ਰਾਸ਼ਟਰੀ ਕਬ ਬੁਲਬੁਲ ਉਤਸਵ 'ਚ ਰਵਾਨਾ ਹੋਣ ਤੋਂ ਪਹਿਲਾਂ ਮਨਾਇਆ 'ਕੌਮਾਂਤਰੀ ਸਕਾਊਂਟ ਸੋਚ ਦਿਵਸ'

 ਰਾਸ਼ਟਰੀ ਕਬ ਬੁਲਬੁਲ ਉਤਸਵ 'ਚ ਰਵਾਨਾ ਹੋਣ ਤੋਂ ਪਹਿਲਾਂ ਮਨਾਇਆ 'ਕੌਮਾਂਤਰੀ ਸਕਾਊਂਟ ਸੋਚ ਦਿਵਸ'

ਦੂਸਰੇ ਰਾਜਾਂ ਦੇ ਬੱਚਿਆਂ ਨੂੰ ਗਰੀਟਿੰਗ ਕਾਰਡ ਬਣਾ ਕੇ ਕੋਮੀ ਭਾਈਚਾਰੇ ਦਾ ਦਿੱਤਾ ਅਹਿਮ ਸੰਦੇ

ਦੋਦੜਾ ਸਕੂਲ ਦੇ ਨਿੱਕੇ ਬਾਲ ਕਰ ਰਹੇ ਨੇ ਕਮਾਲ


ਪੰਜਾਬ ਇੰਡੀਆ ਨਿਊਜ਼ ਬਿਊਰੋ 

ਚੰਡੀਗੜ੍ਹ, 18 ਫਰਵਰੀ: ਪਿਛਲੇ ਦਿਨੀਂ ਭਾਰਤ ਸਕਾਊਂਟ ਐਂਡ ਗਾਈਡ ਨੇ ਹਰਿਆਣਾ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰੀ ਕਬ ਬੁਲਬੁਲ ਉਤਸਵ 'ਚ ਭਾਗ ਲੈਣ ਲਈ ਪੰਜਾਬ ਵੱਲੋਂ ਮਾਨਸਾ ਜ਼ਿਲ੍ਹੇ ਨੂੰ ਇਸ ਦੀ ਜ਼ਿੰਮੇਵਾਰੀ ਸੋਂਪੀ ਹੈ। ਜਿਸ ਤੇ ਚੱਲਦਿਆਂ


ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਭਾਰਤ ਸਕਾਊਂਟ ਐਂਡ ਗਾਈਡ ਦੇ ਨੈਸ਼ਨਲ ਯੂਥ ਕੰਪਲੈਕਸ ਗਦਪੁਰੀ ਹਰਿਆਣਾ ਵਿਖੇ ਰਵਾਨਗੀ ਹੋਣ ਤੋਂ ਪਹਿਲਾਂ ਅਗੇਤਾ ਹੀ 'ਕੌਮਾਂਤਰੀ ਸਕਾਊਂਟ ਸੋਚ ਦਿਵਸ 2023' ਮਨਾ ਕੇ ਪੂਰੇ ਸੰਸਾਰ ਨੂੰ ਇੱਕ ਚੰਗੀ ਸੋਚ ਦੇ ਜ਼ਰੀਏ ਸਾਂਤਮਈ ਤੇ ਖੁਸ਼ਹਾਲ ਭਵਿੱਖ ਸਿਰਜਣ ਦਾ ਅਹਿਮ ਸੁਨੇਹਾ ਦਿੱਤਾ। ਮਿਤੀ 19 ਫਰਵਰੀ ਤੋਂ ਭਾਰਤੀ ਸਕਾਊਂਟ ਦੇ ਮੁੱਖ ਕੰਪਲੈਕਸ ਵਿਖੇ ਚੱਲਣ ਵਾਲਾ ਪੰਜ ਰੋਜ਼ਾਂ ਨੈਸ਼ਨਲ ਪੱਧਰੀ ਕਬ ਬੁਲਬੁਲ ਉਤਸਵ 'ਚ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਦੇ ਕਬ ਮਾਸਟਰ ਰਾਜੇਸ਼ ਕੁਮਾਰ ਬੁਢਲਾਡਾ ਦੀ ਅਗਵਾਈ ਦੌਰਾਨ ਭਾਗ ਲੈਣ ਜਾ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਭਾਰਤ ਦੇ ਦੂਜੇ ਰਾਜਾਂ ਵਿੱਚੋਂ ਆਉਣ ਵਾਲੇ ਬੱਚਿਆਂ ਲਈ ਗਰੀਟਿੰਗ ਕਾਰਡ ਬਣਾ ਕੇ ਕੌਮਾਂਤਰੀ ਏਕਤਾ, ਭਾਈਚਾਰਾ, ਖੁਸ਼ਹਾਲੀ ਦਾ ਅਹਿਮ ਸੁਨੇਹਾ ਦਿੱਤਾ। ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਸਕੂਲ ਮੁੱਖੀ ਸੰਦੀਪ ਕੁਮਾਰ ਦੀ ਹੱਲਾਸ਼ੇਰੀ ਹੇਠ ਬੱਚਿਆਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115 ਵੇਂ ਜਨਮ ਦਿਵਸ ਤੇ 28 ਸਤੰਬਰ ਨੂੰ ਉਨ੍ਹਾਂ ਨੇ ਆਪਣੇ ਸਕੂਲ ਤੋਂ ਇਸ ਵਿਸ਼ਵ ਵਿਆਪੀ ਸਕਾਊਂਟਿੰਗ ਲਹਿਰ ਦਾ ਆਗਾਜ਼ ਕੀਤਾ ਸੀ। ਇਸ ਤੋਂ ਬਾਅਦ ਹਰ ਵਿਸ਼ੇਸ਼ ਦਿਨ ਤੇ ਇਨ੍ਹਾਂ ਬੱਚਿਆਂ ਵੱਲੋਂ ਕਬ ਮਾਸਟਰ ਰਾਜੇਸ਼ ਕੁਮਾਰ ਬੁਢਲਾਡਾ ਦੀ ਅਗਵਾਈ ਦੌਰਾਨ ਹਰ ਵਿਸ਼ੇਸ਼ ਦਿਨ ਤੇ ਸਕਾਊਂਟਿੰਗ ਵਿਧੀ ਰਾਹੀਂ ਵਿਸ਼ੇਸ਼ ਗਤੀਵਿਧੀਆਂ ਕਰ ਕੇ ਇੱਕ ਨਿਵੇਕਲਾ ਕਾਰਜ਼ ਕੀਤਾ ਜਾਂਦਾ ਹੈ। ਮਾਨਸਾ ਜ਼ਿਲ੍ਹੇ ਅੰਦਰ ਇਹ ਵਿਸ਼ੇਸ਼ ਪਿਰਤ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੈਡਮ ਭੁਪਿੰਦਰ ਕੌਰ ਦੀ ਵਿਸ਼ੇਸ਼ ਰਹਿਨੁਮਾਈ ਹੇਠ ਚੱਲਦੀ ਹੈ। ਡਿਪਟੀ ਡੀਈਓ ਗੁਰਲਾਭ ਸਿੰਘ, ਬੀਪੀਈਓ ਬੁਢਲਾਡਾ ਅਮਨਦੀਪ ਸਿੰਘ ਅਤੇ ਸੀਐਚਟੀ ਰਾਮਪਾਲ ਸਿੰਘ ਦਾ ਅਹਿਮ ਸਹਿਯੋਗ ਰਹਿੰਦਾ ਹੈ। ਸੈਕੰਡਰੀ ਪੱਧਰ ਤੇ ਇਹ ਵਿਸ਼ੇਸ਼ ਲਹਿਰ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਭੁੱਲਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ:ਵਿਜੇ ਮਿੱਡਾ ਦੀ ਰਹਿਨੁਮਾਈ ਹੇਠ ਚੱਲਦੀ ਹੈ। ਉੱਧਰ ਪੰਜਾਬ ਅੰਦਰ ਇਹ ਸਕਾਊਂਟਿੰਗ ਲਹਿਰ ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ ਉਂਕਾਰ ਸਿੰਘ ਦੀ ਰਹਿਨੁਮਾਈ ਹੇਠ ਚੱਲਦੀ ਹੈ। ਸਟੇਟ ਟ੍ਰੇਨਿੰਗ ਕਮਿਸ਼ਨਰ ਹੇਮੰਤ ਕੁਮਾਰ ਇਸ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਮਾਨਸਾ ਵਿੱਚ ਜ਼ਿਲ੍ਹਾ ਆਰਗੇਨਾਈਜੇਸ਼ਨ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਦੀ ਵਿਸ਼ੇਸ਼ ਹੱਲਾਸ਼ੇਰੀ ਰਹਿੰਦੀ ਹੈ। ਜੋ ਕਿ ਸਟੇਟ ਵਿੱਚ ਵੀ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ। ਇਸ ਨੈਸ਼ਨਲ ਪੱਧਰੀ ਉਤਸਵ ਵਿੱਚ ਮਹਿੰਦਰ ਪਾਲ ਬਰੇਟਾ ਕਬ ਮਾਸਟਰ ਵੀ ਆਪਣੇ ਸਕੂਲ ਕਿਸ਼ਨਗੜ ਦੇ ਬੱਚਿਆਂ ਸਮੇਤ ਪੂਰਾ ਸਾਥ ਦੇ ਰਹੇ ਹਨ।

ਇਸ ਮੌਕੇ ਸਕੂਲ ਦੇ ਅਧਿਆਪਕ ਬਿਹਾਰਾ ਸਿੰਘ, ਮੈਡਮ ਜਸਵਿੰਦਰ ਕੌਰ, ਮੈਡਮ ਸੁਰਿੰਦਰਪਾਲ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਹਰਪ੍ਰੀਤ ਕੌਰ ਨੇ ਨੈਸ਼ਨਲ ਪੱਧਰੀ ਉਤਸਵ ਵਿੱਚ ਭਾਗ ਲੈਣ ਜਾ ਰਹੇ ਇਨ੍ਹਾਂ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

Post a Comment

0 Comments