ਬੋਹਾ ਨਹਿਰ ਦੀ ਮੁੜ ਉਸਾਰੀ ਦੇ ਡਿਜਾਇਨ ਨੂੰ ਲੈ ਕੇ ਦੋ ਹਿੱਸਿਆ ਵਿਚ ਵੰਡੇ ਕਿਸਾਨ
ਬੋਹਾ 25 ਫਰਵਰੀ ਕੱਕੜ .ਨਿਰੰਜਣ ਬੋਹਾ
ਨਹਿਰੀ ਵਿਭਾਗ ਦੇ ਠੇਕੇਦਾਰ ਵੱਲੋਂ ਪਿੰਡ ਅਚਾਨਕ ਦੀ ਨਹਿਰੀ ਝਾਲ ਕੋਲ ਉਸਾਰੀ ਦਾ ਕੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਸ ਦੀ ਚੌੜਾਈ ਘਟਾਉਣ ਨੂੰ ਲੈ ਕੇ ਬੋਹਾ ਖੇਤਰ ਦੇ ਕਿਸਾਨ ਦੋ ਹਿੱਸਿਆਂ ਵਿਚ ਵੰਡੇ ਵਿਖਾਈ ਦਿੱਤੇ । ਪਿੰਡ ਬੋਹਾ , ਰਾਮਪੁਰ ਮੰਡੇਰ ,ਸੈਦੇਵਾਲਾ ਤੇ ਅਚਾਨਕ ਦੇ ਪਿੰਡਾਂ ਦੇ ਕਿਸਾਨ ਅਚਾਨਕ ਪਿੰਡ ਦੀ ਨਹਿਰੀ ਝਾਲ ਕੋਲ ਇੱਕਠੇ ਹੋਏ ਤੇ ਉਹਨਾਂ ਨਹਿਰ ਦੀ ਚੌੜਾਈ ਦਾ ਸਾਈਜ਼ 23 ਫੁੱਟ ਤੋਂ ਘਟਾ ਕੇ 19 ਫੁੱਟ ਕਰਨ ਤੇ ਸਖਤ ਇਤਰਾਜ਼ ਉਠਾਇਆ। ਇਸ ਇੱਕਠ ਨੂੰ ਗੁਰਜੰਟ ਸਿੰਘ ਬੋਹਾ, ਦੇਸਪਾਲ, ਬਹਾਦਰ ਸਿੰਘ, ਜਗਸੀਰ ਸਿੰਘ ਮੰਡੇਰ, ਕੁਲਦੀਪ ਸਿੰਘ ਸੈਦੇਵਾਲਾ ਤੇ ਦੀਪਵਿੰਦਰ ਸਿੰਘ , ਗੁਰਦੇਵ ਸਿੰਘ ਸੁਖਪਾਲ ਸਿੰਘ ਕਾਲਾ ਆਦਿ ਆਗੂਆਂ ਨੇ ਕਿਹਾ ਕਿ ਕਿਹਾ ਕਿ ਨਹਿਰ ਦਾ ਸਾਈਜ ਘਟਾਉਣਾ ਕਿਸਾਨੀ ਹਿੱਤਾਂ ਤੇ ਸਿੱਧਾ ਡਾਕਾ ਹੈ । ਦੂਸਰੇ ਪਾਸੇ ਪਿੰਡ ਉਡਤ ਸੈਦੇਵਾਲਾ , ਮਲਕਪੁਰ ਭੀਮੜਾ, ਸ਼ੇਰਖਾ ਵਾਲਾ ਸੰਦਲੀ, ਮਲਕੋਂ ਟਾਹਲੀਆਂ . ਜੋਈਆਂ ਤੇ ਮੰਢਾਲੀ ਆਦਿ ਨਹਿਰੀ ਟੇਲ ‘ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੇ ਅਨਾਜ ਮੰਡੀ ਬੋਹਾ ਵਿੱਖੇ ਨਹਿਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਮੀਟਿੰਗ ਕਰਕੇ ਕਿਹਾ ਕਿ ਨਹਿਰੀ ਵਿਭਾਗ ਦੇ ਡਿਜ਼ਾਇਨ ਵਿੰਗ ਵੱਲੋਂ ਨਿਰਧਾਰਿਤ ਚੌੜਾਈ ਅਨੁਸਾਰ ਹੀ ਨਹਿਰ ਦਾ ਨਿਰਮਾਨ ਛੇਤੀ ਤੋਂ ਛੇਤੀ ਕੀਤਾ ਜਾਵੇ । ਅਨਾਜ ਮੰਡੀ ਵਿੱਖੇ ਹੋਈ ਮੀਟਿੰਗ ਵਿਚ ਉਚੇਚੇ ਤੌਰ ਤੇ ਪਹੁੰਚੇ ਨਹਿਰੀ ਵਿਭਾਗ ਦੇ ਐਸ. ਈ. ਸੁਖਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਨਹਿਰ ਕੰਕਰੀਟ ਦੀ ਬਨਣ ਕਾਰਨ ਪਾਣੀ ਦੀ ਸੰਭਾਲ ਲਈ ਇਹੋ ਡਿਜ਼ਾਇਨ ਹੀ ਕੰਮ ਕਰੇਗਾ । ਉਂਨ੍ਹਾਂ ਕਿਹਾ ਕਿ ਇਹ ਡਿਜਾਇਂਨ ਇਸ ਖੇਤਰ ਲਈ ਨਿਰਧਾਰਤ ਪਾਣੀ ਨਾਲੋਂ 10 ਫੀਸਦੀ ਵੱਧ ਪਾਣੀ ਸਮਾਉਣ ਦੀ ਸਮਰੱਥਾ ਰੱਖਦਾ ਹੈ। ਇਸ ਮੀਟਿੰਗ ਨੂੰ ਨਹਿਰ ਸ਼ੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ, ਖਜਾਨਚੀ ਸੁੱਚਾ ਸਿੰਘ ਮਲਕੋ, ਬੀਹਲਾ ਸਿੰਘ ਹਾਕਮਵਾਲਾ ਤੇ ਸਤਵੰਤ ਸਿੰਘ ਭੀਮੜਾ ਆਦਿ ਨੇ ਵੀ ਸੰਬੋਧਿਤ ਕੀਤਾ ਤੇ ਉਹਨ੍ਹਾਂ ਵਿਭਾਗ ਦੇ ਐਸ. ਈ, ਸੁਖਜੀਤ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਇਸ ਖੇਤਰ ਦੇ ਕਿਸਾਨਾਂ ਦੀਆਂ ਨਹਿਰੀ ਵਿਭਾਗ ਨਾਲ ਸਬੰਧਤ ਸਮੱਸੀਆਵਾਂ ਦਾ ਛੇਤੀ ਹੱਲ ਕੀਤਾ ਜਾਵੇ।
0 Comments