ਜਿਲ੍ਹੇ ਅੰਦਰ ਸਾਇੰਸ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰੋਬਟਿਕਸ ਟ੍ਰੇਨਿੰਗ ਦੇਵਾਂਗੇ— ਰਾਜੀਵ ਰਾਜਨ

 ਜਿਲ੍ਹੇ ਅੰਦਰ ਸਾਇੰਸ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰੋਬਟਿਕਸ ਟ੍ਰੇਨਿੰਗ ਦੇਵਾਂਗੇ— ਰਾਜੀਵ ਰਾਜਨ


ਸਾਇੰਸ ਮੇਲੇ ਚ 21 ਸਕੂਲਾਂ ਨੇ ਲਿਆ ਭਾਗ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅਮੈਰੀਕਨ ਇੰਡੀਆ ਫਾਊਡੇਸ਼ਨ ਟਰੱਸਟ ਵੱਲੋਂ ਮਾਨਸਾ ਜ਼ਿਲ੍ਹੇ ਸਾਇੰਸ ਮੇਲਾ ਡਾਈਟ ਅਹਿਮਦਪੁਰ ਬੁਢਲਾਡਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿਚ 21 ਸਰਕਾਰੀ ਸਕੂਲਾਂ ਦੇ ਸਾਇੰਸ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਦੁਆਰਾ ਵੱਖ—ਵੱਖ ਸਾਇੰਸ ਮਾਡਲ ਅਤੇ ਰੋਬੋਟਿਕਸ ਮਾਡਲ ਤਿਆਰ ਕਰਕੇ ਲਿਆਂਦੇ ਗਏ ਅਤੇ ਅਮੇਰੀਕਨ ਇੰਡੀਆ ਫਾਊਡੇਸ਼ਨ ਦੁਆਰਾ ਉਹਨਾਂ ਦੀ ਪ੍ਰਦਰਸ਼ਨੀ ਲਗਵਾਈ ਗਈ। ਇਸ ਮੌਕੇ ਤੇ ਸਟੇਟ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਰਾਜੀਵ ਰਾਜਣ, ਗੌਰਵ ਅਰੋੜਾ ਪ੍ਰੋਗਰਾਮ ਆਫਿਸਰ ਮਨਵਿੰਦਰ ਕੌਰ ਅਤੇ ਪ੍ਰਿਯਕਾ ਖੰਨਾ ਪਟਿਆਲਾ, ਪ੍ਰਿੰਸੀਪਲ ਮੁਕੇਸ਼ ਕੁਮਾਰ ਬੁਢਲਾਡਾ, ਪ੍ਰਿੰਸੀਪਲ ਅਸ਼ੋਕ ਕੁਮਾਰ ਕੋਟੜਾ ਕਲਾਂ, ਪ੍ਰਿੰਸੀਪਲ ਗੁਰਮੀਤ ਸਿੰਘ ਬੱਛੋਆਣਾ, ਅਮਰਜੀਤ ਸਿੰਘ, ਜਗਜੀਤ ਸਿੰਘ ਅਹਿਮਦਪੁਰ, ਅਮਨ ਸ਼ਰਮਾ, ਅਮਰੀਕ ਸਿੰਘ ਮਾਨਸਾ ਅਤੇ ਪਰਮਿੰਦਰ ਸਿੰਘ ਮਾਨਸਾ ਦਾ ਲੈਕਚਰਾਰ ਗਿਆਨਦੀਪ ਸਿੰਘ ਮਾਨਸਾ ਨੇ ਹਿੱਸਾ ਲਿਆ। ਇਸ ਮੌਕੇ ਤੇ ਰੋਬਟਿਕਸ ਮਾਡਲ ਵਿਸ਼ੇ ਤੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਤੇ ਸੰਬੋਧਿਤ ਕਰਦਿਆਂ ਵੱਖ ਵੱਖ ਪ੍ਰਿੰਸੀਪਲਾਂ ਨੇ ਕਿਹਾ ਕਿ ਅੱਜ ਦਾ ਯੁੱਗ ਸਾਇੰਸ, ਟੈਕਨੋਲਜੀ, ਗਣਿਤ ਅਤੇ ਇੰਜਨੀਅਰਨਿੰਗ ਦਾ ਯੁੱਗ ਹੈ ਅਤੇ ਵਿਦਿਆਰਥੀਆਂ ਨੂੰ ਇਹਨਾਂ ਖੇਤਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਅਮੇਰੀਕਨ ਇੰਡੀਆ ਫਾਊਡੇਸ਼ਨ ਸਮੇਂ—ਸਮੇਂ ਤੇ ਇਸ ਤਰ੍ਹਾਂ ਦੇ ਮੇਲ ਭਵਿਖ ਵਿਚ ਵੀ ਲਗਵਾਉਂਦੀ ਰਹੇਗੀ। ਇਸ ਮੌਕੇ ਡਾਈਟ ਇੰਚਾਰਜ ਗਿਆਨਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਇੰਸ ਮੇਲਾ ਸਾਡੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਹੋਵੇਗਾ। ਉਹਨਾਂ ਨੇ ਦੱਸਿਆ ਕਿ ਡਾਈਟ ਵਿੱਚ ਅਮੇਰੀਕਨ ਇੰਡੀਆ ਫਾਊਡੇਸ਼ਨ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਟਿਮ ਲੈਬ ਤਿਆਰ ਕਰਵਾਈ ਜਾਣੀ ਹੈ। ਫਾਊਡੇਸ਼ਨ ਦੁਆਰਾ ਮਾਨਸਾ ਜ਼ਿਲ੍ਹਾ ਵਿੱਚ ਸਾਇੰਸ ਅਧਿਆਪਕਾਂ, ਵਿਦਿਆਰਥੀਆਂ ਨੂੰ ਰੋਬੋਟਿਕਸ ਅਤੇ ਸਾਇੰਸ ਸਬੰਧੀ ਸਮੇ—ਸਮੇਂ ਤੇ ਟਰੇਨਿੰਗ ਦਿਤੀ ਜਾਵੇਗੀ। ਉਹਨਾਂ ਦੁਆਰਾ ਵਿਸ਼ੇਸ਼ ਤੌਰ ਤੇ ਪੁੱਜੇ ਸਾਰੇ ਮਹਿਮਾਨਾਂ ਅਤੇ ਹੋਰ ਆਏ ਹੋਏ ਸਾਰੇ ਪਤਵੰਤੇ ਮਹਿਮਾਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਪ੍ਰਿੰਸੀਪਲ ਡਾ. ਬੂਟਾ ਸਿੰਘ ਅਤੇ ਡਾਟੀਏ ਸਟਾਫ, ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਬਹੁਤ ਯੋਗਦਾਨ ਰਿਹਾ। ਇਸ ਸਾਇਸ ਮੇਲੇ ਵਿੱਚ 6 ਤੋਂ 8 ਕਲਾਸਾਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਰੰਘੜਿਆਲ, ਦੂਜਾ ਸਥਾਨ ਕੋਟੜਾ ਕਲਾਂ ਅਤੇ ਤੀਜਾ ਸਥਾਨ ਬੱਪੀਆਣਾ ਅਤੇ 9 ਤੋਂ 12ਵੀਂ ਜਮਾਤਾਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਬੁਢਲਾਡਾ (ਕੰ), ਦੂਜਾ ਸਥਾਨ ਸੈਦੇਵਾਲ ਅਤੇ ਤੀਜਾ ਸਥਾਨ ਬਰ੍ਹੇ ਨੇ ਹਾਸਿਲ ਕੀਤੇ। 


Post a Comment

0 Comments