ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਸਰਦੂਲਗੜ੍ਹ ਦੀ ਮਹੀਨਾਵਾਰ ਮੀਟਿੰਗ ਹੋਈ।
ਸਰਦੂਲਗੜ੍ਹ ਗੁਰਜੰਟ ਸਿੰਘ ਬਾਜੇਵਾਲੀਆ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਸਰਦੂਲਗੜ੍ਹ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਹਰਮੇਸ਼ ਸਿੰਘ ਬਾਠ ਨੇ ਕੀਤੀ। ਜਿਸ ਵਿੱਚ ਗਿਆਰਾਂ ਇਕਾਈਆਂ ਨੇ ਭਾਗ ਲਿਆ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮਹਿੰਦਰ ਸਿੰਘ ਭੈਣੀ ਬਾਘਾ ਨੇ ਜਥੇਬੰਦੀ ਦੇ ਅੰਦਰ ਚੱਲ ਰਹੇ ਵਿਵਾਦ ਬਾਰੇ ਸਾਰੀ ਜਾਣਕਾਰੀ ਦਿੱਤੀ । ਅਤੇ ਬਲਾਕ ਦੇ ਫੰਡਾਂ ਦਾ ਹਿਸਾਬ ਕਿਤਾਬ ਕਰਕੇ ਲੇਖਾ ਜੋਖਾ ਕੀਤਾ ਗਿਆ। ਅਤੇ ਮੁਹਾਲੀ ਵਿਖੇ ਬੰਦੀ ਸਿੰਘਾਂ ਅਤੇ ਬੁੱਧੀਜੀਵੀਆ ਅਤੇ ਜੋ ਸਜ਼ਾ ਪੂਰੀ ਕਰ ਚੁੱਕਿਆਦੀ ਰਿਹਾਈ ਲਈ ਜੋ ਪੱਕਾ਼ ਮੋਰਚਾ ਲੱਗਿਆ ਹੋਇਆ ਹੈ। ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਆਉਣ ਵਾਲ਼ੀ ਪੰਦਰਾਂ ਫਰਵਰੀ ਨੂੰ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਅਤੇ ਆਉਣ ਵਾਲੀ 17਼਼਼ਫਰਵਰੀਨੂੰ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਲੈਣ ਲਈ ਐਸ਼ ਡੀ ਐਮ ਸਰਦੂਲਗੜ੍ਹ ਨਾਲ ਮੀਟਿੰਗ ਕਰਕੇ ਮੰਗ ਪੱਤਰ ਸੌਂਪਿਆ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚਾਨਣ ਸਿੰਘ ਜਟਾਣਾਂ ਮਿੱਠੂ ਸਿੰਘ ਜਟਾਣਾਂ ਕੋਠੇ ਨਾਇਬ ਸਿੰਘ ਚੋਟੀਆਂ ਸ਼ੇਰ ਸਿੰਘ ਹੀਰਕੇ ਕਿਰਪਾਲ ਸਿੰਘ ਡੁੰਮ ਲੱਖਾ ਸਿੰਘ ਝੰਡਾ ਖ਼ੁਰਦ ਹਰਜੀਤ ਸਿੰਘ ਅਮਰੀਕ ਸਿੰਘ ਹਰਦੀਪ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਮੌਜੂਦ ਸਨ।
0 Comments