ਜ਼ਿਲ੍ਹੇ ਦੇ ਕਸਬਾ ਝੂਨੀਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਇਆ ਕੈਂਪ
- ਝੁਨੀਰ ਦੁਕਾਨਾਂ ਮਾਮਲੇ ਉਪਰ ਕਿਹਾ ਕਿ ਕਿਸੇ ਵੀ ਗਲਤ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਬਣਾਵਾਲੀ
ਝੁਨੀਰ/0ਗੁਰਜੀਤ ਸ਼ੀਹ
ਜ਼ਿਲ੍ਹੇ ਦੇ ਕਸਬਾ ਝੁਨੀਰ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਅਧਿਕਾਰੀਆਂ ਅਤੇ ਸਰਦੁਲਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਸ਼ਿਰਕਤ ਕੀਤੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਲਈ ਯਤਨ ਕੀਤੇ ਜਾ ਰਹੇ ਨੇ ਅਤੇ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਸ਼ਬਦਾਂ ਦਾ ਪ੍ਰਗਟਾਵਾ ਸਰਦੂਲਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਝੁਨੀਰ ਵਿਖੇ ਲਗਾਏ ਗਏ ਕੈਂਪ ਦੋਰਾਨ ਕੀਤਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਪਹੁੰਚੇ ਹਨ ! ਬਣਾਂਵਾਲੀ ਨੇ ਕਿਹਾ ਕਿ ਉਹ ਸੈਂਟਰਾਂ ਵਿੱਚ ਨਸ਼ਾ ਛਡਾਊ ਦਵਾਈ ਦਾਰੂ ਕੀਤਾ ਜਾਵੇਗਾ ਤਾਂ ਜੋ ਕਿ ਲੰਬੇ ਸਮੇਂ ਤੋਂ ਦਵਾਈ ਖਾ ਰਹੇ ਹਨ ਉਨ੍ਹਾਂ ਨੂੰ ਲਾਉਣ ਲਈ ਉਚਿਤ ਕਦਮ ਉਠਾਇਆ ਜਾਵੇਗਾ! ਦਕਾਨਾਂ ਦੇ ਮਾਮਲੇ ਉਪਰ ਬੋਲਦੇ ਹੋਏ ਸ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ
ਇਸ ਮੌਕੇ ਐਸ.ਐਸ.ਪੀ. ਡਾ. ਨਾਨਕ ਸਿੰਘ, ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ,ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਖੰਗੂੜਾ ,ਡੀ ਡੀ ਪੀ ਓ ਝੁਨੀਰ ਮੈਡਮ ਕੁਸ਼ਮ ਅਗਰਵਾਲ ,ਐਸ ਐਚ ਓ ਗੁਨੇਸ਼ਵਰ ਕੁਮਾਰ ,ਆਮ ਆਦਮੀ ਪਾਰਟੀ ਦੇ ਆਗੂ ਨੈਬ ਸਿੰਘ ,ਸਾਬਕਾ ਸਰਪੰਚ ਗੁਰਸੇਵਕ ਸਿੰਘ ਖਹਿਰਾ ,ਆਪ ਆਗੂ ਦਿਦਾਰ ਸਿੰਘ ,ਰਾਜਵਿੰਦਰ ਸਿੰਘ ,ਜਨਕ ਦਸੌਂਦੀਆਂ,ਜ਼ਿਲਾ ਸਿੱਖਿਆ ਅਫਸਰ ਹਰਿੰਦਰ ਸਿੰਘ ਭੁੱਲਰ ,ਸੁਪਰਡੈਂਟ ਅਮਰਜੀਤ ਸਿੰਘ ਮਾਨਸਾ ,ਸਾਬਕਾ ਸਰਪੰਚ ਜਸਪਾਲ ਸਿੰਘ ਜੱਗੂ ਭੰਮੇ ਖੁਰਦ,ਬਲਵੀਰ ਸਿੰਘ ,ਹਰਮੀਤ ਸਿੰਘ ਬਾਜੇਵਾਲਾ ,ਜਗਦੀਪ ਸਿੰਘ ਬੀਰੇਵਾਲਾ ਜਟਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸਾਹਿਬਾਨ ਅਤੇ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।
0 Comments