ਸਿਵਲ ਹਸਪਤਾਲ ਦੇ ਅੰਦਰੋਂ ਜ਼ਰੂਰੀ ਲੋੜੀਦੀਆਂ ਦਵਾਈਆਂ ਬਿਲਕੁੱਲ ਮੁਫਤ ਦਤੀਆਂ ਜਾਣਗੀਆਂ-ਸਿਵਲ ਸਰਜਨ

 ਸਿਵਲ ਹਸਪਤਾਲ ਦੇ ਅੰਦਰੋਂ ਜ਼ਰੂਰੀ ਲੋੜੀਦੀਆਂ ਦਵਾਈਆਂ ਬਿਲਕੁੱਲ ਮੁਫਤ ਦਤੀਆਂ ਜਾਣਗੀਆਂ-ਸਿਵਲ ਸਰਜਨ

 *ਲੈਬੋਰੇਟਰੀ ਟੈਸਟ ਅਤੇ ਐਮ.ਆਰ. ਆਈ. ਕ੍ਰਸ਼ਨਾ ਲੈਬ ਦੇ ਸਹਿਯੋਗ ਨਾਲ ਬਹੁਤ ਹੀ ਘੱਟ ਰੇਟ’ਤੇ ਕੀਤੇ ਜਾਣਗੇ-ਡਾ.ਅਸ਼ਵਨੀ ਕੁਮਾਰ


ਮਾਨਸਾ 01 ਫਰਵਰੀ: ਗੁਰਜੰਟ ਸਿੰਘ ਬਾਜੇਵਾਲੀਆ/

ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਵਿਖੇ ਮੁਢਲੀਆਂ ਲੋੜੀਦੀਆਂ ਸਾਰੀਆਂ ਦਵਾਈਆਂ ਅਤੇ ਟੈਸਟ ਉਪਲੱਬਧ ਹਨ। ਉਨ੍ਹਾਂ ਸਮੂਹ ਡਾਕਟਰ ਸਾਹਿਬਾਨ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਲਿਖੀਆਂ ਜਾਣ ਅਤੇ ਸਾਰੇ ਲੋੜੀਂਦੇ ਟੈਸਟ ਕ੍ਰਸ਼ਨਾ ਲੈਬ ਦੇ ਸਹਿਯੋਗ ਨਾਲ ਘੱਟ ਰੇਟਾਂ ’ਤੇ ਕਰਵਾਏ ਜਾਣ।

ਉਨਾਂ ਦੱਸਿਆ ਕਿ ਕ੍ਰਸ਼ਨਾ ਲੈਬ ਵਿਚ ਖੂਨ ਅਤੇ ਪਿਸ਼ਾਬ ਦੇ ਸਾਰੇ ਟੈਸਟ ਜਿਵੇ ਲਿਪਡ ਪ੍ਰੋਫਾਇਲ, ਲੀਵਰ ਫੰਕਸ਼ਨ ਟੈਸਟ, ਕਿਡਨੀ ਫੰਕਸ਼ਨ ਟੈਸਟ, ਸੀ.ਬੀ.ਸੀ., ਥਾਇਰਡ ਟੈਸਟ, ਸਰੀਰ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਬੀ.ਸੀ.ਈ., ਪੋਟਾਸ਼ੀਅਮ ਅਤੇ ਕੈਲਸ਼ੀਅਮ ਦੇ ਟੈਸਟਾਂ ਤੋ ਇਲਾਵਾ ਹੋਰ ਲੋੜੀਦੇ ਸਾਰੇ ਟੈਸਟ ਬਹੁਤ ਹੀ ਘੱਟ ਰੇਟ ’ਤੇ ਕੀਤੇ ਜਾਣਗੇ।

ਇਸ ਮੌਕੇ ਡਾ. ਰਣਜੀਤ ਸਿੰਘ ਰਾਏ ਡਿਪਟੀ ਮੈਡੀਕਲ ਕਮਿਸ਼ਨਰ ਕਮ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਇਹ ਲੈਬ ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਖੋਲ੍ਹੀ ਗਈ ਹੈ।  ਇਸ ਮੋਕੇ ਕ੍ਰਸ਼ਨਾ ਲੈਬ ਮਾਨਸਾ ਤੋਂ ਵੇਦ ਪ੍ਰਕਾਸ਼ ਮੈਨੇਜਰ, ਬਠਿੰਡਾ ਜੋਨ ਤੋਂ ਸਿਮਰਨਜੋਤ ਸਿੰਘ ਤੋ ਇਲਾਵਾ ਗੁਰਲਾਲ ਸਿੰਘ ਕੋਆਰਡੀਨੇਟਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Post a Comment

0 Comments