ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ।

 ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ।


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਬਲਾਕ ਬੁਢਲਾਡਾ ਦੇ ਪ੍ਰਧਾਨ ਡਾਕਟਰ ਪਰਗਟ ਸਿੰਘ ਕਣਕਵਾਲ ਦੀ ਅਗਵਾਈ ਹੇਠ ਹੋਈ।ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਸੂਬਾ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜਦੀ ਅਤੇ ਜਿਲ੍ਹਾ ਪ੍ਰਧਾਨ ਡਾਕਟਰ ਹਰਦੀਪ ਸਿੰਘ ਬਰੇ ਨੇ ਹਾਜਰੀ ਭਰੀ ।ਇਸ ਸਮੇਂ ਡਾਕਟਰ ਪਾਲਦਾਸ ਗੜਦੀ ਨੇ ਬੋਲਦੇ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਚਾਹੀਦੀ ਹੈ ਅਤੇ ਸਾਫ਼ ਸੁਥਰੀ ਪ੍ਰੈਕਟਿਸ ਕਰਨੀ ਚਾਹੀਦੀ ਹੈ।ਬਲਾਕ ਬੁਢਲਾਡਾ ਦੇ ਪ੍ਰਧਾਨ ਡਾਕਟਰ ਪਰਗਟ ਸਿੰਘ ਕਣਕਵਾਲ ਨੇ ਕਿਹਾ ਕੇ ਸਮੇਂ ਦੀਆ ਸਰਕਾਰਾਂ ਆਪਣੇ ਕੀਤੇ ਵਾਅਦੇ ਭੱਜ ਰਹੀਆ ਹਨ।ਪੰਜਾਬ ਸਰਕਾਰ ਪਿੰਡਾਂ ਵਿੱਚ ਮੁਹੱਲਾ ਕਲੀਨਿਕ ਖੋਲ ਰਹੀਆ ਹਨ।ਅਸੀ ਮੰਗ ਕਰਦੇ ਹਾਂ ਕੇ ਸਾਡੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਦੇ ਸਾਥੀਆ ਨੂੰ ਉਸ ਮੁੱਹਲਾ ਕਲੀਨਿਕ ਵਿੱਚ ਨੌਕਰੀ ਦਿੱਤੀ ਜਾਵੇ।ਇਸ ਇਕੱਤਰਤਾ ਵਿੱਚ ਸਾਰੇ ਹੀ ਸਾਥੀਆ ਨੂੰ ਆਈ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਡਾਕਟਰ ਅੰਮ੍ਰਿਤਪਾਲ ਅੰਬੀ ਖਜਾਨਚੀ ,ਡਾਕਟਰ ਬਲਜੀਤ ਸਿੰਘ ਸੈਕਟਰੀ,ਡਾਕਟਰ ਗੁਰਲਾਲ ਸਿੰਘ ਚੇਅਰਮੈਨ,ਡਾਕਟਰ ਕੁਲਦੀਪ ਸਿੰਘ ਚੇਅਰਮੈਨ, ਡਾਕਟਰ ਗੁਰਦਿਆਲ ਸਿੰਘ ਸਲਾਹਕਾਰ,ਡਾਕਟਰ ਜਗਸੀਰ ਸਿੰਘ,ਡਾਕਟਰ ਤੇਜਾ ਸਿੰਘ,ਡਾਕਟਰ ਗਗਨਦੀਪ ਸਿੰਘ,ਡਾਕਟਰ ਸਲਿੰਦਰ ਸਿੰਘ,ਡਾਕਟਰ ਪ੍ਰਦੀਪ ਸਿੰਘ ਸਲਾਹਕਾਰ,ਡਾਕਟਰ ਹਰਜਿੰਦਰ ਸਿੰਘ ਹੈਪੀ,ਡਾਕਟਰ ਜਸਵੰਤ ਸਿੰਘ ਮੀਤ ਪ੍ਰਧਾਨ ਨੇ ਹਾਜ਼ਰੀ ਭਰੀ।

Post a Comment

0 Comments