ਅੱਜ ਪਿੰਡ ਸਵਾਈ ਸਿੰਘ ਵਾਲਾ ਤੋਂ ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ ਦੀ ਮੌਜੂਦਗੀ ਵਿੱਚ ਦਰਜਨਾਂ ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ

 ਅੱਜ ਪਿੰਡ ਸਵਾਈ ਸਿੰਘ ਵਾਲਾ ਤੋਂ  ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ  ਦੀ ਮੌਜੂਦਗੀ  ਵਿੱਚ ਦਰਜਨਾਂ ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ 


ਭੁਨਰਹੇੜੀ ,ਪਟਿਆਲਾ 22ਫਰਵਰੀ (ਕ੍ਰਿਸ਼ਨ ਗਿਰ)

ਅੱਜ ਪਿੰਡ ਸਵਾਈ ਸਿੰਘ ਵਾਲਾ ਦੇ  ਸਰਪੰਚ ਕੁਲਦੀਪ ਸਿੰਘ ਦੇ ਘਰ ਰੱਖੇ ਪ੍ਰੋਗਰਾਮ ਵਿਚ ਪਿੰਡ ਸਵਾਈ ਸਿੰਘ ਵਾਲਾ ਤੋਂ  ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ  ਦੀ ਮੌਜੂਦਗੀ  ਵਿੱਚ ਦਰਜਨਾਂ ਪਰਿਵਾਰ  ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏl ਇਸ ਮੌਕੇ ਤੇ ਕਿਸਾਨ ਆਗੂ ਸਤਨਾਮ ਸਿੰਘ ਬੈਹਰੂ ਨੇ ਨਹਿਰੀ ਪਾਣੀ ਬਾਰੇ ਕਿਸਾਨਾਂ ਨੂੰ ਆ ਰਹੀ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ  ਜਿਸਨੂੰ ਜਲਦ ਹੱਲ ਕਰਨ ਲਈ ਪਠਾਣ ਮਾਜਰਾ ਨੇ ਭਰੋਸਾ ਦਿਵਾਇਆ l ਇਸ ਦੇ ਨਾਲ - ਨਾਲ ਪਿੰਡ ਸਵਾਈ ਸਿੰਘ ਵਾਲਾ ਦੀ  ਪੰਚਾਇਤ ਨੇ ਪਿੰਡ ਸਵਾਈ ਸਿੰਘ ਵਾਲਾ ਵਿਖੇ  ਕਮਿਊਨਟੀ ਹਾਲ, ਮੁਹੱਲਾ ਕਲੀਨਿਕ ਅਤੇ  ਪਿੰਡ ਸਵਾਈ ਸਿੰਘ ਵਾਲਾ ਜਾਣ ਵਾਲੀ ਸੜਕ ਤੇ ਸ਼ੈਲਰ ਹੋਣ ਕਰਕੇ ਉਸ ਨੂੰ ਮਜ਼ਬੂਤ ਤੇ ਚੋੜਾ ਬਣਾਉਣ ਦੀ ਮੰਗ ਕੀਤੀ ਇਸ ਨੂੰ ਪੂਰਾ ਕਰਨ ਦਾ ਹਰਮੀਤ ਸਿੰਘ ਪਠਾਣਮਾਜਰਾ ਨੇ ਜਲਦ ਭਰੋਸਾ ਦਵਾਇਆ l  ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਜਰਨੈਲ ਸਿੰਘ, ਜਵਾਲਾ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਪ੍ਰੀਤਮ ਸਿੰਘ, ਬਖਸ਼ੀਸ਼ ਗਿਰ, ਅਮਰ ਗਿਰ  ਅਤੇ ਚਰਨਜੀਤ ਸਿੰਘ ਸਨ l  ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ ਨੇ  ਸ਼ਾਮਲ ਹੋਏ 

ਇਹਨਾਂ ਪਰਿਵਾਰਾਂ ਨੂੰ ਆਪਣਾ ਪਰਿਵਾਰ ਦੱਸਿਆ ਅਤੇ ਇਹਨਾਂ ਨੂੰ ਆਮ ਆਦਮੀ ਪਾਰਟੀ ਵਿਚ ਆਉਣ ਤੇ ਜੀ ਆਇਆਂ ਕਿਹਾ ਅਤੇ ਭਰੋਸਾ ਦਿਵਾਇਆ ਕਿ ਇਹਨਾਂ ਦੇ ਕੰਮ ਪਹਿਲੇ ਅਧਾਰ ਤੇ ਪੂਰੇ ਕੀਤੇ ਜਾਣਗੇ l  ਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਅਤੇ ਕੁਝ ਐਨ ਆਰ ਆਈ ਪਰਿਵਾਰ ਵੀ ਸ਼ਾਮਲ ਸਨ l

Post a Comment

0 Comments