ਮਾਂ' ਅਤੇ 'ਸਾਂਸ' ਪ੍ਰੋਗਰਾਮ ਤਹਿਤ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਸੈਮੀਨਾਰ

 'ਮਾਂ' ਅਤੇ 'ਸਾਂਸ' ਪ੍ਰੋਗਰਾਮ ਤਹਿਤ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਸੈਮੀਨਾਰ 


ਮਾਨਸਾ 11 ਫਰਬਰੀ ( ਬਲ਼ਦੇਵ ਕੱਕੜ )
ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਨਵਰੂਪ ਕੌਰ ਦੀ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿਚ 'ਮਾਂ' ਅਤੇ 'ਸਾਂਸ' ਪ੍ਰੋਗਰਾਮ ਤਹਿਤ ਮਾਂ ਦੇ ਦੁੱਧ ਦੀ ਮਹੱਤਤਾ,ਨਵ ਜਨਮੇ ਅਤੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਨਮੂਨੀਆ ਤੋਂ ਬਚਾਅ ਲਈ ਜਾਗਰੁਕਤਾ  ਕੀਤਾ ਜਾ ਰਿਹਾ ਹੈ। 

 ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ  ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਕਿਹਾ ਕਿ ਮਾਂ ਦਾ ਪਹਿਲਾ ਪੀਲਾ ਗਾੜ੍ਹਾ ਦੁੱਧ ਬੱਚੇ ਦੀ ਸਿਹਤ ਲਈ ਜ਼ਰੂਰੀ ਖੁਰਾਕ ਹੈ। ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ।ਦੁੱਧ ਦੇ ਪੌਸ਼ਟਿਕ ਤੱਤਾਂ ਨਾਲ ਜਿਥੇ ਬੱਚਾ ਬਿਮਾਰੀਆਂ ਨਾਲ ਲੜਣ ਲਈ ਇਮੂਨਿਟੀ ਹਾਸਲ ਕਰਦਾ ਹੈ, ਉਥੇ ਹੀ ਸਮਾਜ ਵਿਚ ਔਰਤ ਦੀ ਮਹੱਤਤਾ ਬਾਰੇ ਵੀ ਸਿੱਖਦਾ ਹੈ। ਮਾਂ ਦੇ ਦੁੱਧ ਨਾਲ ਬੱਚੇ ਨੂੰ ਪ੍ਰੋਟੀਨ, ਖਣਿਜ ਪਦਾਰਥ ਤੇ ਵਿਟਾਮਿਨਜ਼ ਦੀ ਮਾਤਰਾ ਸੰਪੂਰਨ ਰੂਪ ਵਿਚ ਮਿਲਦੀ ਹੈ। ਬੱਚੇ ਨੂੰ ਮਾਂ ਦਾ ਦੁੱਧ ਪਿਉਣ ਨਾਲ ਬੱਚੇ ਨਾਲ ਦਸਤ,ਸੋਕੜਾ,ਸ਼ੂਗਰ ਆਦਿ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਛੇ ਮਹੀਨੇ ਤੋਂ ਬਾਅਦ ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਤਰਲ ਭੋਜਣ ਦੇਣਾ ਚਾਹੀਦਾ ਹੈ।ਬੱਚੇ ਨੂੰ ਘੱਟੋ ਘੱਟ 2 ਸਾਲ ਤੱਕ ਮਾਂ ਦਾ ਦੁੱਧ ਜ਼ਰੂਰ ਪਿਉਣਾ ਚਾਹੀਦਾ ਹੈ। ਦੁੱਧ ਪਿਲਾਉਣ ਨਾਲ ਮਾਂ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ  ਦਾ ਖਤਰਾ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਤੇ ਮੋਟਾਪਾ ਹੋਣ ਦਾ ਖਤਰਾ ਵੀ ਬਹੁਤ ਘੱਟ ਜਾਂਦਾ ਹੈ।ਕਰੋਨਾ ਪੀੜਤ ਔਰਤ ਵੱਲੋਂ ਬੱਚੇ ਨੂੰ  ਛੂਹਣ ਤੋਂ ਪਹਿਲਾਂ ਸਾਬਣ ਜਾਂ ਸੈਨੀਟਾਇਜਰ ਨਾਲ ਸਾਫ ਕਰਨਾ ਚਾਹੀਦਾ ਹੈ।ਦੁੱਧ ਚੁੰਘਾਉਣ ਸਮੇਂ  ਸਤਨਾਂ ਦੀ ਸਫਾਈ ਅਤੇ ਮਾਸਕ ਦੀ ਵਰਤੋਂ ਲਾਜਮੀ ਕਰਨੀ ਚਾਹੀਦੀ ਹੈ। ਜਨਮ ਸਮੇਂ ਬੱਚੇ ਨੂੰ ਗੁੜਤੀ ਨਹੀਂ ਦੇਣੀ ਚਾਹੀਦੀ ,ਇਸ ਤਰਾਂ ਬੱਚੇ ਨੂੰ ਇੰਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।ਇਸ ਤਰ੍ਹਾਂ ਘਰਾਂ ਦੇ ਦੌਰੇ ਦੌਰਾਨ ਆਸ਼ਾ ਵਰਕਰਾਂ ਵੱਲੋਂ ਪ੍ਰਚਾਰ ਸਮੱਗਰੀ (ਜੱਚਾ ਬੱਚਾ ਕਾਰਡ) ਵਿੱਚ ਦਰਜ ਜਾਣਕਾਰੀ ਰਾਹੀਂ ਬੱਚੇ ਦੇ ਕੱਦ,ਭਾਰ, ਵਿਕਾਸ ਅਤੇ ਭੋਜਨ ਸੰਬੰਧੀ ਮਾਵਾਂ ਨੂੰ ਸਿਖਿਅਤ ਕੀਤਾ ਜਾਂਦਾ ਹੈ ।

ਕੈਪਸ਼ਨ : ਸਿਹਤ ਜਾਗਰੂਕਤਾ ਕੈਂਪ ਦਾ ਦ੍ਰਿਸ਼।

Post a Comment

0 Comments