ਹਿਮਾਚਲ ਦਾ ਚੰਡੀਗੜ੍ਹ ’ਤੇ ਦਾਅਵਾ ਗ਼ਲਤ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਰਹੇਗਾ/ ਕਾਹਨਸਿੰਘਵਾਲਾ, ਅਤਲਾ

 ਹਿਮਾਚਲ ਦਾ ਚੰਡੀਗੜ੍ਹ ’ਤੇ ਦਾਅਵਾ ਗ਼ਲਤ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਰਹੇਗਾ/ ਕਾਹਨਸਿੰਘਵਾਲਾ, ਅਤਲਾ 

 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਸ ਦੇਸ਼ ਦੇ ਹਰ ਵਸ਼ਿੰਦੇ ਨੂੰ ਪਤਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਇਹ ਪੰਜਾਬ ਲਈ, ਪੰਜਾਬ ਦੇ ਪਿੰਡ ਉਜਾੜਕੇ ਹੀ ਵਸਾਇਆ ਗਿਆ ਸੀ ਦੇਸ਼ ਦੇ ਲਗਭਗ ਸਾਰੇ ਪ੍ਰਧਾਨ ਮੰਤਰੀ ਹੀ ਇਸਨੂੰ ਮੂੰਹ-ਜਬਾਨੀ ਪੰਜਾਬ ਦਾ ਹੀ ਮੰਨਦੇ ਰਹੇ ਹਨ ਇਹ ਗੱਲ੍ਹ ਵੱਖਰੀ ਹੈ, ਸਮਾਂ ਆਉਣ ਤੇ ਮੁੱਕਰ ਜਾਂਦੇ ਰਹੇ ਹਨ ਇੰਦਰਾ ਗਾਂਧੀ ਨੇ ਜਿਹੜਾ ਕੱਟਾ, ਗੱਡੇ ਨਾਲ ਚੰਡੀਗੜ੍ਹ ਬਦਲੇ ਅਬੋਹਰ-ਫਾਜ਼ਿਲਕਾ ਦੇ ਇਲਾਕੇ ਹਰਿਆਣੇ ਨੂੰ ਦੇਣ ਦਾ ਐਲਾਨ ਕਰਕੇ ਬੰਨ੍ਹ ਦਿੱਤਾ ਸੀ, ਉਹ ਅੱਜ ਤੱਕ ਨਹੀਂ ਖੋਲਿਆ ਗਿਆ ਹੁਣ ਵੀ ਸਰਕਾਰ ਦੀ ਨੀਅਤ ਪੱਕੀ ਹੀ ਖ਼ਰਾਬ ਹੋ ਚੁੱਕੀ ਹੈ ਉਹ ਚੰਡੀਗੜ੍ਹ ਨੂੰ ਯੂਨੀਅਨ ਟੈਰੇਟੇਰੀ ਬਣਾਕੇ ਰੱਖਣਾ ਚਾਹੁੰਦੀ ਹੈ ਇਹ ਸਾਫ਼ ਹੋ ਚੁੱਕਾ ਹੈ ਪਰ ਉਹ ਇਸਦੇ ਨਾਲ ਨਾਲ ਪੰਜਾਬ ਤੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ, ਪੰਜਾਬ ਦੇ ਪਾਣੀ ਵੀ ਪੱਕੇ ਤੌਰ ਤੇ ਖੋਹਣੇ ਚਾਹੁੰਦੀ ਹੈ ਇਸ ਸਾਜਿਸ਼ ਨੂੰ ਨੇਪਰੇ ਚੜਾਉਣ ਲਈ ਪੜਾਅ ਦਰ ਪੜਾਅ ਅੱਗੇ ਵਧਿਆ ਜਾ ਰਿਹਾ ਹੈ ਭਾਖੜਾ ਪ੍ਰਬੰਧਕੀ ਬੋਰਡ ‘ਚ ਤਾਂ ਪੰਜਾਬ ਦੀ ਛੁੱਟੀ ਕਰ ਹੀ ਦਿੱਤੀ ਗਈ ਹੈ ਪਹਿਲਾ ਵੀ ਭਾਖੜਾ ਦੇ ਪਾਣੀ ਤੇ ਬਿਜਲੀ ਨੂੰ ਮਨਮਰਜ਼ੀ ਨਾਲ ਵਰਤਿਆ ਜਾਂਦਾ ਸੀ, ਪਰ ਪੰਜਾਬ ਦੀ ਪ੍ਰਬੰਧਕੀ ਬੋਰਡ ‘ਚ ਮਕੁੰਮਲ ਛੁੱਟੀ ਤੋਂ ਬਾਅਦ ਵਿਹੜਾ ਵੀ ਸੁੰਨ੍ਹਾ ਹੋ ਗਿਆ ਖ਼ਾਲੀ ਗਲੀਆਂ ‘ਚ ਮਿਰਜ਼ਾ ਯਾਰ ਜਿਵੇਂ ਮਰਜ਼ੀ ਕਰਦਾ ਫਿਰੇ ਪੰਜਾਬ ਦੇ ਪਾਣੀ ਧੱਕੇ ਨਾਲ ਖੋਹਣ ਦੀ ਜਿਹੜੀ ਕਸਰ ਹੁਣ ਤੱਕ ਪ੍ਰਧਾਨ ਮੰਤਰੀਆਂ ਤੋਂ ਰਹਿ ਗਈ ਸੀ, ਹੁਣ ਅਦਾਲਤ ਤੋਂ ਪੂਰੀ ਕਰਵਾ ਲਈ ਜਾਵੇਗੀ ਪੰਜਾਬ ਪਹਿਲਾ ਸਤਲੁਜ ਯਮਨਾ ਲਿੰਕ ਨਹਿਰ ਬਣਾਵੇ, ਪਾਣੀ ਜਿਥੋਂ ਆਉਣਾ ਹੈ, ਫ਼ਿਰ ਦੇਖਾਂਗੇ? ਕੀ ਕਿਸੇ ਅਦਾਲਤ ਜਾਂ ਸਿਆਣੇ ਬੰਦੇ ਦੀ ਅਜਿਹੀ ਟਿੱਪਣੀ ਹੋ ਸਕਦੀ ਹੈ? ਸਿੱਖ ਨਾਲੇ ਤਾਂ ਦੁਹਾਈ ਦੇ ਰਹੇ ਹਨ ਕਿ ਸਾਡੇ ਨਾਲ ਗੁਲਾਮਾਂ ਵਾਲਾ ਵਤੀਰਾ ਅਪਨਾਇਆ ਜਾ ਰਿਹਾ ਹੈ, ਦੂਜੇ ਪਾਸੇ ਇਸੇ ਸੰਵਿਧਾਨ ਤੇ ਹਾਕਮਾਂ ਅੱਗੇ ਇਨਸਾਫ਼ ਦੀ ਝੋਲੀ ਵੀ ਅੱਡੀ ਜਾਂਦੇ ਹਨ ਕੌਮ ਨੂੰ ਆਪਣਿਆਂ-ਬਿਗਾਨਿਆਂ ਦੀ ਪਛਾਣ ਕਰਨੀ ਪਵੇਗੀ, ਨਹੀ ਤਾਂ ਜਿਵੇਂ ਗ਼ਦਾਰਾਂ ਨੂੰ ਚੌਧਰੀ ਬਣਾਈ ਰੱਖ ਕੇ ਅੰਗਰੇਜ਼ਾਂ ਵਿਰੁੱਧ ਚਾਰ ਜੰਗਾਂ ਜਿੱਤ ਕੇ ਹਾਰੀਆਂ ਸਨ ਉਹੀ ਇਤਿਹਾਸ ਮੁੜ ਦੁਹਰਾਇਆ ਜਾਵੇਗਾ ਖੈਰ! ਅੱਜ ਅਸੀਂ ਗੱਲ੍ਹ ਕਰ ਰਹੇ ਸੀ, ਕੇਂਦਰੀ ਹਾਕਮਾਂ ਜਾਂ ਅਸਲ ‘ਚ ਫ਼ਿਰਕੂ ਹਿੰਦੂਤਵੀਆਂ ਦਾ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਪੱਕੇ ਤੌਰ ਤੇ ਖ਼ਤਮ ਕਰਨ ਦੀ ਜਦੋਂ ਕੌਮ ਆਪਣੀ ਹੋਂਦ ਲਈ ਵੱਖ- ਵੱਖ ਥਾਵਾਂ ਤੇ ਮੋਰਚੇ ਲੜ੍ਹ ਰਹੀ ਹੈ, ਉਸ ਸਮੇਂ ਚੰਡੀਗੜ੍ਹ ਦਾ ਨਵਾਂ ਮਸਲਾ ਜਾਣ ਬੁੱਝਕੇ ਖੜ੍ਹਾ ਕੀਤਾ ਗਿਆ ਹੈ ਜੇ ਕੌਮ ਮੋਰਚੇ ਵੱਲ ਹੀ ਕੇਂਦਰਿਤ ਰਹਿੰਦੀ ਹੈ ਤੇ ਚੰਡੀਗੜ੍ਹ ਤੇ ਹਿਮਾਚਲ ਦੇ ਦਾਅਵੇ ਨੂੰ ਅਣਗੋਲਿਆ ਕਰ ਦਿੰਦੀ ਹੈ ਤਾਂ ਚੰਡੀਗੜ੍ਹ ਪੱਕੇ ਤੌਰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਜਾਵੇਗਾ ਪ੍ਰੰਤੂ ਮਕਾਰੀ ਭਰੀ ਚਾਲ ਕੌਮ ਦਾ ਧਿਆਨ ਵੰਡਣ ਦੀ ਹੈ ਹਿਮਾਚਲ ਦਾ ਹਰਿਆਣੇ ਵਾਗੂੰ ਚੰਡੀਗੜ੍ਹ ਨਾਲ ਕੋਈ ਲਾਕਾ ਦੇਕਾ ਨਹੀਂ ਪੰਜਾਬ ਨੇ ਅੱਜ ਤੱਕ ਕਦੇ ਵੀ ਆਪਣੀ ਪੁਰਾਣੀ ਰਾਜਧਾਨੀ ਸ਼ਿਮਲੇ ਬਦਲੇ ਹਿਮਾਚਲ ਤੋਂ ਕੁਝ ਨਹੀਂ ਮੰਗਿਆ ਚੰਡੀਗੜ੍ਹ ਸਿਰਫ਼ ਤੇ ਸਿਰਫ਼ ਪੰਜਾਬ ਦੇ ਪਿੰਡਾਂ ਨੂੰ ਉਜਾੜਕੇ ਹੀ ਵਸਾਇਆ ਗਿਆ ਹੈ ਉਸ ਤੋਂ ਹੀ ਉਸਦੀਆਂ ਸਾਰੀਆਂ ਪਹਿਲੀਆਂ ਰਾਜਧਾਨੀਆਂ ਖੋਹੀਆਂ ਗਈਆਂ ਹਨ ਹਿਮਾਚਲ ਤੇ ਹਰਿਆਣਾ ਤਾਂ ਹਾਲੇਂ ਕੱਲ੍ਹ ਹੋਂਦ ‘ਚ ਆਏ ਹਨ ਪੰਜਾਬ ਦੀ ਸਦੀਆਂ ਪੁਰਾਣੀ ਹੋਂਦ ਤੇ ਸਭਿਅਤਾ ਹੈ, ਇਸਦਾ ਆਪਣਾ ਰਾਜ, ਜਿਹੜਾ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਰਾਜ ਰਿਹਾ ਹੈ, ਸੀ ਹਿਮਾਚਲ ਪਾਣੀਆਂ ਦੀ ਮੇਰ ਕਰਦਾ ਹੈ ਇਹ ਪਾਣੀ ਤਾਂ ਪਹਾੜਾਂ ਤੋਂ ਆਉਂਦੇ ਹਨ ਜੇ ਕੱਲ੍ਹ ਨੂੰ ਚੀਨ, ਉਸ ਪਾਣੀ ਨੂੰ ਰੋਕ ਲੈਂਦਾ ਹੈ ਤਾਂ ਹਿਮਾਚਲ ਕੀ ਕਰੇਗਾ? ਕੀ ਪਹਾੜਾਂ ਤੋਂ ਮੈਦਾਨਾਂ ਨੂੰ ਆਉਂਦੇ ਪਾਣੀ ਨੂੰ ਰੋਕਿਆ ਜਾ ਸਕਦਾ ਹੈ, ਸਤਲੁਜ ਦਰਿਆ ‘ਚ ਆਏ ਹੜ੍ਹਾਂ ਦੀ ਮਾਰ ਕਿਸਨੂੰ ਪੈਂਦੀ ਹੈ? ਕੀ ਪੰਜਾਬ ਹਰ ਪਾਸੇ ਸਿਰਫ਼ ਡੰਡੇ ਖਾਣ ਲਈ ਹੀ ਹੈ ਹਿਮਾਚਲ ਦੀ ਅਵਾਜ਼ ਨੂੰ ਉੱਠਣ ਤੋਂ ਪਹਿਲਾ ਹੀ ਦਬਾ ਦੇਣਾ ਚਾਹੀਦਾ ਹੈ ਚੰਡੀਗੜ੍ਹ ਬਾਰੇ ਬਿਆਨ ਕਿਸੇ ਟੱਟ ਪੂੰਜੀਏ ਨੇ ਨਹੀਂ, ਸਗੋਂ ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਦਿੱਤਾ ਹੈ ਉਸਨੇ ਇੱਕ ਤੀਰ ਨਾਲ ਕਈ ਸ਼ਿਕਾਰ ਕੀਤੇ ਹਨ

Post a Comment

0 Comments