*ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲੀ ਦਾ ਸਾਲਾਨਾ ਸਮਾਰੋਹ "ਸਪੰਦਨ" ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ*

 ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲੀ ਦਾ ਸਾਲਾਨਾ ਸਮਾਰੋਹ "ਸਪੰਦਨ" ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ


ਮਾਨਸਾ 5 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ 

ਜਿਲਾ ਮਾਨਸਾ ਦੀ ਸਿਰਮੌਰ ਸੰਸਥਾ ਵਜੋਂ ਜਾਣੇ ਜਾਂਦੇ ਜੀ. ਜੀ. ਐੱਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲੀ ਵਿਖੇ ਮਿਤੀ 04 ਫਰਵਰੀ 2023 ਨੂੰ ਸਾਲਾਨਾ ਸਮਾਰੋਹ "ਸਪੰਦਨ" ਕਰਵਾਇਆ ਗਿਆ |


ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਵਿਨੇ ਕੁਮਾਰੀ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਕਰਵਾਏ ਗਏ ਸਾਲਾਨਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ MLA ਹਲਕਾ ਵਿਧਾਇਕ ਸਰਦੂਲਗੜ੍ਹ ਐਡਵੋਕੇਟ ਸ. ਗੁਰਪ੍ਰੀਤ ਸਿੰਘ ਬਣਾਂਵਾਲੀ ਜੀ ਨੇ ਸ਼ਿਰਕਤ ਕੀਤੀ |ਨਾਲ ਹੀ ਦੂਸਰੇ ਮੇਹਮਾਨ ਡਿਪਟੀ ਡੀ.ਈ.ਓ ਸ਼੍ਰੀ ਵਿਜੈ ਮੀੱਢਾ ਜੀ, ਝੁਨੀਰ ਦੇ ਐਸ.ਐੱਚ.ਓ ਸ਼੍ਰੀ ਗਣੇਸ਼ਵਰ ਕੁਮਾਰ ਜੀ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ,ਪੰਚਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪਿਆਂ ਨੇ ਇਸ ਸਮਾਰੋਹ ਵਿੱਚ ਪੰਹੁਚ ਕੇ ਆਦਰਸ਼ ਸਕੂਲ ਦੀ ਰੌਣਕ ਨੂੰ ਵਧਾਇਆ |ਸਭ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਮੈਡਮ ਵਿਨੇ ਕੁਮਾਰੀ ਜੀ ਨੇ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ| ਇਸ ਉਪਰੰਤ ਅਗਲਾ ਪ੍ਰੋਗਰਾਮ ਸ਼ੁਰੂ ਹੋਇਆ| ਜਿਸ ਵਿੱਚ ਕੇ. ਜੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ  ਵਿਦਿਆਰਥੀਆਂ ਨੇ ਵੱਖ-ਵੱਖ ਆਈਟਮਾਂ ਦੀ ਪੇਸ਼ਕਾਰੀ ਕੀਤੀ |ਜਿਸ ਵਿਚ ਵੱਖ ਵੱਖ ਵਿਸ਼ਿਆਂ ਨੂੰ ਮੱਦੇਨਜ਼ਰ ਨਾਟਕ, ਕੋਰੀਓਗ੍ਰਾਫੀ, ਡਾਂਸ, ਕੱਵਾਲੀ, ਹਰਿਆਣਵੀ ਤੇ ਰਾਜਸਥਾਨੀ ਡਾਂਸ, ਗਿੱਧਾ, ਭੰਗੜਾ, ਮਲਵਈ ਗਿੱਧਾ ਅਤੇ ਛੋਟੇ ਬੱਚਿਆਂ ਦਾ ਗਿੱਧਾ ਆਦਿ ਪੇਸ਼ ਕੀਤਾ ਗਿਆ |ਇਹਨਾਂ ਸਾਰੀਆਂ ਆਈਟਮਾਂ ਦੀ ਮੁੱਖ ਮਹਿਮਾਨ ਸ੍ਰੀ ਗੁਰਪ੍ਰੀਤ ਸਿੰਘ ਜੀ ਐਮ ਐਲ ਏ ਨੇ ਬਹੁਤ ਸ਼ਲਾਘਾ ਕੀਤੀ | ਇਸ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੇ ਨਾਲ ਆਈਆਂ ਸਖਸ਼ੀਅਤਾਂ ਤੇ ਮੈਡਮ ਵਿਨੇ ਕੁਮਾਰੀ ਜੀ ਵੱਲੋਂ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਹਲਕਾ ਸਰਦੂਲਗੜ੍ਹ ਸ. ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਸਕੂਲ ਮੈਨੇਜ਼ਮੈਂਟ ਅਤੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਵਿਨੇ ਕੁਮਾਰੀ ਜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨਾਂ ਦੇ ਉਪਰਾਲਿਆਂ ਸਦਕਾ ਇਹ ਸਕੂਲ ਅੱਜ ਇਲਾਕੇ ਅਪਣਾ ਵੱਖਰਾ ਮੁਕਾਮ ਬਣਾ ਚੁੱਕਾ ਹੈ | ਇਥੇ ਪੜ੍ਹ ਕੇ ਕਈ ਵਿਦਿਆਰਥੀ ਵੱਖ ਵੱਖ ਖੇਤਰਾਂ ਵਿੱਚ ਨੋਕਰੀ ਕਰ ਰਹੇ ਹਨ |ਤੇ ਵਿਦੇਸ਼ਾਂ ਵਿੱਚ ਤੱਕ ਪਹੁੰਚ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਹ ਸਕੂਲ ਇਲਾਕੇ ਲਈ ਇਕ ਵਰਦਾਨ ਹੈ | ਸਕੂਲ ਵਿੱਚ ਚੱਲ ਰਹੇ ਵੱਖ-ਵੱਖ ਹਾਊਸਾਂ ਦੀਆਂ ਗਤੀਵਿਧੀਆਂ ਵਿੱਚੋਂ ਪਹਿਲੇ ਸਥਾਨ ਤੇ ਜਲ ਹਾਊਸ, ਦੂਜੇ ਤੇ ਅਕਾਸ਼ ਹਾਊਸ ਤੇ ਤੀਜੇ ਸਥਾਨ ਤੇ ਵਾਯੂ ਹਾਊਸ ਨੇ ਇਨਾਮ ਪ੍ਰਾਪਤ ਕੀਤੇ| ਓਵਰਆਲ ਹਾਊਸ ਮੈਂਬਰਾਂ ਵਿਚੋਂ ਬੈਸਟ ਹਾਊਸ ਅਧਿਆਪਕ ਮੈਡਮ ਗੁਰਪ੍ਰੀਤ ਕੌਰ ਚੁਣੇ ਗਏ ਅਤੇ ਉਹਨਾਂ ਇਨਾਮ ਹਾਸਲ ਕੀਤਾ |ਇਸ ਮੌਕੇ ਤੇ ਸਕੂਲ ਅਧਿਆਪਕਾਂ ਦੀ ਮਦਦ ਨਾਲ ਬੱਚਿਆਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਮਾਡਲ ਪ੍ਰਦਰਸ਼ਨੀ ਵੀ ਲਗਾਈ ਗਈ | ਜਿਸ ਨੂੰ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਪੂਰੀ ਰੁਚੀ ਨਾਲ ਦੇਖਿਆ ਗਿਆ ਅਤੇ ਬਣਾਏ ਹੋਏ ਮਾਡਲਾਂ ਬੱਚਿਆਂ ਵਲੋਂ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਦੀ ਸ਼ਲਾਘਾ ਵੀ ਕੀਤੀ ਗਈ |ਅਖੀਰ ਪ੍ਰਿੰਸੀਪਲ ਮੈਡਮ ਵਿਨੇ ਕੁਮਾਰੀ ਜੀ ਵੱਲੋਂ ਮਹਿਮਾਨਾਂ ਤੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆ ਸਾਡੀਆਂ ਖੁਸ਼ੀਆਂ ਵਿੱਚ ਵਾਧਾ ਕੀਤਾ| ਉਨ੍ਹਾਂ ਨੇ ਬੱਚਿਆਂ ਨੂੰ ਸ਼ਾਬਾਸ਼ੀ ਦਿੱਤੀ ਤੇ ਚੰਗੇ ਕੰਮਾਂ ਵਿੱਚ ਹਿੱਸਾ ਲੈ ਕੇ ਸਮਾਜ ਵਿੱਚ ਵਧੀਆ ਇਨਸਾਨ ਬਣਨ ਦੀ ਗੱਲ ਕਹੀ |ਉਨ੍ਹਾਂ ਦੇ ਨਾਲ ਸਾਬਕਾ ਸਰਪੰਚ ਗੁਰਸੇਵਕ ਸਿੰਘ ਝੁਨੀਰ ਗੁਰਸੇਵਕ ਸਿੰਘ ਸਾਬਕਾ ਸਰਪੰਚ ਸਾਨੇਵਾਲੀ ,ਜਗਜੀਤ ਸਿੰਘ ਮਾਨ,ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ,ਸੰਦੀਪ ਕੁਮਾਰ, ਨਮਨ ਕੁਮਾਰ ਅਰੋੜਾ ਆਦਿ ਹਾਜਰ ਸਨ !

Post a Comment

0 Comments