਨਜ਼ਰ ਆਉਣ ਲੱਗਾ ਹੈ। ਪੰਜਾਬ ਦੇ ਲੋਕਾਂ ਨੇ ਦੂਸਰੀਆਂ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਕੇ ਦੇਖ ਚੁੱਕੇ ਹਨ ਅਤੇ ਹੁਣ ਪੰਜਾਬੀਆ ਦੀ ਇੱਕੋ ਇੱਕ ਉਮੀਦ ਭਾਰਤੀ ਜਨਤਾ ਪਾਰਟੀ ਤੋਂ ਹੀ ਹੈ। 

ਕੀਰਤ ਬੇਦੀ ਨੇ ਕਿਹਾ ਕਿ ਦੇਸ਼ ਦੀ ਸ਼ਾਨ ਕਹਾਉਣ ਵਾਲਾ ਪੰਜਾਬ ਡਰੱਗ ਮਾਫੀਆ ਤੇ ਭ੍ਰਿਸ਼ਟਾਚਾਰ ਕਾਰਨ ਬਰਬਾਦ ਹੋ ਚੁੱਕਾ ਹੈ। ਪੰਜਾਬੀਆਂ ਨੂੰ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਰਾਮ ਭਰੋਸੇ ਛੱਡ ਦਿੱਤਾ ਗਿਆ ਹੈI ਪੰਜਾਬੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਅਪਰਾਧ ਦੀ ਦਰ ਲਗਾਤਾਰ ਵਧ ਰਹੀ ਹੈ। ਪੰਜਾਬ ਪੁਲਿਸ ਦਾ ਡਰ ਅਪਰਾਧੀਆਂ ‘ਚ ਖਤਮ ਹੋ ਰਿਹਾ ਹੈ। ਕੀਰਤ ਬੇਦੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਭਾਜਪਾ ਨਾਲ ਜੁੜਨ ਅਤੇ ਭਾਜਪਾ ਦਾ ਸਾਥ ਦੇਣ।

Post a Comment

0 Comments